Now Reading
ਪਟਿਆਲਾ ਵਿਖੇ ਪੱਕੇ ਧਰਨੇ ਦੀ ਤਿਆਰੀ ਸਬੰਧੀ ਪਿੰਡਾਂ ਵਿਚ ਰਸਦ ਤੇ ਵਿੱਤੀ ਸਹਾਇਤਾ ਕੀਤੀ ਇਕੱਠੀ

ਪਟਿਆਲਾ ਵਿਖੇ ਪੱਕੇ ਧਰਨੇ ਦੀ ਤਿਆਰੀ ਸਬੰਧੀ ਪਿੰਡਾਂ ਵਿਚ ਰਸਦ ਤੇ ਵਿੱਤੀ ਸਹਾਇਤਾ ਕੀਤੀ ਇਕੱਠੀ

ਗੁਰਾਇਆ, 3 ਅਗਸਤ (ਸੰਗਰਾਮੀ ਲਹਿਰ ਬਿਊਰੋ)-  ਦਿਹਾਤੀ ਮਜ਼ਦੂਰ ਸਭਾ ਵਲੋਂ ਪਟਿਆਲਾ ਵਿਖੇ 9 ਤੋਂ 11 ਅਗਸਤ ਤੱਕ ਲਗਾਏ ਜਾਣ ਵਾਲੇ ਦਿਨ ਰਾਤ ਦੇ ਧਰਨੇ ਦੀ ਤਿਆਰੀ ਤਹਿਤ ਪਿੰਡਾਂ ਵਿਚੋਂ ਰਸਦ ਤੇ ਵਿੱਤੀ ਸਹਾਇਤਾ ਇਕੱਠੀ ਕੀਤੀ ਗਈ। ਇਸ ਸਮੇਂ ਦਿਹਾਤੀ ਮਜ਼ਦੂਰ ਸਭਾ ਤਹਿਸੀਲ ਫਿਲੌਰ ਦੇ ਪ੍ਰਧਾਨ ਜਰਨੈਲ ਫਿਲੌਰ ਨੇ ਦੱਸਿਆ ਕਿ ਪਿੰਡ ਕਾਲ਼ੇ, ਲੇਹਲਾਂ, ਲਾਦੀਆਂ ਵਿਚ ਭਰਵੀਆਂ ਵਿਹੜਾ ਮੀਟਿੰਗਾਂ ਕੀਤੀਆਂ ਗਈਆਂ ਤੇ ਪੱਕੇ ਧਰਨੇ ਵਾਸਤੇ ਰਾਸ਼ਨ ਤੇ ਵਿੱਤੀ ਸਹਾਇਤਾ ਇਕੱਠੀ ਕੀਤੀ ਗਈ। ਇਸ ਸਮੇਂ ਮਜ਼ਦੂਰਾਂ ਦੇ ਪੱਕੇ ਮੋਰਚੇ ਲਈ ਬੇਹੱਦ ਉੱਤਸ਼ਾਹ ਪਾਇਆ ਜਾ ਰਿਹਾ ਹੈ।

ਪਿੰਡਾਂ ਚ ਕਰਵਾਈਅਂ ਮੀਟਿੰਗਾਂ ਨੂੰ ਦਿਹਾਤੀ ਮਜ਼ਦੂਰ ਸਭਾ ਦੇ ਸੂਬਾਈ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਮਜ਼ਦੂਰ ਮੰਗਾਂ ਦੀ ਪ੍ਰਾਪਤੀ ਲਈ 9 ਤੋਂ 11 ਅਗਸਤ ਤੱਕ ਮੁੱਖ ਮੰਤਰੀ ਦੇ ਸ਼ਹਿਰ ਪਟਿਆਲੇ ਚ ਰਾਤ-ਦਿਨ ਦਾ ਧਰਨਾ ਲਾਇਆ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਇਸ ਧਰਨੇ ਦੋਰਾਨ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਜਾਵੇਗੀ ਕਿ ਮਜ਼ਦੂਰਾਂ ਸਿਰ ਚੜ੍ਹਿਆ ਹਰ ਤਰਾਂ ਦਾ ਕਰਜ਼ਾ ਮੁਆਫ ਕੀਤਾ ਜਾਵੇ, ਜਾਤ, ਧਰਮ, ਲੋਡ ਦੀ ਸ਼ਰਤ ਖਤਮ ਕਰਕੇ ਸਾਰੇ ਲੋੜਵੰਦਾਂ ਦੇ ਸਮੁੱਚੇ ਬਿਲ ਮੁਆਫ ਕੀਤੇ ਜਾਣ, ਪਿਛਲੇ ਬਕਾਇਆਂ ਤੇ ਲਕੀਰ ਫੇਰੀ ਜਾਵੇ, ਮੀਟਰ ਪੁੱਟਣੇ ਬੰਦ ਕੀਤੇ ਜਾਣ। ਵਿਧਵਾ, ਬੁਢਾਪਾ, ਅੰਗਹੀਣ, ਆਸ਼ਰਿਤ ਲੋ ਪੈਨਸ਼ਨ ਘੱਟੋ ਘੱਟ 5000 ਰੁਪਏ ਪ੍ਰਤੀ ਮਹੀਨਾ ਬਿਨਾਂ ਨਾਗਾ ਦਿੱਤੀ ਜਾਵੇ। ਤਿੰਨੇ ਕਾਲੇ ਖੇਤੀ ਕਾਨੂੰਨ ਅਤੇ ਬਿਜਲੀ ਸੋਧ ਬਿੱਲ 2020 ਰੱਦ ਕੀਤੇ ਜਾਣ।

