Now Reading
ਡਿਗ ਰਹੇ ਪਾਰੇ ਵਿੱਚ ਵੀ ਕਿਸਾਨਾਂ ਨੇ ਗਰਮ ਰੱਖਿਆਂ ਅਡਾਨੀਆ ਦੀ ਬੰਦਰਗਾਹ ‘ਤੇ ਧਰਨਾ

ਡਿਗ ਰਹੇ ਪਾਰੇ ਵਿੱਚ ਵੀ ਕਿਸਾਨਾਂ ਨੇ ਗਰਮ ਰੱਖਿਆਂ ਅਡਾਨੀਆ ਦੀ ਬੰਦਰਗਾਹ ‘ਤੇ ਧਰਨਾ

ਡੇਹਲੋ, 16 ਜਨਵਰੀ (ਸੰਗਰਾਮੀ ਲਹਿਰ ਬਿਊਰੋ)- ਜਦੋਂ ਠੰਡ ਆਪਣੇ ਪੂਰੇ ਜ਼ੋਰ ‘ਤੇ ਹੈ ਤਾਂ ਉਸ ਸਮੇਂ ਵੀ ਕਾਲੇ ਕਾਨੂੰਨਾ ਵਿਰੁੱਧ ਸੰਯੁਕਤ ਕਿਸਾਨ ਮੋਰਚੇ ਤੇ ਜਮਹੂਰੀ ਕਿਸਾਨ ਸਭਾ ਪੰਜਾਬ ਵੱਲੋਂ ਕਿਲ੍ਹਾ ਰਾਏਪੁਰ ਵਿਖੇ ਅਡਾਨੀਆ ਦੀ ਖੁਸਕ ਬੰਦਰਗਾਹ ‘ਤੇ ਧਰਨਾ ਜਾਰੀ ਹੈ। ਅੱਜ ਦੇ ਧਰਨੇ ਦੀ ਪ੍ਰਧਾਨਗੀ ਰਜਿੰਦਰ ਕੌਰ, ਅਵਤਾਰ ਕੌਰ, ਪਰਮਜੀਤ ਕੌਰ, ਰਣਜੀਤ ਕੌਰ ਨੇ ਕੀਤੀ। ਇਸ ਮੌਕੇ ਤੇ ਸੰਬੋਧਨ ਕਰਦਿਆਂ ਪ੍ਰੌ. ਜੈਪਾਲ ਸਿੰਘ ਨੇ ਆਖਿਆ ਕਿ ਮੋਦੀ ਸਰਕਾਰ ਨੂੰ ਆਪਣੀ ਅੜੀ ਛੱਡ ਕੇ ਸੰਘਰਸ਼ਸ਼ੀਲ ਕਿਰਤੀ ਕਿਸਾਨਾਂ ਦੀ ਮੰਗ ਤੁਰੰਤ ਮੰਨ ਕੇ ਕਾਲੇ ਕਾਨੂੰਨ ਵਾਪਸ ਲੈਣੇ ਚਾਹੀਦੇ ਹਨ। ਇਸ ਧਰਨੇ ਦੀ ਅਗਵਾਈ ਕਰ ਰਹੇ ਇਲਾਕੇ ਦੇ ਪਿੰਡਾਂ ਦੀ ਭਰਪੂਰ ਸ਼ਲਾਘਾ ਵੀ ਕੀਤੀ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਜਗਤਾਰ ਸਿੰਘ ਚਕੌਹੀ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਦੇ ਜਿਲ੍ਹਾ ਸਕੱਤਰ ਹਰਨੇਕ ਸਿੰਘ ਗੁੱਜਰਵਾਲ, ਕਰਤਾਰ ਸਿੰਘ ਸਰਕਲ ਪ੍ਰਧਾਨ, ਪੀ.ਐਸ.ਈ.ਬੀ. ਇੰਪਲਾਈਜ ਫੈਡਰੇਸ਼ਨ ਏਟਕ ਪੰਜਾਬ, ਕਰਨੈਲ ਸਿੰਘ ਦੁਲੇ ਸਰਕਲ ਸਕੱਤਰ, ਪੀ.ਐਸ.ਈ.ਬੀ. ਇੰਪਲਾਈਜ ਫੈਡਰੇਸ਼ਨ ਏਟਕ ਪੰਜਾਬ, ਅਮਰੀਕ ਸਿੰਘ, ਗੁਲਜ਼ਾਰ ਸਿੰਘ, ਬਾਬਾ ਬਿੰਦਰ ਸਿੰਘ, ਰਾਜਵੰਤ ਸਿੰਘ, ਚਤਰ ਸਿੰਘ (ਸਾਰੇ ਜੜਤੌਲੀ) ਗੁਰਮੀਤ ਸਿੰਘ ਪੰਮੀ, ਸੁਖਦੀਪ ਸਿੰਘ, ਸੁਖਦੇਵ ਸਿੰਘ ਭੋਮਾ, ਗੁਰਉਪਦੇਸ਼ ਸਿੰਘ (ਸਾਰੇ ਘੁੰਗਰਾਣਾ) ਹਰਵਿੰਦਰ ਸਿੰਘ, ਹਰਜਿੰਦਰ ਸਿੰਘ, ਮਨਮੋਹਨ ਸਿੰਘ, ਗੁਰਮੀਤ ਸਿੰਘ, ਜਸਵੰਤ ਸਿੰਘ (ਸਾਰੇ ਨਾਰੰਗਵਾਲ) ਬਲਵਿੰਦਰ ਸਿੰਘ ਜੱਗਾ, ਗੁਰਚਰਨ ਸਿੰਘ, ਜਸਵੀਰ ਸਿੰਘ, ਰਣਧੀਰ ਸਿੰਘ, ਭਗਵੰਤ ਸਿੰਘ (ਸਾਰੇ ਕਿਲ੍ਹਾ ਰਾਏਪੁਰ) ਕਾ. ਰਣਜੀਤ ਸਿੰਘ, ਬੰਤ ਸਿੰਘ, ਮੰਗਲ ਸਿੰਘ ਰਣਜੀਤ ਸਿੰਘ, ਪ੍ਰੀਤਮ ਸਿੰਘ (ਸਾਰੇ ਸਾਇਆ) ਹਰਜਿੰਦਰ ਸਿੰਘ ਘੱਵਦੀ, ਹਰਵਿੰਦਰ ਸਿੰਘ ਸ਼ੰਕਰ, ਹਰਪਾਲ ਸਿੰਘ ਪੱਖੋਵਾਲ ਆਦਿ ਹਾਜ਼ਰ ਸਨ।

Scroll To Top