Now Reading
ਜਮਹੂਰੀ ਕਿਸਾਨ ਸਭਾ ਦਾ ਵਫ਼ਦ ਵਧੀਕ ਡਿਪਟੀ ਕਮਿਸ਼ਨਰ (ਜ) ਨੂੰ ਮਿਲਿਆ

ਜਮਹੂਰੀ ਕਿਸਾਨ ਸਭਾ ਦਾ ਵਫ਼ਦ ਵਧੀਕ ਡਿਪਟੀ ਕਮਿਸ਼ਨਰ (ਜ) ਨੂੰ ਮਿਲਿਆ

ਪਠਾਨਕੋਟ : ਜਮਹੂਰੀ ਕਿਸਾਨ ਸਭਾ ਦਾ ਇਕ ਵਫ਼ਦ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵਧੀਕ ਡਿਪਟੀ ਕਮਿਸ਼ਨਰ (ਜ) ਕੁਲਵੰਤ ਸਿੰਘ ਨੂੰ ਸਭਾ ਦੇ ਪ੍ਰਧਾਨ ਸਾਥੀ ਬਲਦੇਵ ਰਾਜ ਭੋਆ ਤੇ ਸਕੱਤਰ ਸਾਥੀ ਬਲਵੰਤ ਸਿੰਘ ਘੋਹ ਤੇ ਵਿੱਤ ਸਕੱਤਰ ਸਾਥੀ ਰਘੁਬੀਰ ਸਿੰਘ ਧਲੌਰੀਆ ਦੀ ਅਗਵਾਈ ‘ਚ ਮਿਲਿਆ ਤੇ ਆਪਣੀਆਂ ਮੰਗਾਂ ਸਬੰਧੀ ਇਕ ਮੰਗ ਪੱਤਰ ਵੀ ਦਿੱਤਾ | ਮੰਗ ਪੱਤਰ ਦੇਣ ਤੋਂ ਬਾਅਦ ਸਭਾ ਦੇ ਪ੍ਰਧਾਨ ਸਾਥੀ ਬਲਦੇਵ ਸਿੰਘ ਭੋਆ ਨੇ ਦੱਸਿਆ ਕਿ ਪਿਛਲੇ ਦਿਨਾਂ ‘ਚ ਪਏ ਭਾਰੀ ਮੀਂਹ ਕਾਰਨ ਕਿਸਾਨਾਂ ਦੀ ਹਜ਼ਾਰਾਂ ਏਕੜ ਫ਼ਸਲ ਦੀ ਤਬਾਹੀ ਕਰ ਦਿੱਤੀ ਹੈ ਤੇ ਕਿਸਾਨਾਂ ਪੱਲੇ ਕੁਝ ਨਹੀਂ ਬਚਿਆ | ਉਨ੍ਹਾਂ ਮੰਗ ਕੀਤੀ ਕਿ ਬਰਬਾਦ ਹੋਈ ਫ਼ਸਲ ਦੇ ਮੁਆਵਜ਼ੇ ਵਜੋਂ ਹਰੇਕ ਕਿਸਾਨ ਨੂੰ 20 ਹਜ਼ਾਰ ਰੁਪਏ ਪ੍ਰਤੀ ਏਕੜ ਦਿੱਤਾ ਜਾਵੇ ਤੇ ਬਿਨਾਂ ਕਿਸੇ ਦੇਰੀ ‘ਤੇ ਗਿਰਦਾਵਰੀ ਕਰਵਾਈ ਜਾਵੇ | ਇਸ ਮੌਕੇ ਦਲਬੀਰ ਸਿੰਘ, ਨਰਿੰਜਨ ਸਿੰਘ, ਧਰੁਵ ਸਿੰਘ, ਰਛਪਾਲ ਸਿੰਘ, ਰਜਿੰਦਰ ਸਿੰਘ, ਹੇਮ ਰਾਜ, ਬਲਬੀਰ ਸਿੰਘ, ਦੇਵ ਰਾਜ, ਬੁੱਧੂ ਰਾਮ, ਦਰਸ਼ਨ ਸਿੰਘ, ਮੰਗਲ ਸਿੰਘ, ਤਰਸੇਮ ਸਿੰਘ, ਦੇਵੀ ਦਾਸ, ਬਲਦੇਵ ਸਿੰਘ, ਮੁਕੇਸ਼ ਕੁਮਾਰ, ਤਰਲੋਕ ਸਿੰਘ ਆਦਿ ਹਾਜ਼ਰ ਸਨ |

Scroll To Top