Now Reading
ਪੰਜਾਬ ਅਤੇ ਯੂ. ਟੀ. ਮੁਲਾਜ਼ਮ ਸੰਘਰਸ਼ ਕਮੇਟੀ, ਜੇ. ਪੀ. ਐਮ. ਓ. ਅਤੇ ਪੀ. ਐਸ. ਐਸ. ਐਫ. (ਵਿਗਿਆਨਕ) ਦੀਆਂ ਜ਼ਿਲ੍ਹਾ ਇਕਾਈਆਂ ਵਲੋਂ ਰੋਸ ਪ੍ਰਦਰਸ਼ਨ ਕੀਤਾ

ਪੰਜਾਬ ਅਤੇ ਯੂ. ਟੀ. ਮੁਲਾਜ਼ਮ ਸੰਘਰਸ਼ ਕਮੇਟੀ, ਜੇ. ਪੀ. ਐਮ. ਓ. ਅਤੇ ਪੀ. ਐਸ. ਐਸ. ਐਫ. (ਵਿਗਿਆਨਕ) ਦੀਆਂ ਜ਼ਿਲ੍ਹਾ ਇਕਾਈਆਂ ਵਲੋਂ ਰੋਸ ਪ੍ਰਦਰਸ਼ਨ ਕੀਤਾ

