ਪਾਰਟੀ ਵਲੋਂ ਜਿਲ੍ਹਾ ਕੇਂਦਰ ‘ਤੇ ਪ੍ਰਭਾਵਸ਼ਾਲੀ ਧਰਨੇ ਅਤੇ ਰੋਸ ਮੁਜ਼ਾਹਰੇ
ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੀ ਪੰਜਾਬ ਰਾਜ ਕਮੇਟੀ ਦੇ ਸੱਦੇ ‘ਤੇ ਪੰਜ ਤੋਂ ਨੌ ਅਗਸਤ ਤੱਕ, ਵੱਖੋ-ਵੱਖ ਜਿਲ੍ਹਾ ਕੇਂਦਰਾਂ ‘ਤੇ ਇਕੱਠੇ ਹੋਏ ਭਾਰੀ ਗਿਣਤੀ ਮਿਹਨਤੀ ਲੋਕਾਂ ਵਲੋਂ ਵਿਸ਼ਾਲ ਧਰਨੇ ਮਾਰੇ ਗਏ ਅਤੇ ਸਬੰਧਤ ਸ਼ਹਿਰਾਂ ਵਿੱਚ ਪ੍ਰਭਾਵਸ਼ਾਲੀ ਰੋਸ ਮੁਜ਼ਾਹਰੇ ਕੀਤੇ ਗਏ। ਇਨ੍ਹਾਂ ਰੋਸ ਐਕਸ਼ਨਾਂ ਵਿੱਚ ਭਾਰੀ ਗਿਣਤੀ ਔਰਤਾਂ ਵੀ ਸ਼ਾਮਲ ਸਨ। ਸਾਰੇ ਥਾਂਵਾਂ ਉੱਤੇ ਜਿਲ੍ਹਾ ਅਧਿਕਾਰੀਆਂ ਰਾਹੀਂ ਪੰਜਾਬ ਸਰਕਾਰ ਨੂੰ ਮੰਗ ਪੱਤਰ ਵੀ ਭੇਜੇ ਗਏ । ਪਾਰਟੀ ਵਲੋਂ ਉਕਤ ਰੋਸ ਐਕਸ਼ਨਾਂ ਦਾ ਸੱਦਾ ਪ੍ਰਾਂਤ ਵਾਸੀਆਂ ਨੂੰ ਬਿਜਲੀ ਦੋ ਰੁਪੈ ਪ੍ਰਤੀ ਯੂਨਿਟ ਦਿੱਤੇ ਜਾਣ ਅਤੇ ਧਰਤੀ ਹੇਠਲੇ ਤੇ ਦਰਿਆਈ ਪਾਣੀਆਂ ਦੀ ਬਰਬਾਦੀ ਰੋਕਣ ਦੀਆਂ ਮੰਗਾਂ ਦੀ ਪੂਰਤੀ ਲਈ ਜਨਤਕ ਦਬਾਅ ਬਨਾਉਣ ਲਈ ਦਿੱਤਾ ਗਿਆ ਸੀ । ਰੋਸ ਐਕਸ਼ਨਾਂ ਵਿੱਚ ਵਧੇਰੇ ਤੋਂ ਵਧੇਰੇ ਆਮ ਲੋਕਾਂ ਦੀ ਸ਼ਮੂਲੀਅਤ ਕਰਵਾਉਣ ਦੇ ਉਦੇਸ਼ ਨਾਲ ਪਾਰਟੀ ਆਗੂਆਂ ਵਲੋਂ ਸਾਰੇ ਜਿਲ੍ਹਿਆਂ ਵਿੱਚ ਸੈਂਕੜੇ ਜਨਤਕ ਮੀਟਿੰਗਾਂ, ਕਾਨਫਰੰਸਾਂ, ਝੰਡਾ ਮਾਰਚ ਆਦਿ ਰਾਹੀਂ ਸ਼ਾਨਦਾਰ ਲੋਕ ਲਾਮਬੰਦੀ ਮੁਹਿੰਮ ਚਲਾਈ ਗਈ । ਉਕਤ ਮੰਗਾਂ ਦੀ ਵਾਜ਼ਬੀਅਤ ਦਰਸਾਉਂਦੀ ਅਤੇ ਸਰਕਾਰ ਤੇ ਪਾਵਰਕਾਮ ਮੈਨੇਜਮੈਂਟ ਦੀ ਮਾਰੂ ਪਹੁੰਚ ਦੇ ਬਖੀਏ ਉਧੇੜਦੀ ਦੁਵਰਕੀ ਵੀ ਭਾਰੀ ਮਾਤਰਾ ਵਿੱਚ ਵੰਡੀ ਗਈ। ਲੋਕ ਲਾਮਬੰਦੀ ਮੁਹਿੰਮ ਅਤੇ ਰੋਸ ਐਕਸ਼ਨਾਂ ਦੌਰਾਨ ਲੋਕਾਂ ਨੂੰ ਸੱਦਾ ਦਿੱਤਾ ਗਿਆ ਕਿ ਉਹ ਉਪਰੋਕਤ ਦੋਹਾਂ ਮੰਗਾਂ ਦੀ ਪ੍ਰਾਪਤੀ ਲਈ ਪਾਰਟੀ ਵਲੋਂ 9 ਸਤੰਬਰ ਤੋਂ ਪਟਿਆਲਾ ਵਿਖੇ ਲਾਏ ਜਾ ਰਹੇ ਪੱਕੇ ਮੋਰਚੇ ਵਿੱਚ ਵੀ ਵੱਧ ਚੜ੍ਹ ਕੇ ਸ਼ਾਮਲ ਹੋਣ ਅਤੇ ਮੋਰਚੇ ਦੀ ਕਾਮਯਾਬੀ ਲਈ ਲੋੜੀਂਦਾ ਸਹਿਯੋਗ ਦੇਣ । ਧਰਨਿਆਂ ਦੌਰਾਨ ਹੋਈਆਂ ਪ੍ਰਭਾਵਸ਼ਾਲੀ ਜਨਸਭਾਵਾਂ ਨੂੰ ਪਾਰਟੀ ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ, ਪੰਜਾਬ ਰਾਜ ਕਮੇਟੀ ਦੇ ਪ੍ਰਧਾਨ ਅਤੇ ਕੈਸ਼ੀਅਰ ਸਾਥੀ ਰਤਨ ਸਿੰਘ ਰੰਧਾਵਾ ਤੇ ਲਾਲ ਚੰਦ ਕਟਾਰੂ ਚੱਕ, ਪਾਰਟੀ ਦੀ ਕੇਂਦਰੀ ਕਮੇਟੀ ਦੇ ਮੈਂਬਰਾਨ ਸਾਥੀ ਰਘਬੀਰ ਸਿੰਘ ਬਟਾਲਾ, ਗੁਰਨਾਮ ਸਿੰਘ ਦਾਊਦ, ਕੁਲਵੰਤ ਸਿੰਘ ਸੰਧੂ ਅਤੇ ਮਹੀਪਾਲ, ਸੂਬਾ ਸਕੱਤਰੇਤ ਦੇ ਮੈਂਬਰਾਨ ਸਾਥੀ ਪਰਗਟ ਸਿੰਘ ਜਾਮਾਰਾਇ, ਸਤਨਾਮ ਸਿੰਘ ਅਜਨਾਲਾ, ਵੇਦ ਪ੍ਰਕਾਸ਼, ਰਵੀ ਕੰਵਰ, ਭੀਮ ਸਿੰਘ ਆਲਮਪੁਰ, ਵਿਜੇ ਮਿਸ਼ਰਾ ਵਲੋਂ ਸੰਬੋਧਨ ਕੀਤਾ ਗਿਆ। ਇਸ ਸਮੁੱਚੀ ਸੰਗਰਾਮੀ ਸਰਗਰਮੀ ਦੀ ਸੂਬੇ ਦੇ ਲੋਕਾਂ, ਖਾਸ ਕਰਕੇ ਕਿਰਤੀ ਜਨ ਸਮੂਹਾਂ ਵਲੋਂ ਭਾਰੀ ਸ਼ਲਾਘਾ ਕੀਤੀ ਗਈ ਅਤੇ ਲੋਕਾਂ ਨੇ ਪੱਕੇ ਮੋਰਚੇ ਪ੍ਰ੍ਰਤੀ ਹਾਂ ਪੱਖੀ ਹੁੰਗਾਰਾ ਭਰਿਆ । ਸੰਖੇਪ ਰਿਪੋਰਟਾਂ :
ਜਲੰਧਰ : ਦੇਸ਼ ਭਗਤ ਯਾਦਗਾਰ ਜਲੰਧਰ ਤੋਂ ਸ਼ੁਰੂ ਹੋਇਆ ਪ੍ਰਭਾਵਸ਼ਾਲੀ ਕਿਰਤੀ ਮਾਰਚ, ਜਿਸ ਵਿੱਚ ਭਾਰੀ ਗਿਣਤੀ ਔਰਤਾਂ ਵੀ ਸ਼ਾਮਿਲ ਸਨ, ਵੱਖੋ-ਵੱਖ ਬਾਜ਼ਾਰਾਂ ਵਿੱਚ ਦੀ ਹੁੰਦਾ ਹੋਇਆ ਜਿਲ੍ਹਾ ਕਚਹਿਰੀਆਂ ਪੁੱਜ ਕੇ ਵਿਸ਼ਾਲ ਰੋਸ ਧਰਨੇ ਵਿੱਚ ਤਬਦੀਲ ਹੋ ਗਿਆ। ਰੋਸ ਧਰਨੇ ਦੀ ਅਗਵਾਈ ਜਿਲ੍ਹਾ ਪ੍ਰਧਾਨ ਸਾਥੀ ਦਰਸ਼ਨ ਨਾਹਰ, ਜਿਲ੍ਹਾ ਸਕੱਤਰ ਜਸਵਿੰਦਰ ਢੇਸੀ ਅਤੇ ਕੈਸ਼ੀਅਰ ਸੰਤੋਖ ਸਿੰਘ ਬਿਲਗਾ ਵਲੋਂ ਕੀਤੀ ਗਈ । ਸਰਵ ਸਾਥੀ ਪਰਮਜੀਤ ਰੰਧਾਵਾ, ਮਨੋਹਰ ਸਿੰਘ ਗਿੱਲ, ਸਰਬਜੀਤ ਮੁੱਠਡਾ, ਨਿਰਮਲ ਆਧੀ, ਦਲਵਿੰਦਰ ਸਿੰਘ ਕੁਲਾਰ, ਰਾਮ ਕਿਸ਼ਨ, ਹਰੀ ਮੁਨੀ ਸਿੰਘ, ਨਿਰਮਲ ਮਲਸੀਆਂ, ਜਰਨੈਲ ਫਿਲੌਰ, ਜਸਵਿੰਦਰ ਕੌਰ, ਕੰਚਨ, ਪਾਰਵਤੀ ਅਤੇ ਹੋਰਨਾਂ ਆਗੂਆਂ ਨੇ ਧਰਨਾਕਾਰੀਆਂ ਨੂੰ ਸੰਬੋਧਨ ਕੀਤਾ । ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਪੀ.ਡੀ.ਏ. ਵਲੋਂ ਚੋਣ ਲੜੇ ਸੀਨੀਅਰ ਬਸਪਾ ਆਗੂ ਬਲਵਿੰਦਰ ਕੁਮਾਰ ਵੀ ਧਰਨੇ ਵਿੱਚ ਉਚੇਚੇ ਸ਼ਾਮਲ ਹੋਏ ਅਤੇ ਆਰ.ਐਮ.ਪੀ.ਆਈ. ਵਲੋਂ ਲੜੇ ਜਾ ਰਹੇ ਹੱਕੀ ਸੰਘਰਸ਼ ਦੀ ਦਿਲ ਖੋਲ੍ਹ ਕੇ ਪ੍ਰਸ਼ੰਸਾ ਕੀਤੀ ।
