


ਅਮ੍ਰਿੰਤਸਰ, 26 ਜੁਲਾਈ (ਸੰਗਰਾਮੀ ਲਹਿਰ ਬਿਊਰੋ)- ਪਿੰਡ ਤਿੰਮੋਵਾਲ ‘ਚ ਦਿਹਾਤੀ ਮਜ਼ਦੂਰ ਸਭਾ ਦੀ ਇੱਕ ਮੀਟਿੰਗ ਕੀਤੀ ਗਈ। ਜਿਸ ‘ਚ 9-10-11 ਅਗਸਤ ਦੇ ਪਟਿਆਲੇ ਧਰਨੇ ਦੀ ਤਿਆਰੀ ਲਈ ਕੀਤੀ ਲਾਮਬੰਦੀ ਕੀਤੀਗਈ। ਜਿਸ ‘ਚ ਸੂਬਾ ਵਰਕਿੰਗ ਕਮੇਟੀ ਮੈਂਬਰ ਪਲਵਿੰਦਰ ਸਿੰਘ ਮਹਿਸਮਪੁਰ, ਗੁਰਨਾਮ ਸਿੰਘ ਭਿੰਡਰ ਨੇ ਸੰਬੋਧਨ ਕੀਤਾ। ਇਸ ਤਰ੍ਹਾਂ ਹੀ ਪਿੰਡ ਚੰਨਣਕਾ ਤੋ ਪਟਿਆਲੇ ਧਰਨੇ ਲਈ ਰਸਦਾਂ ਤੇ ਫੰਡ ਇਕੱਠਾ ਕੀਤਾ ਗਿਆ। ਦਿਹਾਤੀ ਮਜ਼ਦੂਰ ਸਭਾ ਦੇ ਆਗੂਆਂ ਨੇ ਪਟਿਆਲੇ ਧਰਨੇ ਵਿੱਚ ਸ਼ਮੂਲੀਅਤ ਕਰਵਾਉਣ ਲਈ ਪਿੰਡ ਫੱਤੂਵਾਲ ਵਿਖੇ ਵੀ ਮਜ਼ਦੂਰਾਂ ਨੂੰ ਮੀਟਿੰਗ ਕਰਕੇ ਕੀਤਾ ਲਾਮਬੰਦ ਕੀਤਾ ਗਿਆ।