Now Reading
ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਵਲੋਂ ਸੰਸਦ ਮੈਂਬਰ ਦੇ ਕੈਂਪ ਦਫ਼ਤਰ ਅੱਗੇ ਕੀਤਾ ਪ੍ਰਦਰਸ਼ਨ

ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਵਲੋਂ ਸੰਸਦ ਮੈਂਬਰ ਦੇ ਕੈਂਪ ਦਫ਼ਤਰ ਅੱਗੇ ਕੀਤਾ ਪ੍ਰਦਰਸ਼ਨ

ਫਿਲੌਰ, 29 ਜੁਲਾਈ (ਸੰਗਰਾਮੀ ਲਹਿਰ ਬਿਊਰੋ)- ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਵਲੋਂ ਅੱਜ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਨੂੰ ਮੰਗ ਪੱਤਰ ਦੇਣ ਲਈ ਇਕੱਠੇ ਹੋਏ ਮਜ਼ਦੂਰਾਂ ਨੇ ਮੀਂਹ ਦੌਰਾਨ ਧਰਨਾ ਲਗਾ ਦਿੱਤਾ। ਧਰਨਾਕਾਰੀਆਂ ਨੇ ਚੌਧਰੀ ਦੇ ਸਥਾਨਕ ਕੈਂਪ ਦਫ਼ਤਰ ਅੱਗੇ ਮੀਂਹ ‘ਚ ਵੀ ਜੰਮ ਕੇ ਨਾਅਰੇਬਾਜੀ ਕੀਤੀ। ਧਰਨੇ ਨੂੰ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਸਕੱਤਰ ਪਰਮਜੀਤ ਰੰਧਾਵਾ, ਸੂਬਾਈ ਆਗੂ ਜਰਨੈਲ ਫਿਲੌਰ, ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਹੰਸ ਰਾਜ ਪੱਬਵਾ ਤੇ ਚੰਨਣ ਸਿੰਘ ਕੰਦੋਲਾ ਨੇ ਸੰਬੋਧਨ ਕੀਤਾ। ਆਗੂਆਂ ਨੇ ਕਿਹਾ ਕਿ ਮਜ਼ਦੂਰਾਂ ਦੀਆਂ ਮੰਗਾਂ ਦੀ ਪ੍ਰਾਪਤੀ ਲਈ 9 ਤੋਂ 11 ਅਗਸਤ ਤੱਕ ਮੁੱਖ ਮੰਤਰੀ ਦੇ ਸ਼ਹਿਰ ਪਟਿਆਲੇ ‘ਚ ਰਾਤ-ਦਿਨ ਦਾ ਧਰਨਾ ਲਾਇਆ ਜਾ ਰਿਹਾ ਹੈ, ਜਿਸ ‘ਚ ਮੰਗਾਂ ਮਨਵਾਉਣ ਲਈ ਜ਼ੋਰ ਪਾਇਆ ਜਾਵੇਗਾ। ਆਗੂਆਂ ਨੇ ਕਿਹਾ ਕਿ ਦਿੱਤੇ ਜਾ ਰਹੇ ਮੰਗ ਪੱਤਰਾਂ ਰਾਹੀਂ ਸਰਕਾਰ ਨੂੰ ਯਾਦ ਕਰਵਾਇਆ ਜਾ ਰਿਹਾ ਹੈ ਕਿ ਸਾਢੇ ਚਾਰ ਸਾਲ ਪਹਿਲਾ ਕੀਤੇ ਵਾਅਦੇ ਪੂਰੇ ਕੀਤੇ ਜਾਣ।
ਇਸ ਮੌਕੇ ਅਮ੍ਰਿੰਤਪਾਲ ਨੰਗਲ, ਮੇਜਰ ਫਿਲੌਰ, ਦਰਸ਼ਨ ਬੰਡਾਲਾ, ਸੁੱਖ ਰਾਮ ਦੁਸਾਂਝ, ਰਾਮ ਨਾਥ ਦੁਸਾਂਝ, ਲੁਭਾਇਆ ਸਰਪੰਚ ਭੈਣੀ, ਪੰਚ ਬਲਵਿੰਦਰ ਸਿੰਘ, ਗੁਰਜੀਤ ਔਜਲਾ, ਵਰਿੰਦਰ ਸਿੰਘ, ਦੀਪਕ ਦੁਸਾਂਝ ਆਦਿ ਹਾਜ਼ਰ ਸਨ। ਸੰਸਦ ਮੈਂਬਰ ਦੀ ਗੈਰਹਾਜ਼ਰੀ ‘ਚ ਈਓ ਗੁਰਾਇਆ ਨੇ ਮੰਗ ਪੱਤਰ ਵਸੂਲ ਕੀਤਾ।

Scroll To Top