ਬਰਨਾਲਾ : ਪੂਰੇ ਜਿਲ੍ਹੇ ‘ਚੋਂ ਸਾਥੀ ਅਨਾਜ ਮੰਡੀ ਵਿੱਚ ਇਕੱਤਰ ਹੋਏ ਅਤੇ ਜੋਸ਼ ਭਰਪੂਰ ਨਾਅਰੇ ਮਾਰਦੇ ਹੋਏ ਡੀ ਸੀ ਦਫਤਰ ਮੂਹਰੇ ਪੁੱਜ ਕੇ ਰੋਹ ਭਰਪੂਰ ਧਰਨਾ ਦਿੱਤਾ। ਇਸ ਇਕੱਠ ਵਿੱਚ ਅੱਧੋਂ ਵੱਧ ਬੀਬੀਆਂ ਸ਼ਾਮਲ ਸਨ। ਧਰਨੇ ਦੀ ਪ੍ਰਧਾਨਗੀ ਜਿਲ੍ਹਾ ਪ੍ਰਧਾਨ ਸਾਥੀ ਅਮਰਜੀਤ ਸਿੰਘ ਕੁੱਕੂ ਨੇ ਕੀਤੀ । ਮੰਚ ਸੰਚਾਲਨ ਪਾਰਟੀ ਸੂਬਾ ਕਮੇਟੀ ਦੇ ਮੈਂਬਰ ਸਾਥੀ ਯਸ਼ਪਾਲ ਮਹਿਲ ਕਲਾਂ ਨੇ ਬਾਖੂਬੀ ਕੀਤਾ। ਜਿਲ੍ਹਾ ਸਕੱਤਰ ਸਾਥੀ ਮਲਕੀਤ ਸਿੰਘ ਵਜ਼ੀਦਕੇ, ਜ਼ਿਲ੍ਹਾ ਖਜਾਨਚੀ ਗੁਰਦੇਵ ਸਿੰਘ ਮਹਿਲ ਖੁਰਦ, ਜਿਲ੍ਹਾ ਕਮੇਟੀ ਦੇ ਮੈਂਬਰਾਨ ਸਾਥੀ ਭੋਲਾ ਸਿੰਘ ਕਲਾਲ ਮਾਜਰਾ, ਭਾਨ ਸਿੰਘ ਸੰਘੇੜਾ, ਗੁਰਦੇਵ ਸਿੰਘ ਸਹਿਜੜਾ, ਮਲਕੀਤ ਸਿੰਘ ਬਰਨਾਲਾ, ਮਾਸਟਰ ਮਨੋਹਰ ਲਾਲ, ਸਾਧਾ ਸਿੰਘ ਵਿਰਕ, ਸੁਰਜੀਤ ਸਿੰਘ ਦਿਹੜ, ਹਰਬੰਸ ਸਿੰਘ ਔਜਲਾ, ਬਲਦੇਵ ਸਿੰਘ ਮਹਿਲ ਕਲਾਂ ਨੇ ਧਰਨਾਕਾਰੀਆਂ ਨੂੰ ਸੰਬੋਧਨ ਕੀਤਾ। ਭਾਰਤੀ ਕਮਿਊਨਿਸਟ ਪਾਰਟੀ ਦੇ ਆਗੂਆਂ ਖੁਸ਼ੀਆ ਸਿੰਘ ਅਤੇ ਐਡਵੋਕੇਟ ਧਾਲੀਵਾਲ ਨੇ ਆਰ ਐਮ ਪੀ ਆਈ ਦੀ ਪਹਿਲਕਦਮੀ ਦੀ ਸ਼ਲਾਘਾ ਕਰਦਿਆਂ ਸਾਂਝੇ ਸੰਘਰਸ਼ ਦਾ ਸੁਝਾਅ ਦਿੱਤਾ ।
ਮਾਨਸਾ : ਵਿਸ਼ਾਲ ਗਿਣਤੀ ਕਾਰਕੁੰਨਾਂ ਨੇ ਸਥਾਨਕ ਰੇਲਵੇ ਸਟੇਸ਼ਨ ਤੋਂ ਲੈ ਕੇ ਜਿਲ੍ਹਾ ਕਚੈਹਿਰੀਆਂ ਤੱਕ ਰੋਸ ਭਰਪੂਰ ਕਿਰਤੀ ਮਾਰਚ ਕਰਦਿਆਂ ਪਾਰਟੀ ਵਲੋਂ ਲੜੇ ਜਾ ਸੰਘਰਸ਼ ਦਾ ਸੁਨੇਹਾ ਆਮ ਲੋਕਾਂ ਨਾਲ ਜੋਸ਼ ਭਰਪੂਰ ਨਾਅਰਿਆਂ ਰਾਹੀਂ ਸਾਂਝਾ ਕੀਤਾ । ਕਚੈਹਿਰੀਆਂ ਵਿਖੇ ਸੀਨੀਅਰ ਆਗੂ ਸਾਥੀ ਸੁਖਦੇਵ ਸਿੰਘ ਅਤਲਾ ਦੀ ਪ੍ਰਧਾਨਗੀ ਹੇਠ ਰੋਸ ਧਰਨਾ ਮਾਰਿਆ ਗਿਆ। ਧਰਨਾਕਾਰੀਆਂ ਨੂੰ ਪਾਰਟੀ ਦੇ ਜਿਲ੍ਹਾ ਸਕੱਤਰ ਸਾਥੀ ਲਾਲ ਚੰਦ ਸਰਦੂਲਗੜ੍ਹ, ਸੂਬਾ ਕਮੇਟੀ ਮੈਂਬਰ ਸਾਥੀ ਛੱਜੂ ਰਾਮ ਰਿਸ਼ੀ, ਤਹਿਸੀਲ ਸਕੱਤਰ ਸਾਥੀ ਅਮਰੀਕ ਸਿੰਘ ਫਫੜੇ ਭਾਈ ਕੇ ਤੋਂ ਇਲਾਵਾ ਗੁਰਦੇਵ ਸਿੰਘ ਲੋਹਗੜ੍ਹ, ਧੰਨਾ ਸਿੰਘ ਟਾਹਲੀਆਂ, ਰਜਿੰਦਰ ਕੁਲੈਹਿਰੀ, ਇੰਦਰਜੀਤ ਸਿੰਘ ਅੱਕਾਂ ਵਾਲੀ , ਨਾਤਾ ਸਿੰਘ ਫਫੜੇ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਹਰਿਆਣਾ ਦੇ ਸੂਬਾ ਕਮੇਟੀ ਮੈਂਬਰ ਸਾਥੀ ਬੰਸੀ ਲਾਲ, ਪੰਜਾਬ ਸਟੂਡੈਂਟਸ ਫੈਡਰੇਸ਼ਨ ਦੇ ਸੂਬਾਈ ਆਗੂ ਸਾਥੀ ਗਗਨਦੀਪ ਵਲੋਂ ਸੰਬੋਧਨ ਕੀਤਾ ਗਿਆ । ਮੰਚ ਸੰਚਾਲਨ ਦੀ ਭੂਮਿਕਾ ਮਾਸਟਰ ਦਰਸ਼ਨ ਸਿੰਘ ਟਾਹਲੀਆਂ ਵਲੋਂ ਨਿਭਾਈ ਗਈ ।
ਫਾਜ਼ਿਲਕਾ : ਸਥਾਨਕ ਸ਼ਹਿਰ ਵਿੱਚ ਰੋਹ ਭਰਪੂਰ ਮੁਜ਼ਾਹਰਾ ਕਰਨ ਉਪਰੰਤ ਜੱਗਾ ਸਿੰਘ ਖੂਹੀਆਂ ਸਰਵਰ ਦੀ ਪ੍ਰਧਾਨਗੀ ਹੇਠ ਰੋਸ ਧਰਨਾ ਮਾਰਿਆ ਗਿਆ । ਸਰਵ ਸਾਥੀ ਗੁਰਮੇਜ ਲਾਲ ਗੇਜੀ, ਜੈਮਲ ਰਾਮ, ਕੁਲਵੰਤ ਸਿੰਘ ਕਿਰਤੀ, ਅਵਤਾਰ ਸਿੰਘ, ਬਲਬੀਰ ਸਿੰਘ ਕਾਠਗੜ੍ਹ, ਬਲਦੇਵ ਕ੍ਰਿਸ਼ਨ ਨੇ ਵਿਚਾਰ ਰੱਖੇ। ਧਰਨੇ ਦੌਰਾਨ ਜਦੋਂ ਕੋਈ ਪ੍ਰਸ਼ਾਸਨਿਕ ਅਧਿਕਾਰੀ ਮੰਗ ਪੱਤਰ ਲੈਣ ਨਾ ਪੁੱਜਾ ਤਾਂ ਧਰਨਾਕਾਰੀਆਂ ਨੇ ਡੀਸੀ ਦਫਤਰ ਦੇ ਘਿਰਾਓ ਦਾ ਐਲਾਨ ਕਰਦਿਆਂ ਉੱਧਰ ਨੂੰ ਚਾਲੇ ਪਾ ਦਿੱਤੇ। ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ ਅਤੇ ਤੁਰੰਤ ਕਾਰਜਕਾਰੀ ਮੈਜਿਸਟ੍ਰੇਟ ਨੂੰ ਮੰਗ ਪੱਤਰ ਲੈਣ ਭੇਜਿਆ ਗਿਆ । ਜਿਲ੍ਹਾ ਪ੍ਰਸ਼ਾਸਨ ਦੇ ਰਵੱਈਏ ਖਿਲਾਫ਼ ਵਿਰੋਧ ਦਰਜ ਕਰਾਉਂਦੇ ਹੋਏ ਸਾਥੀਆਂ ਵਲੋਂ ਮੰਗ ਪੱਤਰ ਸੌਂਪਿਆ ਗਿਆ।
ਫਰੀਦਕੋਟ : ਇੱਥੇ ਸਾਥੀ ਮਲਕੀਤ ਸਿੰਘ ਸ਼ੇਰ ਸਿੰਘ ਵਾਲਾ ਅਤੇ ਬਲਕਾਰ ਸਿੰਘ ਔਲਖ ਦੀ ਅਗਵਾਈ ਵਿੱਚ ਧਰਨਾ ਮਾਰਿਆ ਗਿਆ। ਇਕੱਤਰ ਸਾਥੀਆਂ ਨੂੰ ਗੁਰਤੇਜ ਸਿੰਘ ਹਰੀ ਨੌਂ, ਜਗਜੀਤ ਪਾਲ, ਸਿਮਰਜੀਤ ਸਿੰਘ ਅਤੇ ਹੋਰਨਾਂ ਨੇ ਸੰਬੋਧਨ ਕੀਤਾ । ਰੋਸ ਮਾਰਚ ਵੀ ਕੀਤਾ ਗਿਆ ।
ਬਠਿੰਡਾ : ਭਾਰੀ ਗਿਣਤੀ ਔਰਤਾਂ ਸਮੇਤ ਵਿਸ਼ਾਲ ਮਿਹਨਤਕਸ਼ ਜਨ ਸਮੂਹ ਵਲੋਂ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਮੂਹਰੇ ਵਿਸ਼ਾਲ ਰੋਸ ਧਰਨਾ ਮਾਰਿਆ ਗਿਆ । ਧਰਨੇ ਦੀ ਪ੍ਰਧਾਨਗੀ ਜਿਲ੍ਹਾ ਪ੍ਰਧਾਨ ਸਾਥੀ ਮਿੱਠੂ ਸਿੰਘ ਘੁੱਦਾ ਵਲੋਂ ਅਤੇ ਮੰਚ ਸੰਚਾਲਨ ਵਿੱਤ ਸਕੱਤਰ ਸਾਥੀ ਪ੍ਰਕਾਸ਼ ਸਿੰਘ ਨੰਦਗੜ੍ਹ ਵੱਲੋਂ ਕੀਤਾ ਗਿਆ। ਪਾਰਟੀ ਦੀ ਬਠਿੰਡਾ-ਮਾਨਸਾ ਜਿਲ੍ਹਾ ਕਮੇਟੀ ਦੇ ਸਕੱਤਰ ਸਾਥੀ ਲਾਲ ਚੰਦ ਸਰਦੂਲਗੜ੍ਹ , ਜਿਲ੍ਹਾ ਕਮੇਟੀ ਮੈਂਬਰਾਨ ਸਾਥੀ ਸੰਪੂਰਨ ਸਿੰਘ, ਦਰਸ਼ਨ ਸਿੰਘ ਫੁੱਲੋ ਮਿੱਠੀ, ਸੁਖਦੇਵ ਸਿੰਘ ਨਥਾਣਾ , ਤਹਿਸੀਲ ਕਮੇਟੀ ਦੇ ਮੈਂਬਰਾਨ ਸਾਥੀ ਮੱਖਣ ਸਿੰਘ ਤਲਵੰਡੀ, ਮਲਕੀਤ ਸਿੰਘ ਮਹਿਮਾ ਸਰਜਾ, ਦਰਸ਼ਨ ਸਿੰਘ ਬਾਜਕ, ਤਾਰਾ ਸਿੰਘ ਨੰਦਗੜ੍ਹ ਕੋਟੜਾ, ਗੁਲਜਾਰ ਸਿੰਘ ਬਦਿਆਲਾ, ਜਨਤਕ ਆਗੂਆਂ ਚੰਦ ਸਿੰਘ ਜੱਸੀ, ਗੁਰਮੀਤ ਸਿੰਘ ਜੈ ਸਿੰਘ ਵਾਲਾ, ਭੋਲਾ ਸਿੰਘ ਕਾਲਝਰਾਣੀ, ਸੁਰਜੀਤ ਸਿੰਘ ਤੇ ਮੱਖਣ ਸਿੰਘ ਪੱਕਾ ਕਲਾਂ, ਸਰੂਪ ਸਿੰਘ ਤੇ ਸੁਰਜੀਤ ਸਿੰਘ ਰੁਲਦੂ ਸਿੰਘ ਵਾਲਾ, ਕੂਕਾ ਸਿੰਘ ਨਥਾਣਾ, ਮੱਖਣ ਸਿੰਘ ਪੂਹਲੀ, ਮੇਜਰ ਸਿੰਘ ਤੁੰਗਵਾਲੀ, ਨੈਬ ਸਿੰਘ ਔਲਖ, ਗੁਰਦਿਆਲ ਸਿੰਘ ਤੇ ਲੀਲਾ ਸਿੰਘ ਕੋਟ ਸ਼ਮੀਰ, ਬੀਰ ਸਿੰਘ ਖਾਲਸਾ, ਸ਼ੰਕਰ, ਉਮਰਦੀਨ, ਕ੍ਰਿਸ਼ਨ ਕੁਮਾਰ, ਬਾਘ ਸਿੰਘ ਬੰਬੀਹਾ, ਜੀਤ ਸਿੰਘ ਖਾਲਸਾ, ਰਾਮ ਚੰਦਰ ਜੈ ਸਿੰਘ ਵਾਲਾ, ਪਰਮਜੀਤ ਸਿੰਘ ਪੂਹਲੀ, ਹਰਨੇਕ ਸਿੰਘ ਤੇ ਨਛੱਤਰ ਸਿੰਘ ਨਾਥਪੁਰਾ, ਪਾਲੀ ਸਿੰਘ ਤੇ ਟੈਣੀ ਸਿੰਘ ਸੰਗਤ ਕਲਾਂ ਨੇ ਧਰਨਾਕਾਰੀਆਂ ਨੂੰ ਸੰਬੋਧਨ ਕੀਤਾ । ਉਪਰੰਤ ਪ੍ਰਭਾਵਸ਼ਾਲੀ ਰੋਸ ਮੁਜ਼ਾਹਰਾ ਵੀ ਕੀਤਾ ਗਿਆ ।
