
ਪਠਾਨਕੋਟ, 23 ਮਈ (ਸੰਗਾਰਮੀ ਲਹਿਰ ਬਿਊਰੋ)- ਰਣਜੀਤ ਸਾਗਰ ਡੈਮ ਵਰਕਰਜ ਯੂਨੀਅਨ ਦੇ ਖ਼ਜਾਨਚੀ ਅਤੇ ਉੱਘੇ ਮੁਲਾਜ਼ਮ ਆਗੂ ਜਨਕ ਰਾਜ ਵਸ਼ਿਸ਼ਟ ਦਾ ਅੱਜ ਦੇਹਾਂਤ ਹੋ ਗਿਆ। ਉਹ ਬਹੁਤ ਹੀ ਮਿਲਣਸਾਰ ਤੇ ਦੱਬੇ ਕੁੱਚਲੇ ਲੋਕਾਂ ਦੇ ਹੱਕਾਂ ਲਈ ਹਮੇਸ਼ਾ ਖੜ੍ਹਨ ਵਾਲੇ ਇਨਸਾਨ ਸਨ, ਉਨ੍ਹਾਂ ਦੇ ਇਸ ਬੇਵਕਤੀ ਵਿਛੋੜੇ ਨਾਲ ਸਮੂਹ ਮੁਲਾਜ਼ਮ ਜਗਤ ਨੂੰ ਅਤੇ ਸੀਟੀਯੂ ਪੰਜਾਬ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਇਸ ਮੌਕੇ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ, ਸੀਟੀਯੂ ਪੰਜਾਬ ਅਤੇ ਹੋਰ ਜਨਤਕ ਜਥੇਬੰਦੀਆਂ ਦੇ ਅਨੇਕਾਂ ਆਗੂਆਂ ਨੇ ਨਿੱਜੀ ਅਤੇ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ।