
ਜਲੰਧਰ -ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਜਿਲਾ ਜਲੰਧਰ ਵਲੋਂ ਪ੍ਰਇਮਰੀ ਅਧਿਆਪਕਾਂ ਦੀਆ ਤਿੰਨ ਮਹੀਨੇ ਰੁਕੀਆ ਤਨਖਾਹਾਂ ਜਾਰੀ ਕਰਾਉਣ, ਕਈ ਸਾਲਾਂ ਤੋਂ ਜਿਲਾ ਸਿੱਖਿਆ ਦਫਤਰ ਦੀ ਸਾਜਿਸ਼ ਅਧੀਨ ਲਟਕਦੀਆਂ ਹੈੱਡ ਟੀਚਰਾਂ ਦੀਆ ਪ੍ਰਮੋਸ਼ਨਾ ਜਲਦ ਕਰਾਉਣ ਅਤੇ ਦਫਤਰ ਵਿਚ ਫੈਲੇ ਭ੍ਰਸ਼ਿਟਾਚਰ ਨੂੰ ਨੱਥ ਪਾਉਣ ਲਈ ਜਿਲਾ ਸਿੱਖਆ ਦਫਤਰ ਦਾ ਜਬਰਦਸ਼ਤ ਘਿਰਾਉ ਕੀਤਾ ਗਿਆ ਜਿਸ ਦੀ ਪ੍ਰਧਾਨਗੀ ਜਿਲਾ ਪ੍ਰਧਾਨ ਕਰਨੈਲ ਫਿਲੌਰ ਨੇ ਕੀਤੀ। ਇਸ ਸਮੇਂ ਧਰਨੇ ਨੂੰ ਸੰਬੋਧਨ ਕਰਦਿਆ ਜੀ. ਟੀ.ਯੂ ਦੇ ਸਾਬਕਾ ਸੂਬਾ ਪ੍ਰਧਾਨ ਕਰਨੈਲ ਸਿੰਘ ਸੰਧੂ, ਜਿਲਾ ਸਕੱਤਰ ਗਣੇਸ਼ ਭਗਤ, ਸੀਨੀਅਰ ਆਗੂ ਤੀਰਥ ਬਾਸੀ, ਰਾਮ ਪਾਲ ਹਜ਼ਾਰਾ, ਤਰਸੇਮ ਲਾਲ, ਬਲਜੀਤ ਕੁਲਾਰ, ਪਵਨ ਮਸੀਹ, ਸਵਰਨ ਸਿੰਘ ਸ਼ਾਹਕੋਟ, ਕੁਲਦੀਪ ਕੌੜਾ ਅਤੇ ਸੁਖਵਿੰਦਰ ਸਿੰਘ ਮੱਕੜ ਨੇ ਜਿਲਾ ਸਿੱਖਿਆ ਦਢਤਰ ਤੇ ਦੋਸ਼ ਲਗਾਇਆ ਕਿ ਇਸ ਦਫਤਰ ਦੀ ਨਲਾਇਕੀ ਕਾਰਨ ਅੱਜ ਜਿਲੇ ਦੇ ਸਾਰੇ ਅਧਿਆਪਕ ਤਨਖਾਹ ਨਾ ਮਿਲਣ ਕਾਰਨ ਮਾਨਸਿਕ ਤੌਰ ਤੇ ਸੰਤਾਪ ਭੋਗ ਰਹੇ ਹਨ ਅਤੇ ਆਰਥਿਕ ਤੰਗੀ ਕਾਰਨ ਬਹੁਤ ਪ੍ਰੇਸ਼ਾਨ ਹਨ। ਆਗੂਆ ਨੇ ਕਿਹਾ ਕਿ ਦਫਤਰ ਦੇ ਅਮਲੇ ਫੈਲੇ ਦੀ ਭ੍ਰਸ਼ਿਟਾਚਾਰ ਰੂਚੀ ਕਾਰਨ ਅਤੇ ਵਿਭਾਗ ਦੇ ਪੱਤਰਾ ਦੇ ਜਾਣ ਬੁੱਝ ਕੇ ਗਲਤ ਅਰਥ ਕੱਢ ਕੇ ਹੈੱਡ ਟੀਚਰਾਂ ਦੀਆ ਪ੍ਰਮੋਸ਼ਨਾ ਲਟਕਾਈਆ ਜਾ ਰਹੀਆ ਹਨ ਜਿਸ ਕਾਰਨ ਬਹੁਤ ਸਾਰੇ ਅਧਿਆਪਕ ਪ੍ਰਮੋਸ਼ਨਾਂ ਤੋਂ ਬਿਨਾ ਹੀ ਰਿਟਾਇਰ ਹੋ ਗਏ ਹਨ।