Now Reading
ਨਿਰਮਾਣ ਮਜ਼ਦੂਰਾਂ ਨੇ ਮੰਗ ਪੱਤਰ ਦਿੱਤਾ

ਨਿਰਮਾਣ ਮਜ਼ਦੂਰਾਂ ਨੇ ਮੰਗ ਪੱਤਰ ਦਿੱਤਾ

ਪੱਟੀ, 31 ਮਈ (ਸੰਗਰਾਮੀ ਲਹਿਰ ਬਿਊਰੋ)- ਪੰਜਾਬ ਨਿਰਮਾਣ ਮਜਦੂਰ ਯੂਨੀਅਨ ਵਲੋਂ ਹੱਕੀਂ ਮੰਗਾਂ ਨੂੰ ਲੈ ਕੇ ਸਥਾਨਕ ਐੱਸਡੀਐਮ ਦਫ਼ਤਰ ਅੱਗੇ ਵਿਸ਼ਾਲ ਧਰਨਾ ਦਿੱਤਾ ਗਿਆ। ਜਿਸ ਦੀ ਅਗਵਾਈ ਸ੍ਰੀਮਤੀ ਵੀਰ ਕੌਰ ਅਤੇ ਜਸਬੀਰ ਸਿੰਘ ਨੇ ਕੀਤੀ। ਇਸ ਧਰਨੇ ਨੂੰ ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਕਨਵੀਨਰ ਧਰਮ ਸਿੰਘ ਪੱਟੀ, ਗੁਰਸਾਬ ਸਿੰਘ, ਪਰਮਜੀਤ ਕੌਰ, ਜੰਗ ਸਿੰਘ ਨੇ ਸੰਬੋਧਨ ਕੀਤਾ। ਇਸ ਮੌਕੇ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਮਨਰੇਗਾ ਸਕੀਮ ਮਜ਼ਦੂਰ ਵਰਕਰਾਂ ਦੇ ਜੌਬ ਕਾਰਡ ਬਣਾ ਕੇ ਚਾਲੂ ਕੀਤੀ ਜਾਵੇ, ਜਿੰਨਾਂ ਮਜ਼ਦੂਰਾਂ ਦੇ ਘਰ ਬਣਾਉਣ ਵਾਸਤੇ ਗ੍ਰਾਂਟ ਆਈ ਹੈ, ਉਨ੍ਹਾਂ ਦੇ ਮਕਾਨ ਬਣਾ ਕੇ ਦਿੱਤੇ ਜਾਣ, ਬਹੁਤ ਸਾਰੇ ਪਿੰਡਾਂ ਅੰਦਰ ਮਜ਼ਦੂਰਾਂ ਦੇ ਘਰਾਂ ਵਿਚ ਪਖਾਨੇ ਨਹੀਂ ਹਨ ਉਨ੍ਹਾਂ ਦੇ ਘਰਾਂ ਅੰਦਰ ਪਖਾਨੇ ਬਣਾਏ ਜਾਣ, ਜਿੰਨਾਂ ਮਜ਼ਦੂਰਾਂ ਦੇ ਰਾਸ਼ਨ ਕਾਰਡ ਕੱਟੇ ਗਏ ਹਨ ਉਨ੍ਹਾਂ ਮਜ਼ਦੂਰਾਂ ਦੇ ਰਾਸ਼ਨ ਕਾਰਡ ਬਹਾਲ ਕੀਤੇ ਜਾਣ, ਉਸਾਰੀ ਮਿਸਤਰੀ ਮਜ਼ਦੂਰਾਂ ਤੇ ਰੇਹੜੀ ਫੜ੍ਹੀ ਵਾਲੇ ਅਤੇ ਰਿਕਸ਼ਾ ਚਾਲਕ ਦੇ ਬੈਂਕ ਖਾਤਿਆਂ ਵਿਚ 10-10 ਹਜਾਰ ਰੁਪਏ ਪਾਏ ਜਾਣ ਕਿਉਂਕਿ ਕੋਰੋਨਾ ਦੀ ਮਹਾਂਮਾਰੀ ਕਰਕੇ ਨਿੱਤ ਦਿਹਾੜੇ ਲਾਕਡਾਊਨ ਹੋਣ ਕਰਕੇ ਮਜਦੂਰ ਕੰਮ ਤੋਂ ਵਿਹਲਾ ਬੈਠਾ ਹੈ। ਉਪਰੰਤ ਐੱਸਡੀਐੱਮ ਨੂੰ ਮਿਲ ਕੇ ਡੈਪੂਟੇਸ਼ਨ ਵਲੋਂ ਇਕ ਮੰਗ ਪੱਤਰ ਵੀ ਸੌਂਪਿਆ ਗਿਆ।

Scroll To Top