ਅੰਮ੍ਰਿਤਸਰ : ਸਥਾਨਕ ਡੀ ਸੀ ਦਫਤਰ ਮੂਹਰੇ ਜਬਰਦਸਤ ਰੋਸ ਧਰਨਾ ਮਾਰਿਆ ਗਿਆ ਜਿਸ ਦੀ ਪ੍ਰਧਾਨਗੀ ਸਾਥੀ ਗੁਰਮੇਜ ਸਿੰਘ ਤਿੰਮੋਵਾਲ, ਗੁਰਨਾਮ ਸਿੰਘ ਉਮਰਪੁਰਾ, ਹਰਭਜਨ ਸਿੰਘ ਟਰਪਈ, ਜਗਤਾਰ ਸਿੰਘ ਕਰਮਪੁਰਾ ਅਤੇ ਅਮਰੀਕ ਸਿੰਘ ‘ਤੇ ਆਧਾਰਿਤ ਪ੍ਰਧਾਨਗੀ ਮੰਡਲ ਵਲੋਂ ਕੀਤੀ ਗਈ । ਧਰਨੇ ਵਿੱਚ ਭਾਰੀ ਗਿਣਤੀ ਇਸਤਰੀਆਂ ਸਮੇਤ ਹਜਾਰਾਂ ਲੋਕਾਂ ਨੇ ਸ਼ਮੂਲੀਅਤ ਕੀਤੀ। ਸਰਵ ਸਾਥੀ ਅਮਰੀਕ ਸਿੰਘ ਦਾਊਦ, ਸੀਤਲ ਸਿੰਘ ਤਲਵੰਡੀ, ਬਲਦੇਵ ਸਿੰਘ ਸੈਦਪੁਰ, ਬਾਬਾ ਅਰਜਨ ਸਿੰਘ ਹੁਸ਼ਿਆਰ ਨਗਰ, ਕੁਲਵੰਤ ਸਿੰਘ ਮੱਲੂਨੰਗਲ, ਕਿਰਪਾਲ ਸਿੰਘ, ਸੁੱਚਾ ਸਿੰਘ ਵੇਗੇਵਾਲ, ਹਰਪ੍ਰੀਤ ਸਿੰਘ ਬੁਟਾਹਰੀ, ਵਿਰਸਾ ਸਿੰਘ ਟਪਿਆਲਾ, ਮਾਨ ਸਿੰਘ ਮੁਹਾਵਾ, ਸੁਰਜੀਤ ਸਿੰਘ ਦੁੱਧਾਰਾਇ, ਸੁਖਦੇਵ ਰਾਜ ਕਾਲੀਆ, ਬਲਵਿੰਦਰ ਸਿੰਘ ਛੇਹਰਟਾ, ਟਹਿਲ ਸਿੰਘ ਚੇਤਨਪੁਰਾ, ਮਾਸਟਰ ਅਵਤਾਰ ਸਿੰਘ, ਬੀਬੀ ਅਜੀਤ ਕੌਰ ਕੋਟ ਰਜਾਦਾ ਨੇ ਧਰਨਾਕਾਰੀਆਂ ਨੂੰ ਸੰਬੋਧਨ ਕੀਤਾ।
ਰੋਪੜ : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐਮਪੀਆਈ) ਦੀ ਰੋਪੜ ਜ਼ਿਲ੍ਹਾ ਕਮੇਟੀ ਦੇ ਸੱਦੇ ‘ਤੇ ਭਾਰੀ ਗਿਣਤੀ ਔਰਤਾਂ ਸਮੇਤ ਇਕੱਤਰ ਹੋਏ ਵਿਸ਼ਾਲ ਮਿਹਨਤਕਸ਼ ਜਨ ਸਮੂਹ ਨੇ 5 ਅਗਸਤ ਨੂੰ ਇੱਥੇ ਰੋਹ ਭਰਪੂਰ ਰੋਸ ਮੁਜ਼ਾਹਰਾ ਕੀਤਾ। ਮੁਜ਼ਾਹਰਾਕਾਰੀ ਪੰਜਾਬ ਸਰਕਾਰ ਅਤੇ ਪਾਵਰਕਾਮ ਵਲੋਂ ਬਿਜਲੀ ਰੇਟਾਂ ਵਿੱਚ ਕੀਤੇ ਜਾਂਦੇ ਰੋਜ-ਰੋਜ ਦੇ ਵਾਧਿਆਂ ਖ਼ਿਲਾਫ਼ ਸਖਤ ਰੋਸ ਪ੍ਰਗਟ ਕਰਦੇ ਹੋਏ ਮੰਗ ਕਰ ਰਹੇ ਸਨ ਕਿ ਸੂਬੇ ਦੇ ਖਪਤਕਾਰਾਂ ਨੂੰ ਬਿਜਲੀ ਦੋ ਰੁਪੈ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਦਿੱਤੀ ਜਾਵੇ ਅਤੇ ਸਮੁੱਚੀ ਵਸੋਂ ਨੂੰ ਪੀਣ ਵਾਲਾ ਸਵੱਛ ਪਾਣੀ ਸਰਕਾਰ ਵਲੋਂ ਮੁਫਤ ਮੁਹੱਈਆ ਕੀਤਾ ਜਾਵੇ। ਮੁਜ਼ਾਹਰਾਕਾਰੀ ਜੀਵਨ ਦੀ ਮੁੱਢਲੀ ਲੋੜ ਪਾਣੀ ਦੀ ਬਰਬਾਦੀ ਖਿਲਾਫ਼ ਡਾਢਾ ਰੋਸ ਪ੍ਰਗਟ ਕਰਦੇ ਹੋਏ ਇਸ ਦੀ ਰਾਖੀ ਅਤੇ ਸਾਂਭ-ਸੰਭਾਲ ਲਈ ਜ਼ਰੂਰੀ ਕਦਮ ਬਿਨਾਂ ਦੇਰੀ ਚੁੱਕੇ ਜਾਣ ਦੀ ਵੀ ਮੰਗ ਕਰ ਰਹੇ ਸਨ। ਰੋਸ ਮਾਰਚ ਤੋਂ ਪਹਿਲਾਂ ਸਥਾਨਕ ਮਹਾਰਾਜਾ ਰਣਜੀਤ ਸਿੰਘ ਬਾਗ ‘ਚ ਰੈਲੀ ਕੀਤੀ ਗਈ, ਜਿਸ ਉਪਰੰਤ ਜ਼ਿਲ੍ਹਾ ਸਕੱਤਰੇਤ ‘ਚ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਪ੍ਰਦਰਸ਼ਨ ਕਰਨ ਉਪਰੰਤ ਜ਼ਿਲ੍ਹਾ ਅਧਿਕਾਰੀਆਂ ਰਾਹੀਂ ਪੰਜਾਬ ਸਰਕਾਰ ਨੂੰ ਇੱਕ ਮੰਗ ਪੱਤਰ ਵੀ ਭੇਜਿਆ ਗਿਆ।
ਰੋਸ ਰੈਲੀ ਨੂੰ ਜ਼ਿਲ੍ਹਾ ਸਕੱਤਰ ਮੋਹਨ ਸਿੰਘ ਧਮਾਣਾ, ਜ਼ਿਲ੍ਹਾ ਖਜ਼ਾਨਚੀ ਸ਼ਮਸ਼ੇਰ ਸਿੰਘ ਹਵੇਲੀ, ਜ਼ਿਲ੍ਹਾ ਆਗੂਆਂ ਅਵਤਾਰ ਸਿੰਘ ਮੂਸਾਪੁਰ, ਜਰਨੈਲ ਸਿੰਘ ਘਣੌਲਾ, ਬਲਵਿੰਦਰ ਸਿੰਘ, ਹਿੰਮਤ ਸਿੰਘ, ਛੋਟੂ ਰਾਮ, ਇਲਾਕਾ ਸੰਘਰਸ਼ ਕਮੇਟੀ ਨੂਰਪੁਰਬੇਦੀ ਦੇ ਪ੍ਰਧਾਨ ਗੁਰਨੈਬ ਸਿੰਘ ਅਤੇ ਘਨੌਲੀ ਦੇ ਪ੍ਰਧਾਨ ਨਿਰਮਲ ਸਿੰਘ ਲੋਧੀ ਮਾਜਰਾ, ਬਲਬੀਰ ਔਲਖ, ਸੁਰਜੀਤ ਸਿੰਘ, ਮਾ. ਅਮਰੀਕ ਸਿੰਘ, ਧਰਮ ਸਿੰਘ ਅਤੇ ਹੋਰਨਾ ਨੇ ਵੀ ਸੰਬੋਧਨ ਕੀਤਾ।
ਤਰਨ ਤਾਰਨ : ਪਾਣੀ ਬਿਜਲੀ ਦੇ ਮਸਲਿਆਂ ਨੂੰ ਲੈ ਕੇ ਹਜ਼ਾਰਾਂ ਮਜ਼ਦੂਰਾਂ, ਕਿਸਾਨਾਂ ਨੌਜਵਾਨਾਂ ਅਤੇ ਵੱਡੀ ਗਿਣਤੀ ਵਿਚ ਔਰਤਾਂ ਨੇ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੇ ਝੰਡੇ ਹੇਠ ਰੋਹ ਭਰਪੂਰ ਪ੍ਰਦਰਸ਼ਨ ਕਰਕੇ ਡਿਪਟੀ ਕਮਿਸ਼ਨਰ ਦਫਤਰ ਤਰਨ ਤਾਰਨ ਅੱਗੇ ਵਿਸ਼ਾਲ ਧਰਨਾ ਦਿੱਤਾ।
ਇਸ ਮੌਕੇ ਮਨਜੀਤ ਸਿੰਘ ਬੱਗੂ, ਸੁਖਦੇਵ ਸਿੰਘ ਗੋਹਲਵੜ, ਸੁਲੱਖਣ ਸਿੰਘ ਤੂੜ, ਕਰਮ ਸਿੰਘ ਫਤਿਹਾਬਾਦ, ਨਿਰਪਾਲ ਜਾਊਣੇ, ਬਲਦੇਵ ਸਿੰਘ ਭੈਲ, ਪਾਲ ਸਿੰਘ ਜਾਮਾਰਾਏ, ਹਰਭਜਨ ਸਿੰਘ, ਧਰਮ ਸਿੰਘ, ਜਰਨੈਲ ਸਿੰਘ, ਜਸਬੀਰ ਗੰਡੀਵਿੰਡ, ਜਰਨੈਲ ਸਿੰਘ, ਜਸਬੀਰ ਸਿੰਘ ਵੈਰੋਵਾਲ, ਸਤਪਾਲ ਸ਼ਰਮਾ, ਬਲਦੇਵ ਸਿੰਘ, ਕੁਲਵੰਤ ਸਿੰਘ ਗੋਹਲਵੜ ਆਦਿ ਆਗੂਆਂ ਨੇ ਸੰਬੋਧਨ ਕੀਤਾ।
