Now Reading
ਪਿੰਡ ਲੌਹਕਾ ਵਿਖੇ ਮੋਦੀ ਦਾ ਪੁਤਲਾ ਸਾੜਿਆ

ਪਿੰਡ ਲੌਹਕਾ ਵਿਖੇ ਮੋਦੀ ਦਾ ਪੁਤਲਾ ਸਾੜਿਆ

ਪੱਟੀ : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵਲੋਂ ਪਿੰਡ ਲੌਹਕਾ ਵਿਖੇ ਪੈਟਰੋਲ ਡੀਜ਼ਲ ਦੀਆਂ ਲਗਾਤਾਰ ਵੱਧ ਰਹੀਆਂ ਕੀਮਤਾਂ ਨਾਲ ਵੱਧ ਰਹੀ ਮਹਿੰਗਾਈ ਤੇ ਬੇਰੁਜ਼ਗਾਰੀ ਿਖ਼ਲਾਫ਼ ਭਾਜਪਾ ਸਰਕਾਰ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਸਾੜਿਆ ਗਿਆ, ਜਿਸ ਦੀ ਅਗਵਾਈ ਦਿਹਾਤੀ ਮਜ਼ਦੂਰ ਸਭਾ ਦੇ ਤਹਿਸੀਲ ਪ੍ਰਧਾਨ ਹਰਜਿੰਦਰ ਸਿੰਘ ਚੂੰਘ, ਗੁਰਚਰਨ ਸਿੰਘ ਲੌਹਕਾ ਅਤੇ ਬਲਵਿੰਦਰ ਸਿੰਘ ਲੌਹਕਾ ਨੇ ਕੀਤੀ | ਇਸ ਮੌਕੇ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਆਰ.ਐੱਮ.ਪੀ.ਆਈ. ਦੇ ਜ਼ਿਲ੍ਹਾ ਸਕੱਤਰ ਮੈਂਬਰ ਚਮਨ ਲਾਲ ਦਰਾਜਕੇ ਨੇ ਕਿਹਾ ਕਿ ਦੇਸ਼ ਦੀ ਮੋਦੀ ਸਰਕਾਰ ਵਲੋਂ ਪੈਟਰੋਲ, ਡੀਜ਼ਲ ਦੀਆਂ ਵੱਧ ਰਹੀਆਂ ਕੀਮਤਾਂ ਨਾਲ ਜਨ ਸੁਧਾਰਨ ਲੋਕਾਂ ਦਾ ਲੱਕ ਤੋੜਿਆ ਜਾ ਰਿਹਾ ਹੈ, ਜਿਸ ਨਾਲ ਵੱਧ ਰਹੀ ਮਹਿੰਗਾਈ ਅਤੇ ਬੇਰੁਜ਼ਗਾਰੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ | ਆਗੂਆਂ ਨੇ ਕਿਹਾ ਕਿ ਪੈਟਰੋਲ, ਡੀਜ਼ਲ ਦੀਆਂ ਕੀਮਤਾਂ ਨੂੰ ਫੌਰੀ ਤੌਰ ‘ਤੇ ਵਾਪਸ ਲਿਆ ਜਾਵੇ ਨਹੀਂ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ | ਇਸ ਮੌਕੇ ਹੋਰਨਾਂ ਤੋਂ ਇਲਾਵਾ ਮੁਖਤਾਰ ਸਿੰਘ ਲੌਹਕਾ, ਸਵਰਨ ਸਿੰਘ ਲੌਹਕਾ, ਲੱਖਾ ਸਿੰਘ ਲੌਹਕਾ, ਗੁਰਚਰਨ ਸਿੰਘ ਲੌਹਕਾ, ਪ੍ਰੇਮ ਸਿੰਘ ਲੌਹਕਾ, ਬਲਦੇਵ ਸਿੰਘ ਲੌਹਕਾ, ਸਾਹਿਬ ਸਿੰਘ ਲੌਹਕਾ, ਸੋਮਾ ਰਾਣੀ, ਜਗੀਰ ਕੌਰ ਲੌਹਕਾ, ਹਰਜਿੰਦਰਪਾਲ ਕੌਰ, ਸੋਮਾ, ਸਵਿੰਦਰ ਕੌਰ ਲੌਹਕਾ, ਮਨਜੀਤ ਕੌਰ ਲੌਹਕਾ, ਬਲਜਿੰਦਰ ਕੌਰ, ਨਿਰਮਲ ਕੌਰ, ਪ੍ਰਕਾਸ਼ ਕੌਰ, ਸਰਬਜੀਤ ਕੌਰ, ਕੁਲਵਿੰਦਰ ਕੌਰ ਲੌਹਕਾ, ਜਸਬੀਰ ਕੌਰ, ਸਿਮਰਜੀਤ ਕੌਰ ਲੌਹਕਾ ਆਦਿ ਆਗੂ ਹਾਜ਼ਰ ਸਨ|

Scroll To Top