Now Reading
ਦਿਹਾਤੀ ਮਜ਼ਦੂਰ ਸਭਾ ਵਲੋਂ ਥਾਣੇ ਸਾਹਮਣੇ ਪ੍ਰਦਰਸ਼ਨ

ਦਿਹਾਤੀ ਮਜ਼ਦੂਰ ਸਭਾ ਵਲੋਂ ਥਾਣੇ ਸਾਹਮਣੇ ਪ੍ਰਦਰਸ਼ਨ

ਮੰਡੀ ਬਰੀਵਾਲਾ, 7 ਫਰਵਰੀ (ਸੰਗਰਾਮੀ ਲਹਿਰ ਬਿਊਰੋ)- ਦਿਹਾਤੀ ਮਜ਼ਦੂਰ ਸਭਾ ਵਲੋਂ ਅੱਜ ਥਾਣੇ ਸਾਹਮਣੇ ਪ੍ਰਦਰਸ਼ਨ ਕੀਤਾ ਗਿਆ। ਇਹ ਪ੍ਰਦਰਸ਼ਨ ਮਜ਼ਦੂਰ ਆਗੂ ਲਖਵੀਰ ਸਿੰਘ ਤਖਤਮੁਲਾਣ ਤੇ ਪਿੰਡ ਦੇ ਇੱਕ ਕਾਂਗਰਸੀ ਆਗੂ ਵਲੋਂ ਕੁੱਟਮਾਰ ਕਰਨ, ਸੱਟਾ ਮਾਰਨ ਅਤੇ ਜਾਤੀ ਸੂਚਕ ਸ਼ਬਦ ਵਰਤਣ ਵਿਰੁੱਧ ਮਾਮਲਾ ਦਰਜ ਕਰਵਾਉਣ ਲਈ ਕੀਤਾ ਗਿਆ। ਇਸ ਮੌਕੇ ਸਭਾ ਦੇ ਸੂਬਾ ਮੀਤ ਪ੍ਰਧਾਨ ਹਰਜੀਤ ਸਿੰਘ ਮਦਰੱਸਾ, ਸੂਬਾ ਸੰਯੁਕਤ ਸਕੱਤਰ ਜਗਜੀਤ ਸਿੰਘ ਜੱਸੇਆਣਾ, ਤਹਿਸੀਲ ਆਗੂ ਪਾਰਸ ਸਿੰਘ ਲੁਬਾਣਿਆਵਾਲੀ, ਰਾਣੀ ਕੌਰ ਜੰਡੋਕੇ, ਪ੍ਰਤੀਮ ਸਿੰਘ ਹਰੀਕੇ ਕਲਾਂ ਤੇ ਸੰਤੋਖ ਸਿੰਘ ਫੌਜੀ ਨੇ ਪੁਲੀਸ ਤੋਂ ਐਸਸੀਐਸਟੀ ਧਰਾਵਾਂ ਸਮੇਤ ਕੇਸ ਦਰਜ ਕਰਨ ਦੀ ਮੰਗ ਕੀਤੀ। ਆਗੂਆਂ ਨੇ ਕਿਹਾ ਕਿ ਜੇ ਕਾਰਵਾਈ ਨਾ ਹੋਈ ਤਾਂ ਸੰਘਰਸ਼ ਤੇਜ ਕੀਤਾ ਜਾਵੇਗਾ।

Scroll To Top