ਗੁਰਦਾਸਪੁਰ : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੀ ਗੁਰਦਾਸਪੁਰ ਜ਼ਿਲ੍ਹਾ ਕਮੇਟੀ ਦੇ ਸੱਦੇ ‘ਤੇ ਭਾਰੀ ਗਿਣਤੀ ਵਿਚ ਔਰਤਾਂ ਸਮੇਤ ਇਕੱਤਰ ਹੋਏ ਵਿਸ਼ਾਲ ਮਿਹਨਤਕਸ਼ ਜਨ ਸਮੂਹ ਨੇ 5 ਅਗਸਤ ਨੂੰ ਇੱਥੇ ਰੋਹ ਭਰਪੂਰ ਰੋਸ ਮੁਜ਼ਾਹਰਾ ਕੀਤਾ। ਮੁਜ਼ਾਹਰਾਕਾਰੀ ਪੰਜਾਬ ਸਰਕਾਰ ਅਤੇ ਪਾਵਰਕਾਮ ਵਲੋਂ ਬਿਜਲੀ ਰੇਟਾਂ ਵਿਚ ਕੀਤੇ ਜਾਂਦੇ ਰੋਜ-ਰੋਜ ਦੇ ਵਾਧਿਆਂ ਖਿਲਾਫ਼ ਸਖਤ ਰੋਸ ਪ੍ਰਗਟ ਕਰਦੇ ਹੋਏ ਮੰਗ ਕਰ ਰਹੇ ਸਨ ਕਿ ਸੂਬੇ ਦੇ ਖਪਤਕਾਰਾਂ ਨੂੰ ਬਿਜਲੀ ਦੋ ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਦਿੱਤੀ ਜਾਵੇ ਅਤੇ ਸਮੁੱਚੀ ਵੱਸੋਂ ਨੂੰ ਪੀਣ ਵਾਲਾ ਸਵੱਛ ਪਾਣੀ ਸਰਕਾਰ ਵਲੋਂ ਮੁਫ਼ਤ ਮੁਹੱਈਆ ਕੀਤਾ ਜਾਵੇ। ਰੋਸ ਮਾਰਚ ਤੋਂ ਪਹਿਲਾਂ ਸਥਾਨਕ ਸੁੱਕਾ ਤਲਾਬ ‘ਚ ਰੈਲੀ ਕੀਤੀ ਗਈ, ਜਿਸ ਉਪਰੰਤ ਬਜ਼ਾਰਾਂ ‘ਚੋਂ ਮਾਰਚ ਕਰਦੇ ਹੋਏ ਜ਼ਿਲ੍ਹਾ ਸਕੱਤਰੇਤ ‘ਚ ਡਿਪਟੀ ਕਮਿਸ਼ਨਰ ਦਫਤਰ ਅੱਗੇ ਪ੍ਰਦਰਸ਼ਨ ਕਰਨ ਉਪਰੰਤ ਜ਼ਿਲ੍ਹਾ ਅਧਿਕਾਰੀਆਂ ਰਾਹੀਂ ਪੰਜਾਬ ਸਰਕਾਰ ਨੂੰ ਇਕ ਮੰਗ ਪੱਤਰ ਵੀ ਭੇਜਿਆ ਗਿਆ। ਇਸ ਐਕਸ਼ਨ ਦੀ ਪ੍ਰਧਾਨਗੀ ਸਾਥੀ ਜਸਵੰਤ ਬੁੱਟਰ ਅਤੇ ਸਾਥੀ ਸੰਤੋਖ ਸਿੰਘ ਨੇ ਕੀਤੀ।
ਰੋਸ ਰੈਲੀ ਨੂੰ ਪਾਰਟੀ ਆਗੂਆਂ ਭੈਣ ਨੀਲਮ ਘੁਮਾਣ, ਸ਼ਿਵ ਕੁਮਾਰ, ਧਿਆਨ ਸਿੰਘ, ਜਸਵੰਤ ਬੁੱਟਰ, ਗੁਰਦਿਆਲ ਸਿੰਘ, ਮੱਖਣ ਕੋਹਾੜ, ਅਜੀਤ ਸਿੰਘ ਠੱਕਰਸੰਧੂ, ਨਿਰਮਲ ਬੋਪਾਰਾਏ, ਸੰਤੋਖ ਸਿੰਘ ਅਤੇ ਹੋਰਨਾਂ ਨੇ ਵੀ ਸੰਬੋਧਨ ਕੀਤਾ।
ਐਸ ਏ ਐਸ ਨਗਰ (ਮੋਹਾਲੀ) : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੀ ਪੰਜਾਬ ਰਾਜ ਕਮੇਟੀ ਦੇ ਫੈਸਲੇ ਤਹਿਤ ਪਾਰਟੀ ਦੀ ਮੋਹਾਲੀ-ਚੰਡੀਗੜ੍ਹ ਜਿਲ੍ਹਾ ਕਮੇਟੀ ਦੇ ਸੱਦੇ ‘ਤੇ ਇਕੱਠੇ ਹੋਏ ਭਾਰੀ ਗਿਣਤੀ ਮਿਹਨਤੀ ਲੋਕਾਂ ਨੇ ਸ਼ਹਿਰ ਵਿੱਚ ਪ੍ਰਭਾਵਸ਼ਾਲੀ ਰੋਸ ਮੁਜ਼ਾਹਰਾ ਕੀਤਾ । ਸੈਕਟਰ 70 (ਸੋਹਾਣਾ) ਤੋਂ ਸ਼ੁਰੂ ਹੋਇਆ ਉਕਤ ਮੁਜ਼ਾਹਰਾ ਵੱਖੋ-ਵੱਖ ਬਾਜ਼ਾਰਾਂ ਵਿੱਚੋਂ ਦੀ ਹੁੰਦਾ ਹੋਇਆ ਡਿਪਟੀ ਕਮਿਸ਼ਨਰ ਦਫ਼ਤਰ ਮੂਹਰੇ ਪੁੱਜ ਕੇ ਜਬਰਦਸਤ ਰੋਸ ਧਰਨੇ ਵਿੱਚ ਤਬਦੀਲ ਹੋ ਗਿਆ । ਧਰਨਾਕਾਰੀਆਂ ਦੀ ਅਗਵਾਈ ਕਰ ਰਹੇ ਸਾਥੀ ਇੰਦਰਜੀਤ ਸਿੰਘ, ਸੱਜਣ ਸਿੰਘ ਅਤੇ ਹੋਰਨਾਂ ਸਾਥੀਆਂ ਨੂੰ ਐਸ ਡੀ ਐਮ ਨੂੰ ਪੰਜਾਬ ਸਰਕਾਰ ਕੋਲ ਅਗਲੇਰੀ ਕਾਰਵਾਈ ਲਈ ਭੇਜੇ ਜਾਣ ਵਾਲਾ ਮੰਗ ਪੱਤਰ ਸੌਂਪਿਆ।
ਇਸ ਮੌਕੇ ਹੋਈ ਇਕੱਤਰਤਾ ਨੂੰ ਸਾਥੀ ਪੀ ਡੀ ਐਸ ਉੱਪਲ , ਸਤੀਸ਼ ਖੋਸਲਾ, ਜੋਗਿੰਦਰ ਸਿੰਘ ਬੁੜੈਲ, ਵਿਜੇ ਸਿੰਘ, ਪ੍ਰਿੰਸੀਪਲ (ਸੇਵਾ ਮੁਕਤ) ਸਾਥੀ ਮੋਹਨ ਲਾਲ ਅਤੇ ਦੇਵ ਰਾਜ ਨੇ ਸੰਬੋਧਨ ਕੀਤਾ।
ਪਠਾਨਕੋਟ : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ ਐਮ ਪੀ ਆਈ) ਦੇ ਸੂਬਾਈ ਸੱਦੇ ਉੱਤੇ 9 ਅਗਸਤ ਨੂੰ ਜਿਲ੍ਹਾ ਪਠਾਨਕੋਟ ਵਲੋਂ ਪੰਜਾਬ ਅੰਦਰ ਬਿਜਲੀ ਦੇ ਲਗਾਤਾਰ ਵੱਧ ਰਹੇ ਰੇਟਾਂ ਅਤੇ ਪਾਣੀ ਦੀ ਸਾਂਭ ਸੰਭਾਲ ਦੇ ਮੁੱਦਿਆਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਦੇ ਦਫਤਰ ਦੇ ਅੰਦਰ ਵਿਸ਼ਾਲ ਰੋਸ ਧਰਨਾ ਮਾਰਿਆ ਗਿਆ ਅਤੇ ਮਾਰਚ ਕੀਤਾ ਗਿਆ। ਇਸ ਧਰਨੇ ਦੀ ਪ੍ਰਧਾਨਗੀ ਕਾਮਰੇਡ ਦਲਬੀਰ ਸਿੰਘ ਅਤੇ ਮਾਸਟਰ ਜਨਕ ਕੁਮਾਰ ਸਰਨਾ ਨੇ ਸਾਂਝੇ ਤੌਰ ‘ਤੇ ਕੀਤੀ।
ਧਰਨੇ ਅਤੇ ਮਾਰਚ ਉਪਰੰਤ ਡਿਪਟੀ ਕਮਿਸ਼ਨਰ ਜਿਲ੍ਹਾ ਪਠਾਨਕੋਟ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਭੇਜਿਆ ਗਿਆ । ਇਸ ਧਰਨੇ ਨੂੰ ਸਾਥੀ ਨੱਥਾ ਸਿੰਘ, ਹਰਿੰਦਰ ਰੰਧਾਵਾ, ਕਾਮਰੇਡ ਸ਼ਿਵ ਕੁਮਾਰ, ਮਾਸਟਰ ਸੁਭਾਸ਼ ਸ਼ਰਮਾ, ਹਜਾਰੀ ਲਾਲ, ਨੰਦ ਲਾਲ ਰਾਜਪੁਰਾ, ਰਵੀ ਕੁਮਾਰ, ਮਾਸਟਰ ਪਰੇਮ ਸਾਗਰ, ਬਲਵੰਤ ਸਿੰਘ ਘੋਹ, ਰਘਬੀਰ ਸਿੰਘ ਧਲੌਰੀਆਂ, ਦੇਵ ਰਾਜ, ਰਾਮ ਬਿਲਾਸ ਠਾਕੁਰ, ਤਿਲਕ ਰਾਜ ਜਿਆਣੀ, ਹਰਜਿੰਦਰ ਸਿੰਘ ਬਿੱਟੂ, ਬਲਬੀਰ ਸਿੰਘ ਬੇੜੀਆਂ, ਅਜੀਤ ਰਾਮ ਗੰਦਲਾਂ ਲਾਹੜੀ, ਦੇਵ ਰਾਜ ਰਤਨਗੜ੍ਹ, ਬਲਕਾਰ ਚੰਦ ਭਰਿਆਲ ਲਾਹੜੀ, ਹੇਮ ਰਾਜ, ਸੁਖਦੇਵ ਰਾਜ, ਨਰੋਤਮ ਸਿੰਘ ਪਠਾਨੀਆ, ਦੇਵ ਰਾਜ, ਕੁਲਦੀਪ ਰਾਜ ਮੁੱਦੇ, ਸੋਹਨ ਲਾਲ, ਨਵੀਨ ਸਿੰਘ ਘੋਹ, ਆਸ਼ਾ ਰਾਣੀ, ਰੇਖਾ ਰਾਣੀ, ਨਿਰਮਲਾ ਦੇਵੀ, ਰਮਨ ਕੁਮਾਰ, ਯਸ ਪਾਲ, ਅਸ਼ਵਨੀ ਕੁਮਾਰ, ਨਰੇਸ਼ ਕੁਮਾਰ ਆਦਿ ਨੇ ਸੰਬੋਧਨ ਕੀਤਾ ।
