Now Reading
ਗਾਜੀਪੁਰ ਬਾਰਡਰ ‘ਤੇ ਗੁੰਡਿਆਂ ਵੱਲੋਂ ਕਿਸਾਨਾਂ ‘ਤੇ ਕੀਤੇ ਹਮਲੇ ਦੀ ਸੰਯੁਕਤ ਮੋਰਚੇ ਵਲੋਂ ਸਖਤ ਨਿਖੇਧੀ

ਗਾਜੀਪੁਰ ਬਾਰਡਰ ‘ਤੇ ਗੁੰਡਿਆਂ ਵੱਲੋਂ ਕਿਸਾਨਾਂ ‘ਤੇ ਕੀਤੇ ਹਮਲੇ ਦੀ ਸੰਯੁਕਤ ਮੋਰਚੇ ਵਲੋਂ ਸਖਤ ਨਿਖੇਧੀ

ਡੇਹਲੋਂ, 1 ਜੁਲਾਈ (ਸੰਗਰਾਮੀ ਲਹਿਰ ਬਿਊਰੋ)- ਗਾਜੀਪੁਰ ਬਾਰਡਰ ‘ਤੇ ਕਾਲੇ ਕਾਨੂੰਨ ਰੱਦ ਕਰਵਾਉਣ ਚੱਲ ਰਹੇ ਮੋਰਚੇ ਤੇ ਕਥਿਤ ਤੌਰ ‘ਤੇ ਆਰਐਸਐਸ ਦੇ ਗੁੰਡਿਆਂ ਵਲੋਂ ਹਮਲਾ ਕੀਤੇ ਜਾਣ ਦੀ ਸੰਯੁਕਤ ਕਿਸਾਨ ਮੋਰਚੇ ਤੇ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਆਗੂਆਂ ਜਗਤਾਰ ਸਿੰਘ ਚਕੋਹੀ, ਹਰਨੇਕ ਸਿੰਘ ਗੁੱਜਰਵਾਲ, ਗੁਰਉਪਦੇਸ਼ ਸਿੰਘ ਘੁੰਗਰਾਣਾ, ਕੁਲਜੀਤ ਕੌਰ ਗਰੇਵਾਲ ਵਲੋਂ ਸਖਤ ਨਿਖੇਧੀ ਸਬਦਾਂ ‘ਚ ਨਿਖੇਧੀ ਕੀਤੀ ਹੈ। ਆਗੂਆਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਕਾਲੇ ਕਾਨੂੰਨਾਂ ਵਿਰੁੱਧ ਚੱਲ ਰਹੇ ਅੰਦੋਲਨ ‘ਚ ਇਖਲਾਕੀ ਤੌਰ ‘ਤੇ ਹਾਰ ਚੁੱਕੀ ਹੈ ਪਰ ਇਹ ਸਰਕਾਰ ਅੰਦੋਲਨ ‘ਚ ਗੜਬੜ ਕਰਕੇ ਆਪਣੇ ਜਿੱਤ ਪੱਕੀ ਕਰਨਾ ਚਾਹੁੰਦੀ ਹੈ, ਜਿਸ ਨੂੰ ਦੇਸ਼ ਦੇ ਕਿਰਤੀ ਕਿਸਾਨ ਕਦੇ ਵੀ ਕਾਮਯਾਬ ਨਹੀਂ ਹੋਣ ਦੇਣਗੇ। ਆਗੂਆਂ ਨੇ ਕਿਹਾ ਕਿ ਜੇ ਸਰਕਾਰ ਨੇ ਸ਼ਰਾਰਤੀ ਅਨਸਰਾਂ ਨੂੰ ਕਾਬੂ ਨਾ ਕੀਤਾ ਤਾਂ ਉਸ ਨੂੰ ਲੋਕ ਰੋਹ ਦਾ ਸਾਹਮਣਾ ਕਰਨਾ ਪਵੇਗਾ।