ਇਸ ਸਮੇ ੳਾਗੂਆ ਨੇ ਚੇਤਾਵਨੀ ਦਿੱਤੀ ਕਿ ਅਗਰ ਇਕ ਹਫਤੇ ਅੰਦਰ ਅੰਦਰ ਤਨਖਾਹ ਅਤੇ ਪ੍ਰਮੋਸ਼ਨਾਂ ਦੀ ਸੂਚੀ ਜਾਰੀ ਨਾ ਹੋਈ ਤਾਂ ਸਿੱਖਆ ਦਫਤਰ ਅੱਗੇ 1 ਫਰਵਰੀ ਤੋਂ ਲਗਾਤਾਰ ਭੁੱਖ ਹੜਤਾਲ ਕੀਤੀ ਜਾਵੇਗੀ ਜਿਸ ਦੀ ਜਿੰਮੇਵਾਰੀ ਇਸ ਦਫਤਰ ਦੀ ਹੋਵੇਗੀ।ਇਸ ਧਰਨੇ ਵਿਚ ਸੈੜੇ ਅਧਿਆਪਕਾਂ ਨੇ ਹਿੱਸਾ ਲਿਆ ਜਿਹਨਾਂ ਵਿਚ ਬਹੁਤ ਸਾਰੀਆ ਮਹਿਲਾ ਅਦਿਅਪਕਾਵਾ ਵੀ ਸ਼ਾਮਿਲ ਸਨ।ਇਸ ਧਰਨੇ ਵਿਚ ਹੋਰਨਾਂ ਤੋਂ ਇਲਾਵਾ ਸੁੰਮਨ ਸ਼ਾਮਪੁਰੀ, ਸੂਰਤੀ ਲਾਲ ਭੋਗਪੁਰ,ਅਵਤਾਰ ਕੌਰ, ਮੰਗਤ ਰਾਮ ਸਮਰਾ, ਭੀਮ ਸੈਨ, ਪਿਆਰਾ ਸਿੰਘ ਨਕੋਦਰ ਤੇ ਰਘੁਜੀਤ ਸਿੰਘ, ਕੁਲਦੀਪ ਵਾਲੀਆ,ਬਾਲ ਕਿਸਨ, ਸਹਾਇਕ ਪ੍ਰੈਸ ਸਕੱਤਰ ਬਾਦਲ ਸਹੋਤਾ,ਮੁਲਖ ਰਾਜ, ਮਨੋਜ ਕੁਮਾਰ ਸਰੋਏ, ਸਰਬਜੀਤ ਢੇਸੀ, ਕੁਲਵੰਤ ਰੁੜਕਾ, ਮਨਜਿੰਦਰ ਕੌਰ ਹਜ਼ਾਰਾ, ਸੁਰਜੀਤ ਕੌਰ, ਹਰਮਨਜੋਤ ਸਿੰਘ ਆਹਲੂਵਾਲੀਆ, ਕਮਲਦੇਵ, ਸੰਦੀਪ ਸੰਧੂ, ਮਨਜੋਤ ਸਿੰਘ ਪੰਡੋਰੀ, ਸੁਖਵਿੰਦਰ ਕੁਮਾਰ, ਅਮਰਜੀਤ ਸਿੰਘ, ਅਤੇ ਵਿਨੋਦ ਭੱਟੀ ,ਕੁਲਵੀਰ ਨੂਰ ਮਹਿਲ, ਕੁਲਭੂਸ਼ਨ ਕਾਂਤ, ਰਾਜੀਵ ਭਗਤ, ਤਜਿੰਦਰ ਜੱਸੀ, ਗੁਰਿੰਦਰ ਕੁਮਾਰ, ਰਘੁਵੀਰ ਕੁਮਾਰ, ਅਸੀਮ ਕੁਮਾਰ, ਨਰੇਸ਼ ਕੁਮਾਰ, ਬੂਟਾ ਰਾਮ, ਸੁਖਵਿੰਦਰ ਕੁਮਾਰ, ਪਰਨਾਮ ਸਿੰਘ, ਬਲਵੀਰ ਕੁਮਾਰ ਭਗਤ, ਜਤਿੰਦਰ ਸਿੰਘ, ਦਵਿੰਦਰ ਸਿੰਘ, ਜਤਿੰਦਰ ਸਿੰਘ ਆਦਿ ਹਾਜ਼ਰ ਸਨ। ਵਟਸਐਪ ‘ਤੇ sangramilehar.com ਦੀਆਂ ਖ਼ਬਰਾਂ ਮੰਗਵਾਉਣ ਲਈ ਫ਼ੋਨ ਨੰਬਰ 9814364723 ਸੇਵ ਕਰਨ ਉਪਰੰਤ ਆਪਣਾ ਨਾਮ, ਸ਼ਹਿਰ ਦਾ ਨਾਮ ਅਤੇ SL START ਵਟਸਐਪ ‘ਤੇ ਭੇਜੋ ਜੀ।