ਲੁਧਿਆਣਾ : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ ਐਮ ਪੀ ਆਈ.) ਵਲੋਂ ਸੂਬੇ ਅੰਦਰ ਬਿਜਲੀ ਦੇ ਰੇਟਾਂ ਚ ਕਟੌਤੀ ਕਰਕੇ 2 ਰੁਪਏ ਪ੍ਰਤੀ ਯੂਨਿਟ ਕਰਨ, ਧਰਤੀ ਹੇਠਲਾ ਅਤੇ ਦਰਿਆਵਾਂ ਦਾ ਪਾਣੀ ਬਚਾਉਣ ਲਈ ਸ਼ੁਰੂ ਕੀਤੇ ਗਏ ਸੂਬਾ ਪੱਧਰੀ ਸੰਘਰਸ਼ ਦੀ ਲੜੀ ਤਹਿਤ 7 ਅਗਸਤ ਨੂੰ ਭਾਰਤੀ ਇਨਕਲਾਬੀ ਪਾਰਟੀ ਜਿਲਾ ਲੁਧਿਆਣਾ ਵਲੋਂ ਭਾਈ ਬਾਲਾ ਚੌਕ ਤੋਂ ਲੈ ਕੇ ਡੀਸੀ ਦਫਤਰ ਤੱਕ ਸੈਂਕੜੇ ਮਿਹਨਤਕਸ਼ ਲੋਕਾਂ ਨੂੰ ਨਾਲ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਹ ਰੋਸ ਪ੍ਰਦਰਸ਼ਨ ਜਿਲਾ ਪ੍ਰਧਾਨ ਰਘਵੀਰ ਸਿੰਘ ਬੈਨੀਪਾਲ, ਸਕੱਤਰ ਜਗਤਾਰ ਸਿੰਘ ਚਕੋਹੀ, ਪ੍ਰੋ. ਜੈਪਾਲ ਸਿੰਘ, ਅਮਰਜੀਤ ਸਿੰਘ ਮੱਟੂ, ਮਹਿੰਦਰ ਸਿੰਘ ਅੱਚਰਵਾਲ, ਪਰਮਜੀਤ ਸਿੰਘ ਲੁਧਿਆਣਾ, ਮੈਡਮ ਸੁਰਿੰਦਰ ਕੌਰ, ਡਾ. ਜਸਵਿੰਦਰ ਸਿੰਘ ਕਾਲਖ ਦੀ ਅਗਵਾਈ ਹੋਇਆ।
ਭਾਈ ਬਾਲਾ ਚੌਕ ‘ਚ ਕੀਤੀ ਗਈ ਰੈਲੀ ਨੂੰ ਗੁਰਦੀਪ ਸਿੰਘ ਕਲਸੀ, ਹਰਬੰਸ ਸਿੰਘ ਲੋਹਟਵੱਦੀ, ਪੰਜਾਬ ਮੈਡੀਕਲ ਐਸ਼ੋਸ਼ੀਏਸ਼ਨ ਦੇ ਸੁਬਾਈ ਆਗੂ ਡਾ. ਰਮੇਸ਼ ਬਾਲੀ, ਡਾ. ਭਗਵੰਤ ਸਿੰਘ ਬੜੂੰਦੀ, ਡਾ. ਹਰਦੀਪ ਸਿੰਘ ਬਸਰਾਵਾਂ, ਡਾ. ਕੇਸਰ ਸਿੰਘ ਧਾਂਦਰਾ, ਡਾ. ਭਗਤ ਸਿੰਘ, ਡਾ. ਸੰਤੋਖ ਸਿੰਘ ਮਨਸੂਰਾਂ, ਕਾਮਰੇਡ ਚਮਨ ਲਾਲ, ਬਲਰਾਜ ਸਿੰਘ ਕੋਟ ਉਮਰ, ਗੁਰਮੇਲ ਸਿੰਘ ਰੂਮੀ, ਹੁਕਮ ਰਾਜ ਦੇਹੜਕਾ, ਸੁਰਜੀਤ ਸਿੰਘ ਸੀਲੋਂ, ਮਨਜੀਤ ਸਿੰਘ ਉਧੋਵਾਲ, ਸੁਖਵਿੰਦਰ ਸਿੰਘ ਰਤਨਗੜ, ਬੱਗਾ ਸਿੰਘ, ਮਾ. ਦਰਸ਼ਨ ਸਿੰਘ, ਬਲਜੀਤ ਸਿੰਘ ਗੋਰਸੀਆਂ ਆਦਿ ਨੇ ਸੰਬੋਧਨ ਕੀਤਾ। ਸਟੇਜ ਸਕੱਤਰ ਦੀ ਭੂਮਿਕਾ ਹਰਨੇਕ ਸਿੰਘ ਗੁੱਜਰਵਾਲ ਨੇ ਬਾਖੂਬੀ ਨਿਭਾਈ।
ਹੁਸ਼ਿਆਰਪੁਰ : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੀ ਜ਼ਿਲ੍ਹਾ ਇਕਾਈ ਵਲੋਂ ਸਥਾਨਕ ਮਿੰਨੀ ਸਕੱਤਰੇਤ ਦੇ ਬਾਹਰ ਗਿਆਨ ਸਿੰਘ ਗੁਪਤਾ, ਤਲਜਿੰਦਰ ਕੌਰ, ਸਤਪਾਲ ਚੱਬੇਵਾਲ, ਸੋਹਨ ਸਿੰਘ, ਉਮੇਸ਼ ਕੁਮਾਰ ਅਤੇ ਸੁਦੇਸ਼ ਕੁਮਾਰੀ ਦੀ ਅਗਵਾਈ ਹੇਠ ਵਿਸ਼ਾਲ ਧਰਨਾ ਦਿੱਤਾ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਸਰਕਾਰ ਬਿਜਲੀ ਬਿੱਲਾਂ ‘ਚ ਭਾਰੀ ਵਾਧਾ ਕਰਕੇ ਗਰੀਬ ਜਨਤਾ ਦਾ ਆਰਥਿਕ ਸ਼ੋਸ਼ਣ ਕਰ ਰਹੀ ਹੈ । ਬਿਜਲੀ ਦਰਾਂ ਵਿਚ ਕੀਤਾ ਵਾਧਾ ਤੁਰੰਤ ਵਾਪਿਸ ਲਿਆ ਜਾਵੇ, ਤਾਂ ਜੋ ਗਰੀਬ ਖਪਤਕਾਰਾਂ ਨੂੰ ਰਾਹਤ ਮਿਲ ਸਕੇ। ਬੁਲਾਰਿਆਂ ਨੇ ਧਰਤੀ ਹੇਠਲੇ ਡਿੱਗ ਰਹੇ ਪਾਣੀ ਦੇ ਪੱਧਰ ‘ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਇਸ ਲਈ ਉਦਯੋਗਿਕ ਇਕਾਈਆਂ ਜਿੰਮੇਵਾਰ ਹਨ, ਜਿਨ੍ਹਾਂ ‘ਤੇ ਸਰਕਾਰ ਦਾ ਕੋਈ ਕੰਟਰੋਲ ਨਹੀਂ ਹੈ। ਬੁਲਾਰਿਆਂ ਨੇ ਕਿਹਾ ਕਿ ਧਾਰਾ 370 ਨੂੰ ਖਤਮ ਕਰਨ ਦਾ ਕਾਹਲੀ ਵਿਚ ਲਿਆ ਗਿਆ ਫ਼ੈਸਲਾ ਹੈ, ਜੋ ਸਰਾਸਰ ਗਲਤ ਹੈ ? ਧਰਨੇ ਨੂੰ ਪਾਰਟੀ ਦੇ ਜਿਲ੍ਹਾ ਸਕੱਤਰ ਪ੍ਰਿੰਸੀਪਲ ਪਿਆਰਾ ਸਿੰਘ, ਸ਼ਿਵ ਕੁਮਾਰ ਤਲਵਾੜਾ, ਡਾ. ਸੁਖਦੇਵ ਸਿੰਘ ਢਿੱਲੋਂ, ਸ਼ਿਵ ਕੁਮਾਰ, ਉਂਕਾਰ ਸਿੰਘ, ਬਲਵੀਰ ਸਿੰਘ ਫੁਗਲਾਣਾ ਆਦਿ ਨੇ ਸੰਬੋਧਨ ਕੀਤਾ।
ਨਵਾਂ ਸ਼ਹਿਰ : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੀ ਸ਼ਹੀਦ ਭਗਤ ਸਿੰਘ ਨਗਰ ਜਿਲ੍ਹਾ ਕਮੇਟੀ ਦੇ ਸੱਦੇ ਤੇ ਇਕੱਠੇ ਹੋਏ ਭਾਰੀ ਗਿਣਤੀ ਮਿਹਨਤੀ ਲੋਕਾਂ ਨੇ ਸ਼ਹਿਰ ਵਿੱਚ ਪ੍ਰਭਾਵਸ਼ਾਲੀ ਰੋਸ ਮੁਜ਼ਾਹਰਾ ਕੀਤਾ ਅਤੇ ਡਿਪਟੀ ਕਮਿਸ਼ਨਰ ਦਫ਼ਤਰ ਮੂਹਰੇ ਜਬਰਦਸਤ ਰੋਸ ਧਰਨਾ ਮਾਰ ਕੇ ਪੰਜਾਬ ਸਰਕਾਰ ਖਿਲਾਫ਼ ਤਿੱਖੇ ਰੋਸ ਦਾ ਪ੍ਰਗਟਾਵਾ ਕੀਤਾ । ਧਰਨੇ ਮੁਜ਼ਾਹਰੇ ਦੀ ਅਗਵਾਈ ਸਾਥੀ ਹਰਪਾਲ ਸਿੰਘ ਜਗਤਪੁਰ ਵਲੋਂ ਕੀਤੀ ਗਈ । ਅਧਿਕਾਰੀਆਂ ਰਾਹੀਂ ਪੰਜਾਬ ਸਰਕਾਰ ਨੂੰ ਮੰਗ ਪੱਤਰ ਭੇਜ ਕੇ ਮੰਗ ਕੀਤੀ ਗਈ ਕਿ ਬਿਜਲੀ ਦੇ ਰੇਟ ਦੋ ਰੁਪੈ ਪ੍ਰਤੀ ਯੂਨਿਟ ਕੀਤੇ ਜਾਣ ਅਤੇ ਧਰਤੀ ਹੇਠਲੇ ਤੇ ਦਰਿਆਈ ਪਾਣੀਆਂ ਦੀ ਰਾਖੀ ਲਈ ਫੌਰੀ ਨੀਤੀ ਬਣਾਈ ਜਾਵੇ । ਧਰਨਾਕਾਰੀਆਂ ਨੂੰ ਮਾਸਟਰ ਇਕਬਾਲ ਸਿੰਘ, ਕਰਨੈਲ ਸਿੰਘ ਰਾਹੋਂ, ਬਿਮਲ ਕਿਸ਼ੋਰ, ਤਰਸੇਮ ਕੌਰ, ਰੇਸ਼ਮ ਕੌਰ, ਮਲਕੀਤ ਕੌਰ, ਸੁਰਿੰਦਰ ਭੱਟੀ, ਗੁਰਨਾਮ ਸਿੰਘ, ਤਰਸੇਮ ਲਾਲ, ਸੋਢੀ ਰਾਮ ਜਗਤਪੁਰ, ਵਿਜੇ ਕੁਮਾਰ, ਦਿਲਾਵਰ ਸਿੰਘ, ਸ਼ਿੰਗਾਰਾ ਸਿੰਘ, ਪਿਆਰੇ ਲਾਲ, ਬਹਾਦਰ ਸਿੰਘ, ਸੁਖਦੇਵ ਸਿੰਘ, ਬਲਕਾਰ ਸਿੰਘ, ਜਰਨੈਲ ਸਿੰਘ ਅਤੇ ਕ੍ਰਿਸ਼ਨ ਕੁਮਾਰ ਬਾਲੀ ਨੇ ਸੰਬੋਧਨ ਕੀਤਾ ।
ਸੀ.ਪੀ.ਆਈ. ਆਗੂਆਂ ਸਵਤੰਤਰ ਕੁਮਾਰ ਤੇ ਮੁਕੰਦ ਲਾਲ ਅਤੇ ਪੰਜਾਬ ਏਕਤਾ ਪਾਰਟੀ ਦੇ ਜਗਦੀਪ ਸਿੰਘ ਨੇ ਵੀ ਧਰਨੇ ਵਿੱਚ ਪਹੁੰਚ ਕੇ ਪਾਰਟੀ ਵਲੋਂ ਵਿੱਢੇ ਸੰਘਰਸ਼ ਦੀ ਡਟਵੀਂ ਪ੍ਰਸ਼ੰਸਾ ਕੀਤੀ।
