ਜਲੰਧਰ; 21 ਮਾਰਚ -ਦਿਹਾਤੀ ਮਜ਼ਦੂਰ ਸਭਾ ਪੰਜਾਬ ਵਲੋਂ ਪੰਜਾਬ ਸਰਕਾਰ ਤੋਂ ਕੋਰੋਨਾ ਵਾਇਰਸ ਦੇ ਟਾਕਰੇ ਲਈ ਧੁਰ ਹੇਠਾਂ ਤੱਕ ਯੋਗ ਇੰਤਜ਼ਾਮ ਕਰਨ, ਕੋਰੋਨਾ ਪੀੜਤਾਂ ਦਾ ਹਰ ਕਿਸਮ ਦੀ ਜਾਂਚ ਪੜਤਾਲ ਸਮੇਤ ਮੁਕੰਮਲ ਮੁਫ਼ਤ ਇਲਾਜ ਕਰਨ, ਅਤੇ ਘਰੀਂ ਬੈਠਣ ਲਈ ਮਜਬੂਰ ਸਾਰੇ ਕਿਰਤੀਆਂ ਨੂੰ ਪੰਜ ਹਜਾਰ ਰੁਪਏ ਪ੍ਰਤੀ ਮਹੀਨਾ ਭੱਤਾ ਦੇਣ ਦੀ ਮੰਗ ਕੀਤੀ ਗਈ।
ਅੱਜ ਇੱਥੋਂ ਜਾਰੀ ਇੱਕ ਸਾਂਝੇ ਬਿਆਨ ਰਾਹੀਂ ਸਭਾ ਦੇ ਪ੍ਰਧਾਨ ਸਾਥੀ ਦਰਸ਼ਨ ਨਾਹਰ, ਜਨਰਲ ਸਕੱਤਰ ਗੁਰਨਾਮ ਸਿੰਘ ਦਾਊਦ ਅਤੇ ਵਿੱਤ ਸਕੱਤਰ ਸਾਥੀ ਮਹੀਪਾਲ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਅਜਿਹੇ ਨਾਜ਼ੁਕ ਸਮੇਂ ਗਰੀਬਾਂ ਦੇ ਆਟਾ-ਦਾਲ ਸਕੀਮ ਦੇ ਕਾਰਡ ਕੱਟਣ ਦਾ ਗੈਰ ਵਾਜਬ ਫੁਰਮਾਨ ਰੱਦ ਕਰਦਿਆਂ ਗਰੀਬਾਂ ਨੂੰ ਤਿੰਨ-ਤਿੰਨ ਮਹੀਨਿਆਂ ਦੀ ਕਣਕ ਐਡਵਾਂਸ ਦੇਣੀ ਚਾਹੀਦੀ ਹੈ।
ਉਨ੍ਹਾਂ ਕੋਰੋਨਾ ਵਾਇਰਸ ਦੀ ਲਪੇਟ ਵਿੱਚ ਆ ਕੇ ਮਰਨ ਵਾਲੇ ਗਰੀਬਾਂ ਦੇ ਵਾਰਸਾਂ ਨੂੰ ਪੱਚੀ ਲੱਖ ਰੁਪਏ ਮੁਆਵਜ਼ਾ ਦੇਣ ਦੀ ਵੀ ਮੰਗ ਕੀਤੀ।