
ਰਈਆ – ਦਿਹਾਤੀ ਮਜ਼ਦੂਰ ਸਭਾ ਦੀ ਸੂਬਾ ਕਮੇਟੀ ਦੇ ਸੱਦੇ ’ਤੇ ਅੱਜ ਤਹਿਸੀਲ ਪ੍ਰਧਾਨ ਪਲਵਿੰਦਰ ਸਿੰਘ ਮਹਿਰਮਪੁਰ ਤੇ ਦਵਿੰਦਰ ਸਿੰਘ ਵਡਾਲਾ, ਸ਼ਿੰਗਾਰਾ ਸਿੰਘ ਸੁਧਾਰ ਦੀ ਪ੍ਰਧਾਨਗੀ ਹੇਠ ਬਲਾਕ ਬੀ.ਡੀ.ਪੀ.ਓ.ਦਫ਼ਤਰ ਵਿਚ ਧਰਨਾ ਦਿੱਤਾ ਗਿਆ ਜਿਸ ਵਿੱਚ ਵੱਡੀ ਗਿਣਤੀ ਮਜ਼ਦੂਰਾਂ ਅਤੇ ਔਰਤਾਂ ਨੇ ਹਿੱਸਾ ਲਿਆ। ਧਰਨੇ ਨੂੰ ਸੰਬੋਧਨ ਕਰਦਿਆਂ ਸੂਬਾਈ ਮੀਤ ਪ੍ਰਧਾਨ ਅਮਰੀਕ ਸਿੰਘ ਦਾਊਦ ਤੇ ਸੂਬਾ ਕਮੇਟੀ ਮੈਂਬਰ ਗੁਰਨਾਮ ਸਿੰਘ ਭਿੰਡਰ ਨੇ ਕਿਹਾ ਕਿ ਦਲਿਤਾਂ ਉੱਪਰ ਹੋ ਰਹੇ ਜਾਤ-ਪਾਤ ਆਧਾਰ ’ਤੇ ਅੱਤਿਆਚਾਰ ਬੰਦ ਕੀਤੇ ਜਾਣ। ਜ਼ਮੀਨੀ ਸੁਧਾਰ ਕਾਨੂੰਨ ਲਾਗੂ ਕਰਕੇ ਵਾਧੂ ਜ਼ਮੀਨ ਬੇਜ਼ਮੀਨੇ ਮਜ਼ਦੂਰਾਂ ਵਿੱਚ ਵੰਡੀ ਜਾਵੇ, ਬੇਘਰੇ ਲੋਕਾਂ ਨੂੰ 10-10 ਮਰਲੇ ਦੇ ਪਲਾਟ ਤੇ ਮਕਾਨ ਬਣਾਉਣ ਲਈ 5-5 ਲੱਖ ਰੁਪਏ ਗਰਾਂਟ ਦਿੱਤੀ ਜਾਵੇ, ਮਨਰੇਗਾ ਅਧੀਨ ਦਿੱਤੇ ਜਾਣ ਵਾਲੇ ਕੰਮ ਸਾਰਾ ਸਾਲ ਦਿੱਤਾ ਜਾਵੇ ਤੇ ਇਸ ਦੀ ਦਿਹਾੜੀ 600 ਰੁਪਏ ਕੀਤੀ ਜਾਵੇ, ਜੌਬ ਕਾਰਡ ਵਿੱਚ ਸਾਰੇ ਪਰਿਵਾਰਾਂ ਨੂੰ ਸ਼ਾਮਿਲ ਕੀਤਾ ਜਾਵੇ, ਪਬਲਿਕ ਵੰਡ ਪ੍ਰਣਾਲੀ ਰਾਹੀਂ ਵਰਤੋਂ ਦੀਆਂ ਸਾਰੀਆਂ ਚੀਜ਼ਾਂ ਸਬਸਿਡੀ ’ਤੇ ਦਿੱਤੀਆਂ ਜਾਣ, ਘਰੇਲੂ ਬਿਜਲੀ ਗ਼ਰੀਬਾਂ ਨੂੰ ਮੁਫ਼ਤ ਦਿੱਤੀ ਜਾਵੇ ਆਦਿ ਮੰਗਾਂ ਮੰਨੀਆਂ ਜਾਣ। ਇਸ ਮੌਕੇ ਕਮਲ ਸ਼ਰਮਾ ਮੱਦ, ਸੁਖਦੇਵ ਸਿੰਘ ਰਈਆ, ਜਸਵੰਤ ਸਿੰਘ ਬਾਬਾ ਬਕਾਲਾ, ਹਰਦੇਵ ਸਿੰਘ ਬੁੱਤਾ, ਬਚਨ ਸਿੰਘ ਲੋਹਗੜ੍ਹ, ਮਿੰਟੂ ਵਜ਼ੀਰ ਭੁੱਲਰ, ਬਲਵਿੰਦਰ ਸਿੰਘ, ਵਿਨੋਦ ਕੁਮਾਰ ਖਿਲਚੀਆਂ, ਲਖਵਿੰਦਰ ਸਿੰਘ ਦਾਊਦ, ਜਗਰੂਪ ਸਿੰਘ ਉੱਦੋਨੰਗਲ, ਰਾਜਵੰਤ ਸਿੰਘ ਚੰਨਣਕੇ, ਸ਼ਰਨਜੀਤ ਸਿੰਘ ਭਿੰਡਰ, ਸੁਰਿੰਦਰ ਸਿੰਘ ਜਲੂਪੁਰ, ਪਾਲ ਸਿੰਘ ਪੱਡੇ, ਭਜਨ ਸਿੰਘ ਮਹਿਤਾ, ਸਾਹਿਬ ਸਿੰਘ ਧਰਦਿਓ, ਗੁਰਦੀਪ ਸਿੰਘ ਦਾਊਦ, ਹਰਭਜਨ ਸਿੰਘ ਫੱਤੂਵਾਲ ਆਦਿ ਸ਼ਾਮਿਲ ਸਨ।