ਪਟਿਆਲਾ : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਸੱਦੇ ‘ਤੇ ਪਾਰਟੀ ਜ਼ਿਲ੍ਹਾ ਕਮੇਟੀ ਦੀ ਅਗਵਾਈ ਵਿਚ ਇਥੇ ਲਾਮਿਸਾਲ ਪ੍ਰਦਰਸ਼ਨ ਕਰਨ ਉਪਰੰਤ ਡੀ ਸੀ ਦਫਤਰ ਮੂਹਰੇ ਜਬਰਦਸਤ ਰੋਸ ਧਰਨਾ ਮਾਰਿਆ ਗਿਆ। ਭਾਰਤੀ ਕਮਿਊਨਿਸਟ ਪਾਰਟੀ ਦੀ ਪਟਿਆਲਾ ਜਿਲ੍ਹਾ ਕਮੇਟੀ ਨੇ ਵੀ ਰੋਸ ਐਕਸ਼ਨ ਦਾ ਸਮਰਥਨ ਕਰਦਿਆਂ ਇਸ ਵਿੱਚ ਭਰਵੀਂ ਸ਼ਮੂਲੀਅਤ ਕੀਤੀ ।
ਸਾਂਝੀ ਰੈਲੀ ਨੂੰ ਸਾਥੀ ਪ੍ਰਗਟ ਸਿੰਘ ਜਾਮਾਰਾਇ, ਨਿਰਮਲ ਸਿੰਘ ਧਾਲੀਵਾਲ, ਪੂਰਨ ਚੰਦ ਨਨਹੇੜਾ, ਕੁਲਵੰਤ ਸਿੰਘ ਮੌਲਵੀਵਾਲਾ, ਹਰੀ ਸਿੰਘ ਦੌਣ ਕਲਾਂ, ਕਸ਼ਮੀਰ ਸਿੰਘ ਗਦਾਈਆਂ, ਅਮਰਜੀਤ ਸਿੰਘ ਘਣੌਰ, ਬਲਵਿੰਦਰ ਸਿੰਘ ਸਮਾਣਾ, ਸੁਰੇਸ਼ ਕੁਮਾਰ ਆਲਮਪੁਰ ਅਤੇ ਹੋਰਨਾਂ ਨੇ ਸੰਬੋਧਨ ਕੀਤਾ ।
ਰਵੀਦਾਸ ਮੰਦਿਰ ਢਾਹੁਣ ਵਿਰੁੱਧ ਹੋਏ ਬੰਦ ‘ਚ ਸ਼ਮੂਲੀਅਤ
ਦਿੱਲੀ ਦੇ ਤੁਗਲਕਾਬਾਦ ਸਥਿਤ ਗੁਰੂ ਰਵਿਦਾਸ ਜੀ ਦਾ ਮੰਦਰ ਅਤੇ ਹੋਰ ਉਸਾਰੀ ਦਿੱਲੀ ਵਿਕਾਸ ਅਥਾਰਟੀ (ਡੀ.ਡੀ.ਏ.) ਵਲੋਂ ਪੁਲਸ ਦੀ ਮਦਦ ਨਾਲ ਤੋੜੇ ਜਾਣ ਦੇ ਵਿਰੋਧ ਵਿੱਚ ਦਿੱਤੇ ਗਏ 13 ਅਗਸਤ ਦੇ ਬੰਦ ਦੇ ਸੱਦੇ ਨੂੰ ਪਾਰਟੀ ਵਲੋਂ ਸਮਰਥਨ ਦਾ ਐਲਾਨ ਕੀਤਾ ਗਿਆ ਸੀ । ਇਸ ਦਿਨ ਅਨੇਕਾਂ ਥਾਵਾਂ ‘ਤੇ ਪਾਰਟੀ ਆਗੂਆਂ ਅਤੇ ਕਾਡਰ ਵਲੋਂ ਇਸ ਬੰਦ ਨਾਲ ਜੁੜੀਆਂ ਸਰਗਰਮੀਆਂ ਵਿੱਚ ਡਟਵੀਂ ਸ਼ਮੂਲੀਅਤ ਕੀਤੀ ਗਈ । ਜਲੰਧਰ ਅਤੇ ਕਪੂਰਥਲਾ ਜਿਲ੍ਹਿਆਂ ਵਿੱਚ ਕੋਈ ਪੰਦਰਾਂ ਕੁ ਥਾਵਾਂ ‘ਤੇ ਹੋਈਆਂ ਜਨ ਇਕੱਤਰਤਾਵਾਂ ਵਿੱਚ ਸਾਥੀ ਮੰਗਤ ਰਾਮ ਪਾਸਲਾ ਨੇ ਸ਼ਮੂਲੀਅਤ ਕੀਤੀ ਅਤੇ ਪਾਰਟੀ ਦਾ ਪੱਖ ਲੋਕਾਂ ਸਾਹਵੇਂ ਰੱਖਿਆ ।
ਪਠਾਨਕੋਟ ਵਿਖੇ ਪਾਰਟੀ ਦੇ ਸੂਬਾਈ ਕੈਸ਼ੀਅਰ ਸਾਥੀ ਲਾਲ ਚੰਦ ਕਟਾਰੂ ਚੱਕ, ਜਿਲ੍ਹਾ ਪ੍ਰਧਾਨ ਸਾਥੀ ਸ਼ਿਵ ਕੁਮਾਰ ਅਤੇ ਹੋਰ ਸਾਥੀ ਇਸ ਹੱਕੀ ਸੰਗਰਾਮ ਦੇ ਅੰਗ ਸੰਗ ਰਹੇ ।
ਹੁਸ਼ਿਆਰਪੁਰ ਦੀ ਜਿਲ੍ਹਾ ਟੀਮ ਨੇ ਵੀ ਬੰਦ ਨਾਲ ਸਬੰਧਤ ਸਰਗਰਮੀਆਂ ਵਿੱਚ ਡਟਵੀਂ ਸ਼ਮੂਲੀਅਤ ਕੀਤੀ ।
ਬਰਨਾਲਾ ਦੇ ਕਸਬਾ ਮਹਿਲ ਕਲਾਂ ਵਿਖੇ ਹੋਏ ਸ਼ਾਂਤਮਈ ਰੋਡ ਜਾਮ ਵਿੱਚ ਪਾਰਟੀ ਦੇ ਜਿਲ੍ਹਾ ਪ੍ਰਧਾਨ ਡਾਕਟਰ ਅਮਰਜੀਤ ਸਿੰਘ ਕੁੱਕੂ, ਸੂਬਾ ਕਮੇਟੀ ਮੈਂਬਰ ਯਸ਼ਪਾਲ ਮਹਿਲ ਕਲਾਂ, ਜਿਲ੍ਹਾ ਕਮੇਟੀ ਦੇ ਮੈਂਬਰ ਸਾਥੀ ਭੋਲਾ ਸਿੰਘ ਕਲਾਲ ਮਾਜਰਾ, ਭਾਨ ਸਿੰਘ ਸੰਘੇੜਾ ਅਤੇ ਕੁਲਵੰਤ ਸਿੰਘ ਪੰਡੋਰੀ ਪੂਰਾ ਦਿਨ ਹਾਜਰ ਰਹੇ ।
ਬਠਿੰਡਾ ਵਿਖੇ ਸਾਥੀ ਮਿੱਠੂ ਸਿੰਘ ਘੁੱਦਾ ਦੀ ਅਗਵਾਈ ਵਿੱਚ ਬਠਿੰਡਾ-ਬਾਦਲ ਸੜਕ ‘ਤੇ ਜਾਮ ਲਾ ਕੇ ਰੋਸ ਰੈਲੀ ਕੀਤੀ ਗਈ ।
ਸਰਦੂਲਗੜ੍ਹ, ਭੀਖੀ, ਅਬੋਹਰ ਵਿਖੇ ਵੀ ਪਾਰਟੀ ਕਮੇਟੀਆਂ ਅਤੇ ਬ੍ਰਾਂਚਾਂ ਸਰਗਰਮ ਰਹੀਆਂ ।
ਧਾਰਾ 370 ਤੋੜਨ ਵਿਰੁੱਧ ਮੁਜ਼ਾਹਰੇ
ਜੰਮੂ-ਕਸ਼ਮੀਰ ਦੀਆਂ ਵਿਸ਼ੇਸ਼ ਹਾਲਤਾਂ ਅਨੁਸਾਰ ਖਿੱਤੇ ਨੂੰ ਵਿਸ਼ੇਸ਼ ਦਰਜਾ ਦਿੰਦੀ ਸੰਵਿਧਾਨ ਦੀ ਧਾਰਾ 370 ਅਤੇ 35 ਏ ਨੂੰ ਖਤਮ ਕਰਨ ਅਤੇ ਜੰਮੂ ਕਸ਼ਮੀਰ ਵਿਧਾਨ ਸਭਾ ਦਾ ਦਰਜਾ ਘਟਾ ਕੇ ਇਸ ਨੂੰ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਵੰਡ ਦੇਣ ਦੇ ਮੋਦੀ-ਸ਼ਾਹ ਹੁਕੂਮਤ ਦੇ ਫੈਸਲੇ ਖਿਲਾਫ਼ ਪਾਰਟੀ ਵਲੋਂ ਆਜ਼ਾਦਾਨਾ ਅਤੇ ਦੂਜੀਆਂ ਖੱਬੀਆਂ ‘ਤੇ ਜਮਹੂਰੀ ਧਿਰਾਂ ਨਾਲ ਮਿਲ ਕੇ ਰੋਸ ਐਕਸ਼ਨ ਜਥੇਬੰਦ ਕੀਤੇ ਗਏ । ਰਿਪੋਰਟਾਂ :
ਜਲੰਧਰ : ਇਥੇ ਆਰ ਐਮ ਪੀ ਆਈ ਅਤੇ ਸੀ ਪੀ ਆਈ ਦੇ ਸਾਥੀਆਂ ਵਲੋਂ ਪੁਲਸ ਦੀ ਭਾਰੀ ਦਖਲ ਅੰਦਾਜ਼ੀ ਦੇ ਬਾਵਜੂਦ ਲਾਮਿਸਾਲ ਮੁਜ਼ਾਹਰਾ ਅਤੇ ਰੈਲੀ ਕੀਤੀ ਗਈ। ਪਾਰਟੀ ਵਲੋਂ ਸਾਥੀ ਦਰਸ਼ਨ ਨਾਹਰ, ਸ਼ਿਵ ਕੁਮਾਰ ਤਿਵਾੜੀ, ਪਰਮਜੀਤ ਰੰਧਾਵਾ, ਹਰੀਮੁਨੀ ਸਿੰਘ, ਜਸਵਿੰਦਰ ਕੌਰ ਆਦਿ ਆਗੂ ਹਾਜ਼ਰ ਸਨ ।
ਗੁਰਦਾਸਪੁਰ : ਇਥੇ ਆਰ ਐਮ ਪੀ ਆਈ, ਸੀ ਪੀ ਆਈ ਅਤੇ ਸੀ ਪੀ ਆਈ (ਐਮ ਐਲ) ਲਿਬਰੇਸ਼ਨ ਵਲੋਂ ਸਾਂਝੇ ਤੌਰ ‘ਤੇ ਰੋਸ ਮੁਜ਼ਾਹਰਾ ਕੀਤਾ ਗਿਆ । ਰਘਬੀਰ ਸਿੰਘ ਪਕੀਵਾਂ, ਗੁਰਮੀਤ ਸਿੰਘ ਬਖਤਪੁਰਾ, ਠਾਕੁਰ ਧਿਆਨ ਸਿੰਘ, ਮੱਖਣ ਕੁਹਾੜ ਆਦਿ ਸਾਥੀਆਂ ਨੇ ਰੋਸ ਐਕਸ਼ਨ ਦੀ ਅਗਵਾਈ ਕੀਤੀ ।
ਲੁਧਿਆਣਾ : ਇਥੇ ਜਮਹੂਰੀ ਜਨਤਕ ਜਥੇਬੰਦੀਆਂ ਨੇ ਵਿਸ਼ਾਲ ਰੈਲੀ ਅਤੇ ਰੋਹ ਭਰਪੂਰ ਮੁਜ਼ਾਹਰਾ ਕੀਤਾ । ਪਾਰਟੀ ਵਲੋਂ ਸਾਥੀ ਰਘਬੀਰ ਸਿੰਘ ਬੈਨੀਪਾਲ ਨੇ ਰੈਲੀ ਨੂੰ ਸੰਬੋਧਨ ਕੀਤਾ ।
ਸੀ ਟੀ ਯੂ ਦੀ ਤਰਨ ਤਾਰਨ ਜ਼ਿਲ੍ਹਾ ਇਕਾਈ ਦਾ ਅਜਲਾਸ
