Now Reading
ਪਿੰਡ ਨੰਦਗੜ੍ਹ ਵਿਖੇ ਦਿਹਾਤੀ ਮਜ਼ਦੂਰ ਸਭਾ ਦੀ ਮੀਟਿੰਗ ਹੋਈ

ਪਿੰਡ ਨੰਦਗੜ੍ਹ ਵਿਖੇ ਦਿਹਾਤੀ ਮਜ਼ਦੂਰ ਸਭਾ ਦੀ ਮੀਟਿੰਗ ਹੋਈ

ਮੰਡੀ ਲੱਖੇਵਾਲੀ :ਪਿੰਡ ਨੰਦਗੜ੍ਹ ਵਿਖੇ ਦਿਹਾਤੀ ਮਜ਼ਦੂਰ ਸਭਾ ਦੀ ਬਲਵਿੰਦਰ ਸਿੰਘ ਅਤੇ ਛਿੰਦਰਪਾਲ ਕੌਰ ਦੀ ਅਗਵਾਈ ਹੇਠ ਮੀਟਿੰਗ ਹੋਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਸਭਾ ਦੇ ਜ਼ਿਲ੍ਹਾ ਮੀਤ ਪ੍ਰਧਾਨ ਕਰਮ ਸਿੰਘ ਮਦਰੱਸਾ ਅਤੇ ਪਿਆਰਾ ਸਿੰਘ ਮਦਰੱਸਾ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਬੀ.ਡੀ.ਪੀ.ਓ. ਅਤੇ ਡੀ.ਡੀ.ਪੀ.ਓ. ਵਲੋਂ ਜਨਵਰੀ ਮਹੀਨੇ ਵਿਚ ਅਰਜ਼ੀਆਂ ਮੰਗੀਆਂ ਸਨ, ਜਿਸ ਤਹਿਤ ਪਿੰਡ ਨੰਦਗੜ੍ਹ ਵਿਚੋਂ 150 ਦੇ ਕਰੀਬ ਅਰਜ਼ੀਆਂ ਭਰ ਕੇ ਜਮ੍ਹਾਂ ਕਰਵਾਈਆਂ ਗਈਆਂ ਸਨ, ਜਿਨ੍ਹਾਂ ਦੀ ਇਨਕੁਆਰੀ ਕਰਕੇ 30 ਅਪ੍ਰੈਲ ਨੂੰ ਰਹਾਇਸ਼ੀ ਪਲਾਟਾਂ ਦੀ ਅਲਾਟਮੈਂਟ ਕਰਨੀ ਸੀ, ਪਰ ਕੋਈ ਵੀ ਬੇਘਰੇ ਅਤੇ ਲੋੜਵੰਦ ਮਜ਼ਦੂਰਾਂ ਨੂੰ ਅਲਾਟਮੈਂਟ ਨਹੀਂ ਕੀਤੀ ਗਈ | ਮੀਟਿੰਗ ਦੌਰਾਨ ਬੁਲਾਰਿਆਂ ਨੇ ਕਿਹਾ ਕਿ ਜੇਕਰ ਪਿੰਡ ਨੰਦਗੜ੍ਹ ਵਿਖੇ ਮਜ਼ਦੂਰ ਘਰਾਂ ਦੀ ਇਨਕੁਆਰੀ ਜਲਦ ਤੋਂ ਜਲਦ ਨਾ ਕੀਤੀ ਗਈ, ਤਾਂ ਦਿਹਾਤੀ ਮਜ਼ਦੂਰ ਸਭਾ ਵਲੋਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ | ਇਸ ਮੌਕੇ ਪਿੰਡ ਇਕਾਈ ਦੀ ਚੋਣ ਵੀ ਕੀਤੀ ਗਈ ਅਤੇ 21 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ, ਜਿਸ ਵਿਚ ਛਿੰਦਰ ਕੌਰ ਪ੍ਰਧਾਨ, ਬਲਵਿੰਦਰ ਸਿੰਘ ਮੀਤ ਪ੍ਰਧਾਨ, ਮੀਨਾ ਰਾਣੀ ਸਕੱਤਰ, ਚਰਨਜੀਤ ਕੌਰ ਮੀਤ ਸਕੱਤਰ ਅਤੇ ਨਸੀਬ ਕੌਰ ਨੂੰ ਕੈਸ਼ੀਅਰ ਚੁਣਿਆ ਗਿਆ |

Scroll To Top