
ਗੋਇੰਦਵਾਲ ਸਾਹਿਬ, 2 ਜੁਲਾਈ (ਸੰਗਾਰਮੀ ਲਹਿਰ ਬਿਊਰੋ)- ਸ਼ਹੀਦ ਭਗਤ ਸਿੰਘ ਐਲਪੀਜੀ ਟਰੱਕ ਯੂਨੀਅਨ ਵਲੋਂ ਸਥਾਨਕ ਇੰਡੀਅਨ ਗੈਸ ਪਲਾਂਟ ਅੱਗੇ ਧਰਨਾ ਮਾਰਿਆ ਗਿਆ। ਧਰਨੇ ਦੀ ਅਗਵਾਈ ਪ੍ਰਧਾਨ ਗੁਰਦੇਵ ਸਿੰਘ ਨਾਗੋਕੇ, ਸਕੱਤਰ ਰਣਧੀਰ ਸਿੰਘ ਜਵੰਦਾ ਨੇ ਕੀਤੀ। ਇਸ ਮੌਕੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸੂਬਾ ਮੀਤ ਪ੍ਰਧਾਨ ਸਰਪੰਚ ਸੁਲੱਖਣ ਸਿੰਘ ਤੁੜ ਨੇ ਕਿਹਾ ਕਿ ਜੋ ਗੈਸ ਪਲਾਂਟ ਗੋਇੰਦਵਾਲ ਸਾਹਿਬ ਵਿਖੇ ਚੱਲ ਰਿਹਾ ਹੈ ਉਸ ‘ਚ ਡਰਾਇਵਰ ਵੀ ਗੈਸ ਸਲੰਡਰਾਂ ਦੀ ਢੋਆ ਢੁਆਈ ਕਰਦੇ ਹਨ, ਜਿਸ ਦੌਰਾਨ ਇਕ ਡਰਾਈਵਰ ਨਾਲ ਸਕਿਉਰਟੀ ਵਾਲਿਆਂ ਵਲੋਂ ਕੁਟਮਾਰ ਕੀਤੀ ਗਈ। ਗੁੱਸੇ ‘ਚ ਆਏ ਟਰੱਕ ਯੂਨੀਅਨ ਵਾਲਿਆਂ ਨੇ ਆਵਾਜਾਈ ਬੰਦ ਕਰਕੇ ਗੇਟ ਮੂਹਰੇ ਧਰਨਾ ਲਗਾ ਦਿੱਤਾ। ਉਸ ਮਸਲੇ ਨੂੰ ਸੁਲਝਾਉਣ ਵਾਸਤੇ ਪਿੰਡ ਗੋਇੰਦਵਾਲ ਸਾਹਿਬ ਦੀ ਪੰਚਾਇਤ, ਐੱਸਐੱਚਓ ਗੋਇੰਦਵਾਲ ਸਾਹਿਬ ਤੇ ਥਰਮਲ ਪਲਾਂਟ ਦੇ ਅਧਿਕਾਰੀਆਂ ਨਾਲ ਬੈਠ ਕੇ ਮਸਲੇ ਨੂੰ ਸੁਲਝਾਇਆ ਗਿਆ। ਅੱਗੇ ਤੋਂ ਇਸ ਤਰਾਂ ਦੀ ਘਟਨਾ ਨਹੀਂ ਵਾਪਰੇਗੀ ਸਕਿਉਰਿਟੀ ਵਾਲਿਆਂ ਵਲੋਂ ਵਿਸ਼ਵਾਸ਼ ਦਿਵਾਇਆ ਗਿਆ।
ਇਸ ਸਮੇਂ ਹਾਜਰ ਸੁਖਵਿੰਦਰ ਸਿੰਘ ਤੁੜ, ਸਤਨਾਮ ਸਿੰਘ ਕੰਗ, ਰਮਜੀਤ ਸਿੰਘ ਜਵੰਦਾ, ਗੁਰੂ ਅਮਰਦਾਸ ਟੈਂਪੂ ਯੂਨੀਅਨ ਦੇ ਪ੍ਰਧਾਨ ਸੋਨੂੰ ਮੱਲੀ, ਗੁਰਨਾਮ ਸਿੰਘ ਨਾਗੋਕੇ, ਮੰਗਲ ਸਿੰਘ ਮੱਖੀ, ਸੁਖਦੇਵ ਸਿੰਘ ਸਰਹਾਲੀ, ਸਵਿੰਦਰ ਸਿੰਘ ਵਿਜੈ ਗੈਸ, ਸੁਖਦੇਵ ਸਿੰਘ ਤਰਨਤਾਰਨ, ਯਾਦਵਿੰਦਰ ਸਿੰਘ, ਕੁਲਦੀਪ ਸਿੰਘ, ਪ੍ਰਭਦਿਆਲ ਸਿੰਘ, ਖੁਸ਼ਪ੍ਰੀਤ ਸਿੰਘ, ਰਾਜਵਿੰਦਰ ਸਿੰਘ ਆਦਿ ਆਗੂ ਹਾਜ਼ਰ ਸਨ।