Now Reading
ਝਬਾਲ ‘ਚ ਮਹਿੰਗਾਈ ਖ਼ਿਲਾਫ਼ ਕੀਤਾ ਪ੍ਰਦਰਸ਼ਨ

ਝਬਾਲ ‘ਚ ਮਹਿੰਗਾਈ ਖ਼ਿਲਾਫ਼ ਕੀਤਾ ਪ੍ਰਦਰਸ਼ਨ

ਝਬਾਲ, 8 ਜੁਲਾਈ (ਸੰਗਰਾਮੀ ਲਹਿਰ ਬਿਊਰੋ)- ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਜਮਹੂਰੀ ਕਿਸਾਨ ਸਭਾ ਪੰਜਾਬ, ਅਜ਼ਾਦ ਕਿਸਾਨ ਸੰਘਰਸ਼ ਕਮੇਟੀ, ਭਾਰਤੀ ਕਿਸਾਨ ਯੂਨੀਅਨ ਰਾਜੇਵਾਲ, ਕੁਲ ਹਿੰਦ ਕਿਸਾਨ ਸਭਾ ਵਲੋਂ ਸਥਾਨਕ ਝਬਾਲ ਚੌਂਕ ਵਿਖੇ 10 ਵਜੇ ਤੋਂ 12 ਵਜੇ ਤੱਕ ਪ੍ਰਦਰਸ਼ਨ ਕੀਤਾ ਗਿਆ।
ਪ੍ਰਦਰਸ਼ਨਕਾਰੀਆਂ ਨੂੰ ਜਸਪਾਲ ਸਿੰਘ ਝਬਾਲ, ਭਗਵੰਤ ਸਿੰਘ ਗੰਡੀਵਿੰਡ, ਸਾਥੀ ਹਰਭਜਨ ਸਿੰਘ, ਗੁਰਦਰਸ਼ਨ ਸਿੰਘ ਬਘਿਆੜੀ, ਹਰਦੀਪ ਸਿੰਘ ਰਸੂਲਪੁਰ, ਦਵਿੰਦਰ ਸੋਹਲ, ਖ਼ਜਾਨਚੀ ਲਾਲ ਨੇ ਸੰਬੋਧਨ ਕਰਦਿਆਂ ਕੇਂਦਰ ਸਰਕਾਰ ਵਲੋਂ ਡੀਜਲ, ਪੈਟਰੋਲ, ਰਸੋਈ ਗੈਸ ਦੀਆਂ ਵਧਾਈਆਂ ਕੀਮਤਾਂ ਦੀ ਜ਼ੋਰਦਾਰ ਨਿਖੇਧੀ ਕਰਦਿਆਂ, ਇਸ ਦੇ ਖ਼ਿਲਾਫ਼ ਸੰਘਰਸ਼ ਨੂੰ ਤੇਜ ਕਰਨ ਦਾ ਸੱਦਾ ਦਿੰਦਿਆਂ ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਲੀ ਦੀਆਂ ਸੜਕਾਂ ‘ਤੇ ਲਗਾਏ ਮੋਰਚੇ ‘ਚ ਵਹੀਰਾਂ ਘੱਤਕੇ ਪਹੁੰਚਣ ਦੀ ਅਪੀਲ ਕੀਤੀ।
ਪਰਦਰਸ਼ਨਕਾਰੀਆਂ ਨੂੰ ਨਰਭਿੰਦਰ ਸਿੰਘ ਪੱਧਰੀ, ਅਵਤਾਰ ਸਿੰਘ ਚਾਹਲ, ਮੰਗਲ ਸਿੰਘ ਸਾਂਘਣਾ, ਗੁਰਬਿੰਦਰ ਸੋਹਲ, ਹਰਭਜਨ ਸਿੰਘ ਚੀਮਾ, ਲੱਖਾ ਸਿੰਘ ਮੰਨਣ, ਕੰਵਲ ਢਿੱਲੋਂ, ਬਿੱਲਾ ਖੂਹ ਵਾਲਾ, ਸੀਮਾ ਸੋਹਲ, ਲਖਵਿੰਦਰ ਕੌਰ ਝਬਾਲ, ਬਲਜੀਤ ਸਿੰਘ ਸਰਾਂ, ਗੁਰਵਿੰਦਰ ਸਿੰਘ ਕੋਟ ਸਿਵਿਆਂ, ਜਰਨੈਲ ਸਿੰਘ ਰਸੂਲਪੁਰ, ਹਰਪਾਲ ਸਿੰਘ ਨਸ਼ਹਿਰਾ ਢਾਲਾ, ਮੱਖਣ ਸਿੰਘ ਖੈਰਦੀ, ਕਾਰਜ ਸਿੰਘ ਸਰਾਂ, ਮਾਸਟਰ ਪਰਸ਼ੋਤਮ ਸਿੰਘ ਗਹਿਰੀ, ਬਲਵਿੰਦਰ ਸਿੰਘ ਮੂਸੇ, ਪੰਜਾਬ ਸਿੰਘ ਕਸੇਲ ਕੰਵਲਜੀਤ ਕੌਰ ਤੱਖਤੂਚੱਕ ਆਦਿ ਹਾਜ਼ਰ ਸਨ।
ਪ੍ਰਦਰਸ਼ਨ ਦੌਰਾਨ ਟਰੈਕਟਰਾਂ ਸਮੇਤ ਹੋਰ ਵਾਹਨਾਂ ‘ਤੇ ਲੋਕਾਂ ਨੇ ਹਾਜ਼ਰੀ ਭਰੀ।

Scroll To Top