ਸ਼੍ਰੀ ਮੁਕਤਸਰ ਸਾਹਿਬ : ਦਿਹਾਤੀ ਮਜ਼ਦੂਰ ਸਭਾ ਦੀ ਅਗਵਾਈ ਵਿੱਚ ਪਿੰਡ ਬਲਮਗੜ੍ਹ ਵਿਖੇ 5-5 ਮਰਲੇ ਦੇ ਰਹਾਇਸ਼ੀ ਪਲਾਂਟਾ ਸਬੰਧੀ 6 ਏਕੜ ਜ਼ਮੀਨ ‘ਤੇ ਕੀਤੇ ਕਬਜੇ ਵਾਲੀ ਜਗਾ ਅੱਜ ਮਜ਼ਦੂਰਾਂ ਨੇ ਰੈਲੀ ਕੀਤੀ। ਇਸ ਮੌਕੇ 21 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ। ਇਸ ਮੌਕੇ 6 ਤੋਂ 8 ਅਗਸਤ 2018 ਨੂੰ ਏਡੀਸੀ ਵਿਕਾਸ ਸ੍ਰੀ ਮੁਕਤਸਰ ਸਹਿਬ ਦੇ ਦਫ਼ਤਰ ਅੱਗੇ ਦਿਨ ਰਾਤ ਦੇ ਧਰਨੇ ਵਿੱਚ ਪਰਿਵਾਰਾਂ ਸਮੇਤ ਪੁੱਜਣ ਦੀ ਅਪੀਲ ਕੀਤੀ।