ਅਡਾਨੀਆਂ ਦੀ ਖੁਸ਼ਕ ਬੰਦਰਗਾਹ ਕਿਲ੍ਹਾ ਰਾਏਪੁਰ ਵਿਖੇ ਕਾਲੇ ਕਾਨੂੰਨਾਂ, ਕਾਰਪੋਰੇਟ ਘਰਾਣਿਆਂ ਤੇ ਮੋਦੀ ਸਰਕਾਰ ਵਿਰੁੱਧ ਚੱਲ ਰਹੇ ਲਗਾਤਾਰ ਧਰਨੇ ਦੀ ਅੱਜ ਪ੍ਰਧਾਨਗੀ ਅਮਨਦੀਪ ਕੌਰ, ਪਰਮਜੀਤ ਕੌਰ ਤੇ ਜਸਪ੍ਰੀਤ ਕੌਰ ਨੇ ਕੀਤੀ।

ਇਸ ਮੌਕੇ ਹੋਰਨਾ ਤੋਂ ਇਲਾਵਾ ਜਨਵਾਦੀ ਇਸਤਰੀ ਸਭਾ ਪੰਜਾਬ ਦੇ ਮਹਿੰਦਰ ਕੌਰ, ਸੁਖਵਿੰਦਰ ਕੌਰ, ਜਮਹੂਰੀ ਕਿਸਾਨ ਸਭਾ ਪੰਜਾਬ ਦੇ ਅਮਰੀਕ ਸਿੰਘ ਜੜਤੌਲੀ, ਸੁਰਜੀਤ ਸਿੰਘ ਸੀਲੋ, ਬਲਦੇਵ ਸਿੰਘ ਧੂਰਕੋਟ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਦੇ ਮਨਜੀਤ ਸਿੰਘ ਗੁੱਜਰਵਾਲ, ਚਰਨਜੀਤ ਸਿੰਘ ਗਰੇਵਾਲ, ਗੁਰਮੀਤ ਸਿੰਘ, ਛੋਟਾ ਬੱਚਾ ਜੋਬਨਦੀਪ ਸਿੰਘ, ਨੱਛਤਰ ਸਿੰਘ, ਬਿਕਰ ਸਿੰਘ, ਕਰਨੈਲ ਸਿੰਘ, ਦਵਿੰਦਰ ਸਿੰਘ ਕਿਲ੍ਹਾ ਰਾਏਪੁਰ, ਗੁਰਮੀਤ ਸਿੰਘ ਪੰਮੀ, ਚਮਕੌਰ ਸਿੰਘ ਛਪਾਰ, ਤਰਲੋਚਨ ਸਿੰਘ ਛਪਾਰ, ਬਲਜੀਤ ਸਿੰਘ ਘੰਗਰਾਣਾ, ਹਰਭਜਨ ਸਿੰਘ ਸਦੀਲਾ, ਜਤਿੰਦਰ ਸਿੰਘ, ਭਗਵੰਤ ਸਿੰਘ, ਗੁਰਦੇਵ ਸਿੰਘ ਗੁੱਜਰਵਾਲ, ਰਘਵੀਰ ਸਿੰਘ ਆਸੀ ਕਲਾਂ, ਗੁਲਜਾਰ ਸਿੰਘ, ਸ਼ਿੰਦਰਪਾਲ ਸਿੰਘ, ਸਾਹਦੀਪ ਯਾਦਵ, ਸੈਡੀ ਜੜਤੌਲੀ, ਬੱਬੂ ਜੜਤੌਲੀ, ਚਤਰ ਸਿੰਘ, ਗੁਰਦੇਵ ਸਿੰਘ ਆਸੀ, ਸੋਹਣ ਸਿੰਘ, ਹਰਬਿਲਾਸ ਸਿੰਘ, ਜਤਿੰਦਰ ਸਿੰਘ, ਗੁਰਚਰਨ ਸਿੰਘ, ਹਾਕਮ ਸਿੰਘ, ਸਵਰਨਜੀਤ ਸਿੰਘ ਕਾਕਾ, ਅਮਰਜੀਤ ਸਿੰਘ ਆਦਿ ਹਾਜ਼ਰ ਸਨ।

Scroll To Top