ਸੈਂਟਰ ਆਫ ਟਰੇਡ ਯੂਨੀਅਨ (ਸੀ.ਟੀ.ਯੂ.ਪੰਜਾਬ), ਜਿਲਾ ਤਰਨਤਾਰਨ ਦੀ ਜਥੇਬੰਦਕ ਕਾਨਫਰੰਸ ਗੰਢਿਆਂ ਵਾਲੀ ਧਰਮਸ਼ਾਲਾ ਤਰਨ ਤਾਰਨ ਵਿਖੇ ਬਲਦੇਵ ਸਿੰਘ ਪੰਡੋਰੀ, ਕੁਲਵੰਤ ਸਿੰਘ ਗੋਹਲਵੜ, ਧਰਮ ਸਿੰਘ ਪੱਟੀ ਦੀ ਪ੍ਰਧਾਨਗੀ ਹੇਠ ਹੋਈ । ਕਾਨਫਰੰਸ ਦਾ ਉਦਘਾਟਨ ਸੀ.ਟੀ.ਯੂ. ਪੰਜਾਬ ਦੇ ਸੂਬਾਈ ਜਨਰਲ ਸਕੱਤਰ ਕਾਮਰੇਡ ਨੱਥਾ ਨੇ ਕੀਤਾ। ਅਜਲਾਸ ਨੂੰ ਸੀ.ਟੀ.ਯੂ. ਦੇ ਸੀਨੀਅਰ ਆਗੂ ਵਿਜੇ ਮਿਸ਼ਰਾ ਅਤੇ ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ ਸਾਥੀ ਹਰਿੰਦਰ ਸਿੰਘ ਰੰਧਾਵਾ ਨੇ ਸੰਬੋਧਨ ਕੀਤਾ। ਕਾਨਫਰੰਸ ਵਿੱਚ ਵੱਖ-ਵੱਖ ਮਤਿਆਂ ਰਾਹੀਂ ਮੰਗ ਕੀਤੀ ਕਿ ਨਿਰਮਾਣ ਮਜ਼ਦੂਰਾਂ ਦੀ ਰਜਿਸਟ੍ਰੇਸ਼ਨ ਆਨਲਾਇਨ ਦੇ ਨਾਲ ਆਫ ਲਾਇਨ ਸ਼ੁਰੂ ਕੀਤੀ ਜਾਵੇ , ਨਿਰਮਾਣ ਮਜ਼ਦੂਰਾਂ ਨੂੰ ਮਿਲਦੀਆਂ ਸਹੂਲਤਾਂ ਬਿਨਾਂ ਸ਼ਰਤ ਸਮੇਂ ਸਿਰ ਦਿੱਤੀਆਂ ਜਾਣ । ਘਰੇਲੂ ਮਜ਼ਦੂਰਾਂ ਦੀ ਰਜਿਸਟ੍ਰੇਸ਼ਨ ਜੰਗੀ ਪੱਧਰ ਤੇ ਕੀਤੀ ਜਾਵੇ ਅਤੇ ਨਿਰਮਾਣ ਮਜ਼ਦੂਰਾਂ ਵਾਲੀਆਂ ਸਹੂਲਤਾਂ ਦਿੱਤੀਆਂ ਜਾਣ, ਮਨਰੇਗਾ ਮਜ਼ਦੂਰਾਂ ਨੂੰ ਸਾਰਾ ਸਾਲ ਕੰਮ ਦਿੱਤਾ ਜਾਵੇ ਅਤੇ ਪ੍ਰਤੀ ਦਿਹਾੜੀ ਘੱਟੋ ਘੱਟ 600 ਰੁਪਏ ਦਿੱਤੀ ਜਾਵੇ, ਕੱਚੇ ਮੁਲਾਜ਼ਮ ਪੱਕੇ ਕੀਤੇ ਜਾਣ ਅਤੇ ਰੈਗੂਲਰ ਭਰਤੀ ਕੀਤੀ ਜਾਵੇ। ਭੱਠਿਆ ‘ਤੇ ਕੰਮ ਕਰਦੇ ਮਜ਼ਦੂਰਾਂ ਦਾ ਰਹਿਣ-ਸਹਿਣ ਦਾ ਪ੍ਰਬੰਧ ਕੀਤਾ ਜਾਵੇ ਭੱਠਿਆਂ ‘ਤੇ ਮਜ਼ਦੂਰਾਂ ਦੇ ਬੱਚਿਆਂ ਦੀ ਪੜਾਈ ਅਤੇ ਸਾਫ਼ ਪਾਣੀ ਦਾ ਪ੍ਰਬੰਧ ਕੀਤਾ ਜਾਵੇ । ਕਾਨਫਰੰਸ ਵਿੱਚ ਦਿਹਾਤੀ ਮਜ਼ਦੂਰ ਸਭਾ ਦੇ ਆਗੂ ਜਸਪਾਲ ਸਿੰਘ ਝਬਾਲ, ਜਮਹੂਰੀ ਕਿਸਾਨ ਸਭਾ ਦੇ ਆਗੂ ਮਨਜੀਤ ਸਿੰਘ ਬੱਗੂ ਨੇ ਭਰਾਤਰੀ ਸੰਦੇਸ਼ ਦਿੱਤੇ । ਅੰਤ ਵਿੱਚ 33 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ, ਜਿਸ ਵਿੱਚ ਬਲਦੇਵ ਸਿੰਘ ਪੰਡੋਰੀ ਜਿਲ੍ਹਾ ਪ੍ਰਧਾਨ, ਧਰਮ ਸਿੰਘ ਪੱਟੀ, ਕੁਲਵੰਤ ਸਿੰਘ ਗੋਹਲਵੜ ਸੀਨੀਅਰ ਮੀਤ ਪ੍ਰਧਾਨ, ਦਿਲਬਾਗ ਸਿੰਘ ਰਾਜੋਕੇ ਮੀਤ ਪ੍ਰਧਾਨ, ਸੁਖਦੇਵ ਸਿੰਘ ਗੋਹਲਵੜ ਜਿਲ੍ਹਾ ਜਨਰਲ ਸਕੱਤਰ, ਜਸਬੀਰ ਸਿੰਘ ਭੂਰਾ ਕੋਨਾ,ਅਮਰਜੀਤ ਸਿੰਘ ਕੋਟਲੀ ਜਾਇੰਟ ਸਕੱਤਰ, ਮੰਗਤ ਸਿੰਘ ਤਰਨ ਤਾਰਨ ਖਜਾਨਚੀ, ਕਾਮਰੇਡ ਬਲਬੀਰ ਸੂਦ ਕਾਨੂੰਨੀ ਸਲਾਹਕਾਰ, ਸਰਵਨ ਸਿੰਘ ਘਰਿਆਲਾ ਪ੍ਰਚਾਰ ਸਕੱਤਰ, ਬਲਦੇਵ ਸਿੰਘ ਗੋਹਲਵੜ ਪ੍ਰੈਂਸ ਸਕੱਤਰ ਆਦਿ ਆਗੂ ਚੁਣੇ ਗਏ।
ਰਿਪੋਰਟ:-ਬਲਦੇਵ ਸਿੰਘ ਪੰਡੋਰੀ
ਨੌਜਵਾਨਾਂ ਤੇ ਵਿਦਿਆਰਥੀਆਂ ਵਲੋਂ ਸਫਲ ਕਨਵੈਨਸ਼ਨ
ਸ਼ਹੀਦ ਭਗਤ ਸਿੰਘ ਨੌਜਵਾਨ ਸਭਾ, ਪੰਜਾਬ-ਹਰਿਆਣਾ ਅਤੇ ਪੰਜਾਬ ਸਟੂਡੈਂਟਸ ਫੈਡਰੇਸ਼ਨ (ਪੀ ਐਸ ਐਫ) ਵਲੋਂ ‘ਗਦਰੀ ਬਾਬਾ ਜਵਾਲਾ ਸਿੰਘ ਠੱਠੀਆਂ ਆਡੀਟੋਰੀਅਮ’, ਦੇਸ਼ ਭਗਤ ਯਾਦਗਾਰ ਜਲੰਧਰ ਵਿਖੇ 30 ਜੁਲਾਈ ਨੂੰ ਇੱਕ ਸੂਬਾ ਪੱਧਰੀ ਪ੍ਰਭਾਵਸ਼ਾਲੀ ਕਨਵੈਨਸ਼ਨ ਕੀਤੀ ਗਈ । ਸੁਤੰਤਰਤਾ ਸੰਗਰਾਮ ਦੇ ਮਹਾਨ ਸ਼ਹੀਦ ਊਧਮ ਸਿੰਘ ਸੁਨਾਮ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਉਕਤ ਕਨਵੈਨਸ਼ਨ ਵਿੱਚ ਹਾਜਰ ਨੁਮਾਇੰਦਿਆਂ ਵੱਲੋਂ ਸ਼ਹੀਦ ਦੇ ਘਾਲਣਾਵਾਂ ਭਰਪੂਰ ਜੀਵਨ ਅਤੇ ਲਾਸਾਨੀ ਕੁਰਬਾਨੀ ਤੋਂ ਪ੍ਰੇਰਣਾ ਲੈਂਦੇ ਹੋਏ ਨਸ਼ਿਆਂ, ਬੇਰੁਜ਼ਗਾਰੀ, ਹਰ ਕਿਸਮ ਦੀਆਂ ਸਮਾਜਿਕ-ਪ੍ਰਸ਼ਾਸਨਿਕ ਜ਼ਿਆਦਤੀਆਂ, ਫੁੱਟ ਪਾਊ ਅਤੇ ਪਿਛਾਂਹ ਖਿੱਚੂ ਵਿਚਾਰਾਂ, ਗੈਰਵਿਗਿਆਨਕ ਸਰੋਕਾਰਾਂ ਅਤੇ ਹੋਰ ਮਾਨਵਤਾ ਵਿਰੋਧੀ ਵਰਤਾਰਿਆਂ ਵਿਰੁੱਧ ਜੀਵਨ ਭਰ ਸੰਗਰਾਮ ਕਰਨ ਦਾ ਸੰਕਲਪ ਲਿਆ ਗਿਆ। ਕਨਵੈਨਸ਼ਨ ਨੂੰ ਸੰਬੋਧਨ ਕਰਨ ਲਈ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੇ ਟਰਸਟੀ ਸਾਥੀ ਪਰਗਟ ਸਿੰਘ ਜਾਮਾਰਾਇ ਉਚੇਚੇ ਪੁੱਜੇ ।
ਕਨਵੈਨਸ਼ਨ ਦਾ ਉਦਘਾਟਨ ਕਰਦਿਆਂ ਉੱਘੇ ਵਿਦਵਾਨ ਡਾਕਟਰ ਕਰਮਜੀਤ ਸਿੰਘ ਨੇ ਕਿਹਾ ਕਿ ਕਰਤਾਰ ਸਿੰਘ ਸਰਾਭਾ, ਸ਼ਹੀਦ-ਇ-ਆਜ਼ਮ ਭਗਤ ਸਿੰਘ ਅਤੇ ਊਧਮ ਸਿੰਘ ਸੁਨਾਮ ਭਾਰਤ ਦੇ ਸ਼ਾਨਾਮੱਤੇ ਸੁਤੰਤਰਤਾ ਸੰਗਰਾਮ ਦੀ ਇਕ ਪ੍ਰੇਰਣਾਦਾਇਕ ਕੜੀ ਹੈ । ਊਧਮ ਸਿੰਘ ਜਿੱਥੇ ਭਗਤ ਸਿੰਘ ਨੂੰ ਆਪਣਾ ਆਦਰਸ਼ ਮੰਨਦੇ ਸਨ ਉਥੇ ਭਗਤ ਸਿੰਘ ਦਾ ਪਿਆਰਾ ਆਦਰਸ਼ ਕਰਤਾਰ ਸਿੰਘ ਸਰਾਭਾ ਸਨ । ਇਹ ਵੀ ਇੱਕ ਖੂਬਸੂਰਤ ਮੌਕਾ ਮੇਲ ਹੈ ਕਿ ਤਿੰਨਾਂ ਦਾ ਗਦਰ ਪਾਰਟੀ ਨਾਲ ਪੀਡਾ ਸੰਬੰਧ ਹੈ। ਇਹ ਵੀ ਮਾਣ ਕਰਨ ਯੋਗ ਤੱਥ ਹੈ ਕਿ ਤਿੰਨੇ ਯੋਧਿਆਂ ਦੀ ਵਿਸ਼ਾਲ ਸਖਸ਼ੀਅਤ ਮਾਨਵਤਾਵਾਦੀ ਸਰੋਕਾਰਾਂ ਨਾਲ ਭਰਪੂਰ ਸੀ। ਸਰਾਭਾ ਦਾ ਗਦਰ ਪਾਰਟੀ ਲਈ ਫੰਡ ਜੁਟਾਉਣ ਦੇ ਮਕਸਦ ਲਈ ਡਾਕਾ ਮਾਰਨ ਸਮੇਂ ਆਪਣੇ ਇੱਕ ਬਦਇਖਲਾਕ ਸਹਿਯੋਗੀ ਦੀ ਅਨੈਤਿਕ ਹਰਕਤ ਲਈ ਉਸ ਦੀ ਲਾਹ-ਪਾਹ ਕਰਨੀ, ਸ਼ਹੀਦ-ਇ-ਆਜ਼ਮ ਵਲੋਂ ਅਛੂਤ ਦਾ ਸੁਆਲ ਵਰਗੀ ਅਮਰ ਰਚਨਾ ਲਿਖਣੀ ਅਤੇ ਊਧਮ ਸਿੰਘ ਵਲੋਂ ਆਪਣਾ ਨਾਂਅ ਮੁਹੰਮਦ ਸਿੰਘ ਆਜ਼ਾਦ ਲਿਖਣਾ ਇਸ ਗੱਲ ਦਾ ਸਬੂਤ ਹੈ ਕਿ ਇਹ ਮਹਾਨ ਸ਼ਹੀਦ ਫਿਰਕੂ ਵਿਚਾਰਧਾਰਾ, ਜਾਤੀ ਆਧਾਰਿਤ ਵਿਤਕਰੇ ਅਤੇ ਇਖਲਾਕੀ ਗਿਰਾਵਟਾਂ ਤੋਂ ਕੋਹਾਂ ਦੂਰ ਸਨ ।
