Now Reading
ਤਰਨ ਤਾਰਨ ਡੀਸੀ ਦਫ਼ਤਰ ਅੱਗੇ ਧਰਨਾ ਦਿੱਤਾ

ਤਰਨ ਤਾਰਨ ਡੀਸੀ ਦਫ਼ਤਰ ਅੱਗੇ ਧਰਨਾ ਦਿੱਤਾ

ਤਰਨ ਤਾਰਨ, 4 ਅਕਤੂਬਰ (ਸੰਗਰਾਮੀ ਲਹਿਰ ਬਿਊਰੋ)- ਕੱਲ੍ਹ ਦੇਰ ਸ਼ਾਮ ਯੂਪੀ ਵਿਚ ਹੋਏ ਕਤਲੇਆਮ ਦੇ ਵਿਰੋਧ ਵਿਚ ਅੱਜ ਭਾਰਤ ਦੇ ਸਾਰੇ ਡਿਪਟੀ ਕਮਿਸ਼ਨਰ ਦਫਤਰਾਂ ਦੇ ਅੱਗੇ ਦਸ ਤੋਂ ਇੱਕੋ ਵਜੇ ਤੱਕ ਧਰਨੇ ਦਿੱਤੇ ਗਏ। ਜਿਸ ਚ ਵੱਖ ਵੱਖ ਜਥੇਬੰਦੀਆਂ ਨੇ ਭਾਗ ਲਿਆ। ਜਿਸ ਚ ਆਗੂਆਂ ਨੇ ਕਿਹਾ ਕਿ ਸ਼ਾਂਤੀਪੂਰਨ ਵਿਰੋਧ ਕਰ ਰਹੇ ਕਿਸਾਨਾਂ ਦੇ ਉੱਪਰ ਗੱਡੀਆਂ ਚਾੜ੍ਹ ਕੇ ਸ਼ਹੀਦ ਕਰਨ ਨੂੰ ਦੇਸ਼ ਲਈ ਬਹੁਤ ਹੀ ਮੰਦਭਾਗਾ ਕਰਾਰ ਦਿੱਤਾ ਅਤੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਤੱਕ ਸੰਘਰਸ਼ ਜਾਰੀ ਰੱਖਣ ਦਾ ਪ੍ਰਣ ਲਿਆ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ, ਜਮਹੂਰੀ ਕਿਸਾਨ ਸਭਾ, ਕੁੱਲ ਹਿੰਦ ਕਿਸਾਨ ਸਭਾ, ਕਿਸਾਨ ਮਜ਼ਦੂਰ ਕਿਸਾਨ  ਕੋਟਬੁੱਢਾ, ਕਿਸਾਨ ਸੰਘਰਸ਼ ਕਮੇਟੀ ਕੰਵਲਪ੍ਰੀਤ ਪੰਨੂੰ, ਆਜ਼ਾਦ ਸੰਘਰਸ਼ ਕਮੇਟੀ ਆਦਿ ਸਮੇਤ ਹੋਰ ਬਹੁਤ ਸਾਰੀਆਂ ਜਥੇਬੰਦੀਆਂ ਨੇ ਭਾਗ ਲਿਆ। ਇਸ ਮੌਕੇ ਤਰਨਤਾਰਨ ਸੰਯੁਕਤ ਮੋਰਚਾ ਦੇ ਕੋ ਕਨਵੀਨਰ ਠੇਕੇਦਾਰ   ਅੰਮ੍ਰਿਤਪਾਲ ਸਿੰਘ ਜੌੜਾ, ਜਸਬੀਰ ਸਿੰਘ ਬਾਠ, ਰਣਜੀਤ  ਸਿੰਘ ਵਰਾਣਾ, ਜਸਬੀਰ ਸਿੰਘ ਨੁਸ਼ਹਿਰਾ ਪੰਨੂੰਆਂ, ਦਵਿੰਦਰ ਸੋਹਲ, ਦਲਜੀਤ ਸਿੰਘ ਦਿਆਲਪੁਰ, ਬਲਕਾਰ ਸਿੰਘ ਵਲਟੋਹਾ, ਬਲਦੇਵ ਸਿੰਘ ਪੰਡੋਰੀ, ਜਗਜੀਤ ਸਿੰਘ ਸੂਬਾ ਆਗੂ, ਜਸਵਿੰਦਰ ਸਿੰਘ ਕੱਦ ਗਿੱਲ, ਸਤਨਾਮ ਸਿੰਘ ਜੌਹਲ, ਅਮਰਜੀਤ ਸਿੰਘ ਪੰਨੂ, ਬਲਬੀਰ ਸਿੰਘ ਭੱਠਲ, ਚਰਨ ਸਿੰਘ ਸੈਕਟਰੀ, ਮਹਾਂਬੀਰ ਸਿੰਘ ਆਡ਼੍ਹਤੀ ਐਸੋਸੀਏਸ਼ਨ, ਸੋਹਣ ਸਿੰਘ ਸਭਰਾ, ਮਾਸਟਰ ਨਿਰਪਾਲ ਸਿੰਘ ਜੋਣੇਕੇ, ਵਕੀਲ ਹੀਰਾ ਸਿੰਘ, ਪਲਵਿੰਦਰ ਸਿੰਘ ਪੰਨੂ, ਦਵਿੰਦਰ ਸਿੰਘ ਵਰਿਆ, ਸੋਹਣ ਸਿੰਘ ਸਭਰਾ, ਹਰਭਜਨ ਸਿੰਘ ਪੱਟੀ, ਬੁੱਧ ਸਿੰਘ ਰੂੜੀਵਾਲਾ, ਲੱਖਾ ਸਿੰਘ ਮੰਨਣ, ਗੁਰਪ੍ਰਤਾਪ ਸਿੰਘ ਬਾਠ, ਪਰਗਟ ਸਿੰਘ, ਹਰਵਿੰਦਰ ਸਿੰਘ ਗਿੱਲ, ਡਾ ਨਛੱਤਰ ਸਿੰਘ, ਡਾ ਸੁਖਚੈਨ ਸਿੰਘ ਬੋਪਾਰਾਏ, ਰਾਜਵਿੰਦਰ ਸਿੰਘ ਤਲਵੰਡੀ, ਪਰਮਜੀਤ ਸਿੰਘ, ਗੁਰਦੇਵ ਸਿੰਘ ਕੋਟ ਬੁੱਢਾ, ਗੁਰਪ੍ਰਤਾਪ ਸਿੰਘ ਬਾਠ, ਨਰਭਿੰਦਰ ਸਿੰਘ ਪੱਧਰੀ ਆਦਿ ਸਮੇਤ ਹੋਰ ਕਿਸਾਨ ਆਗੂ ਹਾਜ਼ਰ ਸਨ।

Scroll To Top