Now Reading
ਚੰਡੀਗੜ੍ਹ ‘ਚ ਬੁੱਧੀਜੀਵੀਆਂ ਨੇ ਮਾਰਚ ਕੀਤਾ

ਚੰਡੀਗੜ੍ਹ ‘ਚ ਬੁੱਧੀਜੀਵੀਆਂ ਨੇ ਮਾਰਚ ਕੀਤਾ

ਚੰਡੀਗੜ੍ਹ, 29 ਜਨਵਰੀ (ਸੰਗਰਾਮੀ ਲਹਿਰ ਬਿਊਰੋ)- ਅੱਜ ਸਥਾਨਕ ਸੈਕਟਰ 17 ‘ਚ ਬੁੱਧੀਜੀਵੀਆਂ ਨੇ ਦਿੱਲੀ ਅੰਦੋਲਨ ਦੇ ਹੱਕ ‘ਚ ਮਾਰਚ ਕੀਤਾ, ਮਗਰੋਂ ਇੱਕ ਰੈਲੀ ਵੀ ਕੀਤੀ ਗਈ। ਇਸ ਰੈਲੀ ‘ਚ ਸਮਾਜ ਦੇ ਵੱਖ-ਵੱਖ ਵਰਗਾਂ ‘ਚੋਂ ਨੁਮਾਇੰਦੇ ਸ਼ਾਮਲ ਹੋਏ, ਜਿਨ੍ਹਾਂ ‘ਚ ਵਕੀਲ, ਡਾਕਟਰ, ਕਿਸਾਨ ਅਤੇ ਹੋਰ ਬੁੱਧੀਜੀਵੀ ਸ਼ਾਮਲ ਸਨ। ਰੈਲੀ ਨੂੰ ਇੰਦਰਜੀਤ ਗਰੇਵਾਲ, ਡਾ. ਸੁਖਦੇਵ ਸਿੰਘ ਸਰਸਾ, ਪ੍ਰੋ. ਮਨਜੀਤ ਸਿੰਘ, ਕੰਵਲਜੀਤ ਸਿੰਘ, ਐਡਵੋਕੇਟ ਰਾਜੇਸ਼ ਗੋਦਾਰਾ, ਪ੍ਰੋ, ਸੁਖਵਿੰਦਰ ਸਿੰਘ, ਡਾ. ਪਿਆਰੇ ਲਾਲ ਗਰਗ, ਸੱਜਣ ਸਿੰਘ ਆਦਿ ਨੇ ਸੰਬੋਧਨ ਕੀਤਾ।

Scroll To Top