ਗੁਰਦਾਸਪੁਰ, 14 ਮਾਰਚ (ਸੰਗਰਾਮੀ ਲਹਿਰ ਬਿਊਰੋ)- ਸਥਾਨਕ ਰੇਲਵੇ ਸਟੇਸ਼ਨ ‘ਤੇ ਪੱਕੇ ਕਿਸਾਨ ਮੋਰਚੇ ਦੇ 165ਵੇਂ ਦਿਨ ਅੱਜ 82ਵੇਂ ਜਥੇ ਨੇ ਭੁੱਖ ਹੜਤਾਲ ‘ਚ ਬਾਗ ਲਿਆ। ਲੜੀਵਾਰ ਭੁੱਖ ਹੜਤਾਲ ‘ਚ ਅੱਜ ਕੁਲ ਹਿੰਦ ਕਿਸਾਨ ਸਭਾ (ਸਾਂਭਰ) ਵਲੋਂ ਅਜੀਤ ਸਿੰਘ ਕਤੋਵਾਲ, ਗੁਰਚਰਨ ਸਿੰਘ ਧਿਆਨਪੁਰ, ਉਂਕਾਰ ਸਿੰਘ ਧਿਆਨਪੁਰ, ਬਾਬੂ ਮਸੀਹ ਰਸੂਲਪੁਰ ਰੰਗੜਾਂ ਅਤੇ ਦਲਜੀਤ ਸਿੰਘ ਭਗਵਾਨਪੁਰ ਨੇ ਹਿੱਸਾ ਲਿਆ। ਇਸ ਮੌਕੇ ਆਗੂਆਂ ਨੇ ਦੱਸਿਆ ਿਕ 20 ਮਾਰਚ ਨੂੰ ਸਾਬਕਾ ਸੈਨਿਕ ਰੈਲੀ, 26 ਮਾਰਚ ਨੂੰ ਭਾਰਤ ਬੰਦ ਅਤੇ 15 ਮਾਰਚ ਨੂੰ ਰੈਲੀ ਕਰਨ ਉਪਰੰਤ ਮੰਗ ਪੱਤਰ ਦਿੱਤਾ ਜਾਵੇਗਾ।