ਬਠਿੰਡਾ : ਪੰਜਾਬ ਅਤੇ ਯੂ. ਟੀ. ਮੁਲਾਜ਼ਮ ਸੰਘਰਸ਼ ਕਮੇਟੀ, ਜਨਤਕ ਜਥੇਬੰਦੀਆਂ ਦਾ ਸਾਂਝਾ ਮੰਚ (ਜੇ. ਪੀ. ਐਮ. ਓ.) ਅਤੇ ਪੀ. ਐਸ. ਐਸ. ਐਫ. (ਵਿਗਿਆਨਕ) ਦੀਆਂ ਜ਼ਿਲ੍ਹਾ ਇਕਾਈਆਂ ਵਲੋਂ ਅੱਜ ਇੱਥੇ ਰੋਸ ਪ੍ਰਦਰਸ਼ਨ ਕੀਤਾ ਗਿਆ| ਇਹ ਪ੍ਰਦਰਸ਼ਨ ਸਥਾਨਕ ਚਿਲਡਰਨਜ਼ ਪਾਰਕ ਤੋਂ ਸ਼ੁਰੂ ਹੋਕੇ ਸ਼ਹਿਰ ਦੇ ਮੁੱਖ ਬਾਜ਼ਾਰਾਂ ਵਿਚੋਂ ਦੀ ਹੁੰਦਾ ਹੋਇਆ ਜ਼ਿਲ੍ਹਾ ਕਚਿਹਰੀਆਂ ‘ਚ ਪੁੱਜਕੇ ਬਾਬਾ ਸਾਹਿਬ ਡਾਕਟਰ ਬੀ. ਆਰ. ਅੰਬੇਡਕਰ ਦੇ ਬੁੱਤ ਕੋਲ ਸੰਪੰਨ ਹੋਇਆ| ਮੁਜ਼ਾਹਰੇ ‘ਚ ਸ਼ਾਮਲ ਵੱਖੋ-ਵੱਖ ਵਰਗਾਂ ਦੀ ਨੁਮਾਇੰਦਗੀ ਕਰਦੇ ਜਨਸੰਗਠਨਾਂ ਦੇ ਕਾਰਕੁੰਨ ‘ਸਾਂਝਾ ਅਧਿਆਪਕ ਮੋਰਚਾ” ਦੀ ਅਗਵਾਈ ਵਿਚ ਪਟਿਆਲਾ ਵਿਖੇ ਮਰਨ ਵਰਤ ‘ਤੇ ਬੈਠੇ ਅਧਿਆਪਕਾਂ ਦੀਆਂ ਨਿਆਈਾ ਮੰਗਾਂ ਪੂਰੀਆਂ ਕਰਨ ਦੀ ਮੰਗ ਕਰ ਰਹੇ ਸਨ| ਕਾਰਕੁੰਨ, ਅਧਿਆਪਕ ਮੰਗਾਂ, ਪ੍ਰਤੀ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਹਕੂਮਤ ਵਲੋਂ ਅਪਣਾਏ ਦਮਨਕਾਰੀ ਰਵੱਈਏ ਵਿਰੁੱਧ ਵੀ ਜ਼ਬਰਦਸਤ ਰੋਹ ਦਾ ਪ੍ਰਗਟਾਵਾ ਕਰ ਰਹੇ ਸਨ| ਮੁਜ਼ਾਹਰਾਕਾਰੀ ਪੰਜਾਬ ਸਰਕਾਰ ‘ਤੇ ਸਰਕਾਰੀ ਸਿੱਖਿਆ ਤੰਤਰ ਨੂੰ ਮਾਰ ਮੁਕਾਉਣ ਦੀਆਂ ਸਾਜ਼ਿਸ਼ਾਂ ਘੜਣ ਦਾ ਵੀ ਦੋਸ਼ ਲਾ ਰਹੇ ਸਨ| ਮੁਜ਼ਾਹਰਾਕਾਰੀਆਂ ਨੇ ਪੰਜਾਬ ਸਰਕਾਰ ਵਿਸ਼ੇਸ਼ ਕਰਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਵਿੱਤ ਮੰਤਰੀ ਮਨਪ੍ਰੀਤ ਬਾਦਲ, ਸਿੱਖਿਆ ਮੰਤਰੀ ਓ. ਪੀ. ਸੋਨੀ ਅਤੇ ਸਿੱਖਿਆ ਸਕੱਤਰ ਕਿ੍ਸ਼ਨ ਕੁਮਾਰ ਦੇ ਅੜੀਅਲ ਵਤੀਰੇ ਖਿਲਾਫ਼ ਵੀ ਜ਼ਬਰਦਸਤ ਰੋਹ ਦਾ ਪ੍ਰਗਟਾਵਾ ਕੀਤਾ| ਮੁਜ਼ਾਹਰਾਕਾਰੀਆਂ ਵਲੋਂ ਵੱਖੋ-ਵੱਖੋ ਟੀ. ਵੀ. ਚੈਨਲਾਂ ਅਤੇ ਅਖ਼ਬਾਰਾਂ ਰਾਹੀਂ ਹਕੂਮਤ ਵਲੋਂ ਕੀਤੀ ਜਾ ਰਹੀ ਗੁੰਮਰਾਹ ਕਰੂ ਬਿਆਨਬਾਜ਼ੀ ਦੀ ਵੀ ਨਿੰਦਿਆ ਕੀਤੀ ਗਈ| ਇਸ ਤੋਂ ਪਹਿਲਾਂ ਸਥਾਨਕ ਚਿਲਡਰਨ ਪਾਰਕ ਵਿਖੇ ਹੋਈ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਜੇ. ਪੀ. ਐਮ. ਓ. ਦੇ ਸੂਬਾਈ ਆਗੂ ਸਾਥੀ ਮਹੀਪਾਲ ਨੇ ਦੋਸ਼ ਲਾਇਆ ਕਿ ਸੂਬੇ ਦੀ ਕੈਪਟਨ ਅਮਰਿੰਦਰ ਸਿੰਘ ਹਕੂਮਤ ਪ੍ਰਾਂਤ ਦੇ ਗ਼ਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਵਿੱਦਿਆ ਪ੍ਰਾਪਤੀ ਤੋਂ ਵਿਰਵੇ ਰੱਖਣਾ ਚਾਹੁੰਦੀ ਹੈ ਅਤੇ ਇਸ ਕੋਝੇ ਮਕਸਦ ਦੀ ਪੂਰਤੀ ਲਈ ਸਿੱਖਿਆ ਮੰਤਰੀ ਓ. ਪੀ. ਸੋਨੀ ਅਤੇ ਸਿੱਖਿਆ ਸਕੱਤਰ ਕਿ੍ਸ਼ਨ ਕੁਮਾਰ ਦੇ ਰੂਪ ਵਿਚ ਦੋ ਤੁਗਲਕੀ ਸੰਦ ਵਰਤੇ ਜਾ ਰਹੇ ਹਨ¢ ਰੋਸ ਪ੍ਰਦਰਸ਼ਨ ਦੀ ਅਗਵਾਈ ਸਾਥੀ ਮਹੀਪਾਲ, ਪ੍ਰਕਾਸ਼ ਸਿੰਘ ਨੰਦਗੜ੍ਹ, ਗਗਨਦੀਪ ਮੰਡੀ ਕਲਾਂ, ਹੰਸ ਰਾਜ ਬੀਜਵਾ, ਸੁਖਮੰਦਰ ਸਿੰਘ ਧਾਲੀਵਾਲ, ਤੇਜਾ ਸਿੰਘ, ਮਦਨ ਰਾਣਾ, ਗੁਰਦੀਪ ਸਿੰਘ ਬਰਾੜ, ਕਿਸ਼ੋਰ ਚੰਦ ਗਾਜ਼, ਸੁਖਚੈਨ ਸਿੰਘ, ਜੀਤ ਰਾਮ ਦੋਦੜਾ, ਕੁਲਵਿੰਦਰ ਸਿੰਘ, ਵਿਜੈ ਕੁਮਾਰ, ਅਮਿ੍ਤ ਪਾਲ, ਤਾਰਾ ਸਿੰਘ ਨੰਦਗੜ੍ਹ ਕੋਟੜਾ, ਕੇਵਲ ਸਿੰਘ, ਹਰਜਿੰਦਰ ਕੌਰ, ਮੋਹਣ ਲਾਲ, ਹਰਜਿੰਦਰ ਸਿੰਘ, ਜਸਵਿੰਦਰ ਸ਼ਰਮਾ, ਹਰਜੀਤ ਜੀਤੀ, ਗੁਰਮੀਤ ਸਿੰਘ, ਸੰਪੂਰਨ ਸਿੰਘ, ਮਲਕੀਤ ਸਿੰਘ ਮਹਿਮਾ ਸਰਜਾ, ਸਤਪਾਲ ਗੋਇਲ ਆਦਿ ਆਗੂਆਂ ਵਲੋਂ ਨੇ ਕੀਤੀ|

Scroll To Top