ਗਰੀਬਾਂ, ਮਜ਼ਦੂਰਾਂ ਤੇ ਹੋਰ ਲੋੜਵੰਦਾਂ ਨੂੰ 10-10 ਮਰਲੇ ਦੇ ਪਲਾਟ ਦੇਕੇ ਮਕਾਨ ਬਣਾਉਣ ਲਈ 5-5 ਲੱਖ ਰੁਪਏ ਦੀ ਗਰਾਂਟ ਦਿਤੀ ਜਾਵੇ। ਦਲਿਤਾਂ, ਔਰਤਾਂ ਤੇ ਹੁੰਦਾ ਹਰ ਤਰਾਂ ਦਾ ਸਮਾਜਿਕ ਜਬਰ ਬੰਦ ਕੀਤਾ ਜਾਵੇ। ਕਿਰਤ ਕਾਨੂੰਨ ਮੁੜ ਬਹਾਲ ਕੀਤੇ ਜਾਣ। ਨਿੱਤ ਵਰਤੋਂ ਦੀਆਂ ਸਾਰੀਆਂ ਜਰੂਰੀ ਚੀਜਾਂ ਅਤਿ ਨਿਗੂਣੇ ਰੇਟਾਂ ਤੇ ਦੇਣ ਦੀ ਗਰੰਟੀ ਕਰਦੀ ਜਨਤਕ ਵੰਡ ਪ੍ਰਣਾਲੀ ਕਾਇਮ ਕੀਤੀ ਜਾਵੇ ਅਤੇ ਐਫਸੀਆਈ ਦੇ ਖਾਤਮੇ ਦੀਆਂ ਸਾਜ਼ਿਸ਼ਾਂ ਬੰਦ ਕੀਤੀਆਂ ਜਾਣ।

See Also

ਇਸ ਮੌਕੇ ਮੇਜਰ ਫਿਲੌਰ, ਅਮ੍ਰਿੰਤ ਪਾਲ ਨੰਗਲ, ਰੂਪ ਲਾਲ ਨੰਬੜਦਾਰ, ਸੁੱਖਰਾਮ ਦੁਸਾਂਝ, ਸੋਹਣ ਕੰਗਜਗੀਰ, ਜੋਗਰਾਜ ਰੱਤੂ, ਰਾਮ ਨਾਥ ਦੁਸਾਂਝ, ਬਲਵਿੰਦਰ ਸਿੰਘ ਪੰਚ, ਜੁਗਿੰਦਰ ਪਾਲ ਲੇਹਲਾਂ, ਭਜਨ ਲੇਹਲਾਂ, ਬੀਬੀ ਸੁਰਿੰਦਰ ਕੌਰ ਤੇ ਵਿਦਿਆ ਦੇਵੀ, ਰਾਣੀ ਪੰਚ, ਸੀਮਾ ਰਾਣੀ, ਰੇਸ਼ਮ ਕੌਰ ਗੁਰੂ, ਕਸ਼ਮੀਰ ਕੌਰ, ਹਰਬੰਸ ਲਾਲ, ਵਰਿੰਦਰ ਆਦਿ ਹਾਜ਼ਰ ਸਨ।

Scroll To Top