ਇਸ ਉਪਰੰਤ ਕਨਵੈਨਸ਼ਨ ਵਿੱਚ ਸ਼ਾਮਿਲ ਹਜਾਰਾਂ ਨੌਜਵਾਨਾਂ-ਵਿਦਿਆਰਥੀਆਂ ਵਲੋਂ ਸ਼ਹਿਰ ਵਿੱਚ, ਉਨਾਓ ਬਲਾਤਕਾਰ ਪੀੜਤਾ ਅਤੇ ਉਸ ਦੇ ਸਾਰੇ ਪਰਿਵਾਰ ਨੂੰ ਕਤਲ ਕਰ ਦੇਣ ਵਾਲਿਆਂ ਖਿਲਾਫ਼ ਰੋਹ ਭਰਪੂਰ ਮਾਰਚ ਕੀਤਾ ਗਿਆ । ਕਾਤਲਾਂ-ਬਲਾਤਕਾਰੀਆਂ ਨੂੰ ਬਚਾਉਣ ਲਈ ਤਰਲੋ-ਮੱਛੀ ਹੋ ਰਹੇ ਸੰਘ ਪਰਿਵਾਰ ਦੇ ਸਾਰੇ ਸੰਗਠਨਾਂ ਦੇ ਕਾਰਕੁੰਨਾਂ ਅਤੇ ਮੋਦੀ -ਯੋਗੀ ਸਰਕਾਰਾਂ ਖਿਲਾਫ਼ ਜੋਰਦਾਰ ਰੋਸ ਪ੍ਰਗਟਾਇਆ ਗਿਆ। ਸਮੁੱਚੇ ਪ੍ਰੋਗਰਾਮ ਦੀ ਅਗਵਾਈ ਮਨਦੀਪ ਸਿੰਘ ਰਤੀਆ , ਸ਼ਮਸ਼ੇਰ ਸਿੰਘ ਨਵਾਂ ਪਿੰਡ, ਜਤਿੰਦਰ ਫਰੀਦਕੋਟ, ਰਵੀ ਕਟਾਰੂ ਚੱਕ, ਕੁਲਵੰਤ ਸਿੰਘ ਮੱਲੂਨੰਗਲ, ਸੁਲੱਖਣ ਸਿੰਘ ਤੁੜ, ਮਨਜਿੰਦਰ ਢੇਸੀ, ਹਰਨੇਕ ਸਿੰਘ ਗੁੱਜਰਵਾਲ, ਮੱਖਣ ਸੰਗਰਾਮੀ ਅਤੇ ਗਗਨਦੀਪ ਆਦਿ ਸਾਥੀਆਂ ਵਲੋਂ ਕੀਤੀ ਗਈ ।
ਰੀਪੋਰਟ : ਮਨਜਿੰਦਰ ਸਿੰਘ ਢੇਸੀ
ਸ਼ਹੀਦ ਕਰਨੈਲ ਸਿੰਘ ਈਸੜੂ ਦੀ ਯਾਦ ਵਿੱਚ ਸਾਂਝੀ ਕਾਨਫਰੰਸ
ਗੋਆ ਦੇ ਆਜ਼ਾਦੀ ਸੰਗਰਾਮ ਦੇ ਲਾਮਿਸਾਲ ਸ਼ਹੀਦ ਕਰਨੈਲ ਸਿੰਘ ਈਸੜੂ ਦੀ ਬਰਸੀ ਇਸ ਵਾਰ 15 ਅਗਸਤ ਨੂੰ ਈਸੜੂ ਵਿਖੇ ਭਾਰਤੀ ਕਮਿਊਨਿਸਟ ਪਾਰਟੀ (ਸੀ ਪੀ ਆਈ) ਅਤੇ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ ਐਮ ਪੀ ਆਈ) ਵਲੋਂ ਸਾਂਝੇ ਤੌਰ ‘ਤੇ ਮਨਾਈ ਗਈ । ਇਸ ਮੌਕੇ ਪ੍ਰਭਾਵਸ਼ਾਲੀ ਮਾਰਚ ਅਤੇ ਵਿਸ਼ਾਲ ਕਾਨਫਰੰਸ ਦਾ ਆਯੋਜਨ ਕੀਤਾ ਗਿਆ । ਕਾਨਫਰੰਸ ਨੂੰ ਸੰਬੋਧਨ ਕਰਨ ਲਈ ਆਰ ਐਮ ਪੀ ਆਈ ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ, ਸੀ ਪੀ ਆਈ ਦੇ ਕੇਂਦਰੀ ਸਕੱਤਰ ਅਤੇ ਏਟਕ ਦੇ ਜਨਰਲ ਸਕੱਤਰ ਸਾਥੀ ਅਮਰਜੀਤ ਕੌਰ ਅਤੇ ਸੀ ਪੀ ਆਈ ਦੇ ਸੀਨੀਅਰ ਆਗੂ ਸਾਥੀ ਜੋਗਿੰਦਰ ਦਿਆਲ ਉਚੇਚੇ ਪੁੱਜੇ । ਸਮੁੱਚੇ ਇਕੱਠ ਨੇ ਉਕਤ ਆਗੂਆਂ ਦੀ ਅਗਵਾਈ ਵਿੱਚ ਸ਼ਹੀਦ ਯਾਦਗਾਰ ‘ਤੇ ਫੁੱਲ ਮਾਲਾਵਾਂ ਅਰਪਿਤ ਕਰਦਿਆਂ ਸ਼ਰਧਾਂਜਲੀ ਭੇਂਟ ਕੀਤੀ ਅਤੇ ਉਨ੍ਹਾਂ ਦੇ ਅਧੂਰੇ ਕਾਜ ਪੂਰੇ ਕਰਨ ਦਾ ਪ੍ਰਣ ਦ੍ਰਿੜਾਇਆ । ਕਾਨਫਰੰਸ ਦੀ ਪ੍ਰਧਾਨਗੀ ਐਡਵੋਕੇਟ ਪਰਮਜੀਤ ਸਿੰਘ, ਜਗਤਾਰ ਸਿੰਘ ਚਕੋਹੀ, ਸੁਰਜੀਤ ਸਿੰਘ ਸੀਲੋਂ ਅਤੇ ਅਮਰ ਸਿੰਘ ਭੱਟੀਆਂ ਤੇ ਆਧਾਰਿਤ ਪ੍ਰਧਾਨਗੀ ਮੰਡਲ ਵਲੋਂ ਕੀਤੀ ਗਈ । ਮੰਚ ਸੰਚਾਲਨ ਦੀ ਭੂਮਿਕਾ ਸਾਥੀ ਗੁਲਜ਼ਾਰ ਸਿੰਘ ਗੋਰੀਆ ਵਲੋਂ ਨਿਭਾਈ ਗਈ। ਸਰਵ ਸਾਥੀ ਰਘਬੀਰ ਸਿੰਘ ਬੈਨੀਪਾਲ, ਡੀ.ਪੀ. ਮੌੜ, ਰਮੇਸ਼ ਰਤਨ, ਗੁਰਮੀਤ ਸਿੰਘ ਖੰਨਾ, ਗੁਰਨਾਮ ਸਿੱਧੂ, ਹਰਨੇਕ ਸਿੰਘ ਗੁੱਜਰਵਾਲ, ਭਗਵਾਨ ਸਿੰਘ ਮਲੌਦ, ਗੁਲਜ਼ਾਰ ਸਿੰਘ ਪੰਧੇਰ, ਕੁਲਵੰਤ ਕੌਰ ਸਿੱਧੂ, ਰਵੀ ਕਾਂਤਾ, ਕਾਰਤਿਕ, ਦੀਪਕ, ਜਗਦੀਸ਼ ਬੌਬੀ ਨੇ ਵੀ ਵਿਚਾਰ ਰੱਖੇ । ਸਾਰੇ ਬੁਲਾਰਿਆਂ ਨੇ ਇਸ ਗੱਲ ਪ੍ਰਤੀ ਡੂੰਘੀ ਚਿੰਤਾ ਪ੍ਰਗਟ ਕੀਤੀ ਕਿ ਕਰਨੈਲ ਸਿੰਘ ਈਸੜੂ ਵਰਗੇ ਮਹਾਨ ਸ਼ਹੀਦਾਂ ਦੀ ਲਾਸਾਨੀ ਕੁਰਬਾਨੀ ਸਦਕਾ ਹਾਸਿਲ ਹੋਈ ਆਜ਼ਾਦੀ ਨੂੰ ਅੱਜ ਗੰਭੀਰ ਖਤਰੇ ਦਰਪੇਸ਼ ਹਨ ਕਿਉਂਕਿ ਦੇਸ਼ ਦੀ ਰਾਜ ਸੱਤਾ ਉੱਪਰ ਸਾਮਰਾਜ ਦੇ ਹੱਥਠੋਕੇ ਕਾਬਜ਼ ਹੋ ਗਏ ਹਨ। ਸਿੱਟੇ ਵਜੋਂ ਕਿਰਤੀ ਆਵਾਮ ਸਾਮਰਾਜੀ ਧਾੜਵੀਆਂ ਅਤੇ ਭਾਰਤੀ ਧਨ ਕੁਬੇਰਾਂ ਦੀ ਨਿਰਦਈ ਦੋਹਰੀ ਲੁੱਟ ਦਾ ਸੰਤਾਪ ਹੰਢਾ ਰਹੇ ਹਨ। ਉਨ੍ਹਾਂ ਯਾਦ ਦਿਵਾਇਆ ਕਿ ਸੁਤੰਤਰਤਾ ਸੰਗਰਾਮ ਦੀ ਇਕ ਪ੍ਰੇਰਣਾਮਈ ਪ੍ਰਾਪਤੀ, ਭਾਈਚਾਰਕ ਸਾਂਝ ਨੂੰ ਅੱਜ ਫਿਰਕੂ ਫਾਸ਼ੀਵਾਦੀ ਤਾਕਤਾਂ ਤੋਂ ਗੰਭੀਰ ਖਤਰਾ ਹੈ ਅਤੇ ਜੇ ਇਹ ਏਕਤਾ ਛਿੰਨ-ਭਿੰਨ ਹੋ ਗਈ ਤਾਂ ਦੇਸ਼ ਨੂੰ ਮੁੜ ਗੁਲਾਮ ਹੋਣ ਤੋਂ ਨਹੀਂ ਰੋਕਿਆ ਜਾ ਸਕਣਾ। ਆਗੂਆਂ ਕਿਹਾ ਕਿ ਫਿਰਕੂ-ਫਾਸ਼ੀ ਵਿਚਾਰਧਾਰਾ ਨੂੰ ਮਿਹਨਤਕਸ਼ ਆਵਾਮ ਚੋਂ ਨਿਖੇੜਣ ਅਤੇ ਸਾਮਰਾਜੀ ਲੁੱਟ ਚੋਂਘ ਦੀ ਗਰੰਟੀ ਕਰਦੀਆਂ ਨਵਉਦਾਰਵਾਦੀ ਨੀਤੀਆਂ ਦਾ ਫਸਤਾ ਵੱਢਣ ਦੇ ਫੈਸਲਾਕੁੰਨ ਸੰਗਰਾਮਾਂ ਦੀ ਉਸਾਰੀ ਵਰਤਮਾਨ ਦੌਰ ਵਿੱਚ ਕਰਨੈਲ ਸਿੰਘ ਈਸੜੂ ਵਰਗੇ ਮਹਾਨ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।