Now Reading
ਪਿੰਡ ਤੁੜ ਚ ਫੂਕਿਆ ਮੋਦੀ ਤੇ ਯੋਗੀ ਦਾ ਪੁਤਲਾ

ਪਿੰਡ ਤੁੜ ਚ ਫੂਕਿਆ ਮੋਦੀ ਤੇ ਯੋਗੀ ਦਾ ਪੁਤਲਾ

ਫਤਿਆਬਾਦ, 4 ਅਕਤੂਬਰ (ਸੰਗਰਾਮੀ ਲਹਿਰ ਬਿਊਰੋ)- ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ਤੇ ਯੂਪੀ ਦੇ ਲਖੀਮਪੁਰ ਵਿੱਚ ਸ਼ਾਂਤਮਈ ਵਿਰੋਧ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਗ੍ਰਹਿ ਰਾਜ ਮੰਤਰੀ ਦੇ ਬੇਟੇ ਵੱਲੋਂ ਗੱਡੀ ਹੇਠ ਕੁਚਲਣ ਅਤੇ ਗੋਲੀਆਂ ਨਾਲ ਭੁੰਨ ਕੇ 5 ਕਿਸਾਨਾ ਨੂੰ ਸ਼ਹੀਦ ਕਰਨ ਖਿਲਾਫ ਪਿੰਡ ਤੁੜ ਵਿੱਖੇ ਯੋਗੀ, ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ।

ਇਸ ਮੌਕੇ ਇਕੱਠੇ ਹੋਏ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਸਲੱਖਣ ਸਿੰਘ ਤੁੜ, ਰੇਸ਼ਮ ਸਿੰਘ, ਬਲਵਿੰਦਰ ਸਿੰਘ ਫੇਲੋਕੇ ਨੇ ਕਿਹਾ ਇੱਕ ਸਾਲ ਤੋ ਕਿਸਾਨ ਇਤਹਾਸਕ ਸ਼ਾਂਤ ਮਈ ਅੰਦੋਲਨ ਕਰ ਰਹੇ ਹਨ 700ਤੋਂ ਵਧੇਰੇ ਸ਼ਹਾਦਤਾਂ ਹੋ ਚੁੱਕੀਆਂ ਹਨ। ਹਰਿਆਣਾ ਵਿੱਚ ਕਿਸਾਨਾਂ ਦੇ ਸਿਰ ਭੰਨਣ ਤੋਂ ਬਾਅਦ ਯੂਪੀ ਸਰਕਾਰ ਨੇ ਗੱਡੀਆਂ ਹੇਠ ਕੁਚਲਕੇ ਅੰਦੋਲਨ ਨੂੰ ਹਿੰਸਕ ਰੂਪ ਦੇਣਾ ਅਤੇ ਦਹਿਸ਼ਤ ਪਾਉਣ ਦੀ ਨਿੰਦਾ ਜਨਕ ਕੋਸ਼ਿਸ਼ ਕੀਤੀ ਹੈ ਅਤੇ ਕਿਸਾਨਾਂ ਨੂੰ ਸ਼ਹੀਦ ਕੀਤਾ ਹੈ। ਇਹ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਸ਼ਹੀਦ ਕਿਸਾਨਾਂ ਦੀਆਂ ਸ਼ਹਾਦਤਾਂ ਅਜਾਈਂ ਨਹੀਂ ਜਾਣਗੀਆ। ਆਗੂਆਂ ਨੇ ਮੰਗ ਕੀਤੀ ਕਿ ਦੋਸ਼ੀ ਮੰਤਰੀ ਨੂੰ ਬਰਖ਼ਾਸਤ ਕਰਕੇ ਤੁਰੰਤ ਗ੍ਰਿਫਤਾਰ ਕੀਤਾ ਜਾਵੇ। ਇਸ ਮੌਕੇ ਹੋਰਨਾਂ ਤੋਂ ਇਲਾਵਾ

ਜੰਗ ਬਹਾਦਰ ਸਿੰਘ, ਨਰਿੰਦਰ ਸਿੰਘ, ਸਵਰਾਜ ਸਿੰਘ, ਨਛੱਤਰ ਸਿੰਘ, ਟੋਨੀ, ਬੱਬੂ, ਬਲਕਾਰ ਸਿੰਘ ਤੁੜ, ਜਗਤਾਰ ਸਿੰਘ, ਬਲਵਿੰਦਰ ਸਿੰਘ ਦਿੱਲੀ ਫੇਲੋਕੇ ਆਦਿ ਹਾਜ਼ਰ ਸਨ।

Scroll To Top