Now Reading
ਕੈਬਿਨਟ ਮੰਤਰੀ ਨੂੰ ਦਿੱਤਾ ਮੰਗ ਪੱਤਰ

ਕੈਬਿਨਟ ਮੰਤਰੀ ਨੂੰ ਦਿੱਤਾ ਮੰਗ ਪੱਤਰ

ਜਲੰਧਰ, 6 ਅਕਤੂਬਰ (ਸੰਗਰਾਮੀ ਲਹਿਰ ਬਿਊਰੋ)- ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆ ਦੇ ਸਾਂਝੇ ਮੋਰਚੇ ਵਲੋਂ ਮਜ਼ਦੂਰਾਂ ਦੀਆਂ ਭਖਦੀਆਂ ਤੇ ਲੰਬੇ ਸਮੇਂ ਲਟਕਦੀਆਂ ਮੰਗਾਂ ਸਬੰਧੀ ਇਕ ਯਾਦ ਪੱਤਰ ਕੈਬਨਿਟ ਮੰਤਰੀ ਪਰਗਟ ਸਿੰਘ ਹੋਰਾਂ ਦੀ ਗੈਰ ਮੌਜੂਦਗੀ ਚ ਉਨਾਂ ਦੀ ਧਰਮ ਪਤਨੀ ਬੀਬੀ ਬਰਿੰਦਰਪਰੀਤ ਕੌਰ ਨੂੰ ਸੌਂਪਿਆ। ਇਸ ਮੌਕੇ ਸਾਂਝੇ ਮਜ਼ਦੂਰ ਮੋਰਚੇ ਦੇ ਆਗੂ ਦਰਸ਼ਨ ਨਾਹਰ, ਬਲਦੇਵ ਨੂਰਪੁਰੀ, ਹਰਮੇਸ਼ ਮਾਲੜੀ, ਪਰਮਜੀਤ ਰੰਧਾਵਾ, ਨਿਰਮਲ ਮਲਸੀਆਂ, ਹਰਪਾਲ ਬਿਟੂ, ਸੁਖਜਿੰਦਰ ਸਿੰਘ ਲਾਲੀ, ਨਛੱਤਰ ਨਾਹਰ, ਰਕੇਸ਼ ਸੂਦ ਆਦਿ ਹਾਜ਼ਰ ਸਨ। ਯਾਦ ਪੱਤਰ ਚ ਆਗੂਆਂ ਨੇ ਕੈਬਨਿਟ ਮੰਤਰੀ ਰਾਹੀ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਮਜ਼ਦੂਰ ਮਸਲਿਆਂ ਨੂੰ ਹੱਲ ਕਰਨ ਲਈ ਪੰਜਾਬ ਸਰਕਾਰ ਸਾਂਝੇ ਮਜਦੂਰ ਮੋਰਚੇ ਦੇ ਨਾਲ ਫੌਰੀ ਤੌਰ ਤੇ ਮੀਟਿੰਗ ਬੁਲਾਕੇ ਮਜ਼ਦੂਰਾਂ ਦੀਆਂ ਮੰਗਾਂ ਦਾ ਤਰੁੰਤ ਹੱਲ ਕਰੇ।

Scroll To Top