
ਹੁਸ਼ਿਆਰਪੁਰ, 2 ਸਤੰਬਰ (ਸੰਗਰਾਮੀ ਲਹਿਰ ਬਿਊਰੋ)- ਮੋਦੀ ਸਰਕਾਰ ਦੀ ਕਹਿਰ ਕਾਫ਼ਰੀ ਦੇ ਵਿਰੋਧ ਵਿਚ ਅੱਜ ਮਿੰਨੀ ਸਕੱਤਰੇਤ ਨੇੜੇ ਜੀਓ ਰਿਲਾਇੰਸ ਦੇ ਸਾਹਮਣੇ ਬੈਠੇ ਧਰਨੇ ਉੱਤੇ ਸੰਯੁਕਤ ਕਿਸਾਨ ਮੋਰਚੇ ਦੇ ਸਾਥੀਆਂ ਨੇ ਰਸੋਈ ਗੈਸ ਦੀਆਂ ਕੰਪਨੀਆਂ ਵੱਲੋਂ ਕੱਲ੍ਹ 25 ਰੁਪਏ ਰਸੋਈ ਗੈਸ ਦੇ ਸਿਲੰਡਰ ਵਿਚ ਵਾਧੇ ਦੀ ਨਿਖੇਧੀ ਕੀਤੀ। ਪਿਛਲੇ 15 ਦਿਨਾਂ ਦੇ ਅੰਦਰ ਅੰਦਰ 50 ਰੁਪਏ ਪ੍ਰਤੀ ਸਿਲੰਡਰ ਕੀਮਤ ਵਿੱਚ ਵਾਧਾ ਕਰਕੇ ਗ਼ਰੀਬ ਲੋਕਾਂ ਦੀ ਆਰਥਿਕਤਾ ਤੇ ਵੱਡੀ ਗਹਿਰੀ ਸੱਟ ਮਾਰੀ ਹੈ। ਇਸ ਦੇ ਵਿਰੋਧ ਵਿਚ ਧਰਨਾਕਾਰੀਆਂ ਨੇ ਰੋਸ ਮਾਰਚ ਕਰਦਿਆਂ ਮਿੰਨੀ ਸਕੱਤਰੇਤ ਦੇ ਸਾਹਮਣੇ ਪਹੁੰਚ ਕੇ ਮੋਦੀ ਦਾ ਪੂਤਲਾ ਫੂਕਿਆ। ਇਸ ਸਮੇਂ ਆਗੂਆਂ ਨੇ ਸਾਂਝੇ ਤੌਰ ਤੇ ਮੰਗ ਕੀਤੀ ਕਿ ਕੇਂਦਰ ਸਰਕਾਰ ਵੱਲੋਂ ਕੀਤਾ ਗਿਆ ਰਸੋਈ ਗੈਸ ਵਿੱਚ ਵਾਧਾ ਤੁਰੰਤ ਵਾਪਸ ਲਿਆ ਜਾਵੇ।
ਇਸ ਮੌਕੇ ਗੁਰਮੇਸ਼ ਸਿੰਘ, ਮਲਕੀਤ ਸਿੰਘ ਸਲੇਮਪੁਰ, ਗੁਰਨਾਮ ਸਿੰਘ ਸਿੰਗੜੀਵਾਲ, ਕਮਲਜੀਤ ਸਿੰਘ ਰਾਜਪੁਰ ਭਾਈਆਂ, ਗੁਰਮੀਤ ਸਿੰਘ, ਮਹਿੰਦਰ ਸਿੰਘ ਭੀਲੋਵਾਲ, ਰਾਮਲਾਲ ਢੋਲਣਵਾਲ, ਰਾਮ ਲੁਭਾਇਆ ਸ਼ੇਰਗੜ੍ਹੀਆਂ, ਬਲਵੀਰ ਸਿੰਘ, ਬਲਰਾਜ ਸਿੰਘ ਲਹਿਲੀ ਕਲਾਂ, ਅੰਮ੍ਰਿਤਪਾਲ ਸਿੰਘ ਦਰਿਆ, ਰਮੇਸ਼ ਕੁਮਾਰ ਬਜਵਾੜਾ, ਪਲਵਿੰਦਰ ਸਿੰਘ ਬੈਂਸ, ਸੁਰਜੀਤ ਸਿੰਘ, ਗੁਰਮੇਲ ਸਿੰਘ ਕੋਟਲਾ ਨੋਧਸਿੰਘ, ਗੁਰਚਰਨ ਸਿੰਘ, ਕੁਲਤਾਰ ਸਿੰਘ, ਮਹਿੰਦਰ ਕੁਮਾਰ ਸ਼ੇਰਗਡ਼੍ਹ ਅਤੇ ਪ੍ਰਦੁਮਣ ਸਿੰਘ ਬਜਵਾੜਾ ਆਦਿ ਹਾਜ਼ਰ ਸਨ।