ਬਠਿੰਡਾ : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ ਐਮ ਪੀ ਆਈ) ਵਲੋਂ 12 ਤੋਂ 21 ਨਵੰਬਰ 2018 ਤੱਕ ਕੀਤੇ ਜਾ ਰਹੇ “ਲੋਕ ਜਗਾਓ ਲੁਟੇਰੇ ਭਜਾਓ ” ਜੱਥਾ ਮਾਰਚ ਦਾ ਭਲਕੇ 17 ਅਤੇ ਪਰਸੋਂ 18 ਨਵੰਬਰ ਨੂੰ ਬਠਿੰਡਾ – ਮਾਨਸਾ ਜਿਲ੍ਹਿਆਂ ਅੰਦਰ ਸ਼ਾਨਦਾਰ ਸਵਾਗਤ ਕੀਤਾ ਜਾਵੇਗਾ । ਇਹ ਜਾਣਕਾਰੀ ਅੱਜ ਇਥੋਂ ਜਾਰੀ ਇੱਕ ਬਿਆਨ ਰਾਹੀਂ ਆਰ ਐਮ ਪੀ ਆਈ ਦੇ ਕੇਂਦਰੀ ਕਮੇਟੀ ਦੇ ਮੈਂਬਰ ਸਾਥੀ ਮਹੀਪਾਲ ਨੇ ਦਿੰਦਿਆਂ ਦੱਸਿਆ ਕਿ ਜੱਥੇ ਦੀ ਅਗਵਾਈ ਕਰ ਪਾਰਟੀ ਦੇ ਕੌਮੀ ਆਗੂ ਸਾਥੀ ਗੁਰਨਾਮ ਸਿੰਘ ਦਾਊਦ ਅਤੇ ਹੋਰ ਲੀਡਰ ਅਨੇਕਾਂ ਛੋਟੀਆਂ ਸਭਾਵਾਂ ਤੋਂ ਇਲਾਵਾ ਬਠਿੰਡਾ ਸ਼ਹਿਰ, ਸੰਗਤ ਮੰਡੀ, ਸਰਦੂਲਗੜ੍ਹ, ਫਫੜੇ ਭਾਈ ਕੇ ਵਿਖੇ ਵੱਡੇ ਜਲਸਿਆਂ ਨੂੰ ਸੰਬੋਧਨ ਕਰਦਿਆਂ ਹੋਇਆਂ ਜੱਥਾ ਮਾਰਚ ਦਾ ਮਨੋਰਥ ਆਮ ਲੋਕਾਂ ਸਨਮੁੱਖ ਰੱਖਣਗੇ । ਉਨ੍ਹਾਂ ਅੱਗੇ ਦੱਸਿਆ ਕਿ ਇਨ੍ਹਾਂ ਜਨ ਸਭਾਵਾਂ ਰਾਹੀਂ ਕਿਰਤੀ ਜਨਸਮੂਹਾਂ ਨੂੰ, ਪਾਰਟੀ ਦੀ ਪੰਜਾਬ ਰਾਜ ਕਮੇਟੀ ਵੱਲੋਂ ਆਉਂਦੀ 10 ਦਸੰਬਰ ਨੂੰ ਜਲੰਧਰ ਵਿਖੇ ਕੀਤੀ ਜਾ ਰਹੀ ਸੂਬਾ ਪੱਧਰੀ “ਅਧਿਕਾਰ ਰੈਲੀ ” ਵਿੱਚ ਪਰਿਵਾਰਾਂ ਸਮੇਤ ਹੁੰਮ ਹੁੰਮਾ ਕੇ ਪੱਜਣ ਦੀ ਅਪੀਲ ਕੀਤੀ ਜਾਵੇਗੀ । ਸਾਥੀ ਮਹੀਪਾਲ ਨੇ ਕਿਹਾ ਕਿ ਅਜਿਹਾ ਹੀ ਇੱਕ ਹੋਰ ਜੱਥਾ ਮਾਰਚ ਮਾਝੇ – ਦੁਆਬੇ ਦੇ ਜਿਲ੍ਹਿਆਂ ਅੰਦਰ ਪਾਰਟੀ ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਦੀ ਅਗਵਾਈ ਵਿੱਚ ਵੀ ਕੀਤਾ ਜਾ ਰਿਹਾ ਹੈ । ਦੋਹਾਂ ਜੱਥਾ ਮਾਰਚਾਂ ਦਾ ਆਰੰਭ 12 ਨਵੰਬਰ ਨੂੰ ਜਲਿਆਂਵਾਲਾ ਬਾਗ ਅਮ੍ਰਿਤਸਰ ਤੋਂ ਕੀਤਾ ਗਿਆ ਸੀ । ਸਾਥੀ ਮਹੀਪਾਲ ਨੇ ਲੋਕਾਂ ਨੂੰ ਉਪਰੋਕਤ ਜਨਸਭਾਵਾਂ ਵਿੱਚ ਵੱਡੀ ਗਿਣਤੀ ਵਿੱਚ ਪੁੱਜਣ ਦੀ ਅਪੀਲ ਕੀਤੀ ।