ਧਾਰੀਵਾਲ : ਦਿਹਾਤੀ ਮਜ਼ਦੂਰ ਸਭਾ ਪੰਜਾਬ ਵੱਲੋਂ ਸ਼ੁਰੂ ਕੀਤਾ ‘ਦਲਿਤ ਜਗਾਓ ਚੇਤਨਾ ਮਾਰਚ’ ਅੱਜ ਸ਼ਹਿਰ ਧਾਰੀਵਾਲ ਦੇ ਨਾਲ ਲੱਗਦੇ ਪਿੰਡ ਡਡਵਾਂ ਵਿੱਚ ਪਹੁੰਚਿਆ। ਇਸ ਚੇਤਨਾ ਮਾਰਚ ਦੀ ਅਗਵਾਈ ਦਿਹਾਤੀ ਮਜ਼ਦੂਰ ਸਭਾ ਪੰਜਾਬ ਦੇ ਪ੍ਰਧਾਨ ਦਰਸ਼ਨ, ਜਨਰਲ ਸੈਕਟਰੀ ਪੰਜਾਬ ਗੁਰਨਾਮ ਸਿੰਘ ਦਾਊਦ, ਨਿਰਮਲ ਆਚੀ, ਜ਼ਿਲ੍ਹਾ ਪ੍ਰਧਾਨ ਜਸਵੰਤ ਸਿੰਘ ਬੁੱਟਰ ਅਤੇ ਗੁਰਦਿਆਲ ਸਿੰਘ ਕਰ ਰਹੇ ਸਨ। ਚੇਤਨਾ ਮਾਰਚ ਦਾ ਧਾਰੀਵਾਲ ਬਲਾਕ ਦੇ ਆਗੂਆਂ ਪਿਆਰਾ ਸਿੰਘ ਡਡਵਾਂ, ਸੋਮ ਰਾਜ, ਗਿਆਨ ਪ੍ਰਕਾਸ਼ ਚੰਦ, ਮਦਨ ਸਿੰਘ, ਵਿਨੋਦ ਕੁਮਾਰ, ਸੁਖਵਿੰਦਰ ਸਿੰਘ ਰੰਧਾਵਾ ਨੇ ਸਵਾਗਤ ਕੀਤਾ ਗਿਆ। ਇਸ ਮੌਕੇ ਆਗੂਆਂ ਨੇ ਦੱਸਿਆ ਕਿ ਇਹ ਚੇਤਨਾ ਮਾਰਚ ਗੁਰਦਾਸਪੁਰ ਅਤੇ ਹੋਰ ਵੱਖ ਵੱਖ ਥਾਂਵਾਂ ਤੋਂ ਹੁੰਦਾ ਹੋਇਆ ਹੁਸ਼ਿਆਰਪੁਰ ਵਿੱਚ ਸਮਾਪਤ ਹੋਵੇਗਾ।
ਦਿਹਾਤੀ ਮਜ਼ਦੂਰ ਸਭਾ ਪੰਜਾਬ ਵੱਲੋਂ ਸ਼ੁਰੂ ਕੀਤਾ ‘ਦਲਿਤ ਜਗਾਓ ਚੇਤਨਾ ਮਾਰਚ ਧਾਰੀਵਾਲ ਪਹੁੰਚਿਆ
