ਅਮਰਕੋਟ : ਘਰੇਲੂ ਮਜ਼ਦੂਰ ਯੂਨੀਅਨ ਪੰਜਾਬ ਸਬੰਧਤ ਸੀ. ਟੀ. ਯੂ. ਦੀ ਮੀਟਿੰਗ ਬਲਵੀਰ ਕੌਰ ਦੀ ਪ੍ਰਧਾਨਗੀ ਹੇਠ ਪਿੰਡ ਰਾਜੋਕੇ ਵਿਖੇ ਹੋਈ ਜਿਸ ਵਿਚ ਗਿਣਤੀ ਵਿਚ ਘਰੋਗੀ ਕੰਮ ਕਾਰ ਕਰਨ ਵਾਲੀਆਂ ਔਰਤਾਂ ਨੇ ਹਿੱਸਾ ਲਿਆ| ਇਸ ਮੀਟਿੰਗ ਨੂੰ ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਤਹਿਸੀਲ ਪੱਟੀ ਦੇ ਪ੍ਰਧਾਨ ਦਿਲਬਾਗ ਸਿੰਘ ਤੇ ਜ਼ਿਲ੍ਹਾ ਕਨਵੀਨਰ ਧਰਮ ਸਿੰਘ ਪੱਟੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਲੇਬਰ ਐਕਟ 1996 ਮੁਤਾਬਿਕ ਘਰੋਗੀ ਕੰਮ ਕਾਰ ਕਰਨ ਵਾਲੀਆਂ ਔਰਤਾਂ ਨੂੰ ਲੇਬਰ ਐਕਟ ਮੁਤਾਬਿਕ ਸਹੂਲਤਾਂ ਮਿਲ ਰਹੀਆਂ ਹਨ, ਜਿਵੇਂ ਕਿ ਲਾਭਪਾਤਰੀ ਦੇ ਬੱਚਿਆਂ ਨੂੰ ਪੜ੍ਹਾਈ ਪਹਿਲੀ ਤੋਂ ਲੈ ਕੇ ਬੀ. ਏ., ਐੱਮ. ਏ. ਤੱਕ ਵਜੀਫ਼ਾ, ਬਿਮਾਰੀ ‘ਤੇ 2 ਲੱਖ ਰੁਪਏ ਤੱਕ ਦਾ ਮੈਡੀਕਲ ਬਿੱਲ, ਦੋ ਲੜਕੀਆਂ ਦੇ ਵਿਆਹ ‘ਤੇ 51 ਹਜ਼ਾਰ ਰੁਪਏ ਸ਼ਗਨ ਸਕੀਮ ਆਦਿ ਪ੍ਰਾਪਤ ਕਰਨ ਲਈ ਜਥੇਬੰਦ ਹੋਣਾ ਬਹੁਤ ਜ਼ਰੂਰੀ ਹੈ| ਇਸ ਮੌਕੇ ਪ੍ਰਧਾਨ ਗੁਰਮੀਤ ਕੌਰ, ਹਰਜੀਤ ਕੌਰ, ਸੈਕਟਰੀ ਸੱਤੋ, ਖਜ਼ਾਨਚੀ ਸਵਰਨ ਕੌਰ, ਜਾਇੰਟ ਸਕੱਤਰ ਰਾਣੀ, ਪ੍ਰਚਾਰ ਸਕੱਤਰ ਬਲਵਿੰਦਰ ਕੌਰ, ਰਾਜੂ, ਦਰਸ਼ਨ ਕੌਰ, ਦਵਿੰਦਰ ਕੌਰ, ਸਵਰਨ ਕੌਰ, ਮਨਜੀਤ ਕੌਰ, ਸਰਬਜੀਤ ਕੌਰ, ਬਲਕਾਰ ਸਿੰਘ, ਇੰਦਰ ਸਿੰਘ, ਸਤਵਿੰਦਰ ਕੌਰ, ਮਨਜੀਤ ਸਿੰਘ, ਗਰਮੀਤ ਕੌਰ ਆਦਿ ਹਾਜ਼ਰ ਸਨ|