
ਹੁਸ਼ਿਆਰਪੁਰ, 2 ਸਤੰਬਰ (ਸੰਗਰਾਮੀ ਲਹਿਰ ਬਿਊਰੋ)- ਜਿਉਂ ਹੀ ਕਿਸਾਨਾਂ ਨੂੰ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਦਾ ਇੱਥੇ ਵਿੱਚ ਆਉਣ ਦਾ ਪਤਾ ਲੱਗਾ ਤਾਂ ਕਿਸਾਨਾਂ ਨੇ ਇਕ ਦੂਜੇ ਨਾਲ ਤੁਰੰਤ ਤਾਲਮੇਲ ਕਰਕੇ ਕਰ ਕੇ, ਪੀਡਬਲਿਊਡੀ ਰੈਸਟ ਹਾਊਸ ਚੌਂਕ ਵਿਚ ਇਕੱਠੇ ਹੋ ਕੇ ਜ਼ੋਰਦਾਰ ਵਿਰੋਧ ਕੀਤਾ। ਪੁਲੀਸ ਨੇ ਬੈਰੀਕੈਡ ਲਾਏ ਹੋਏ ਸਨ ਤੇ ਭਾਰੀ ਗਿਣਤੀ ਵਿੱਚ ਪੁਲੀਸ ਨੇ ਮਹਿਲਾ ਪੁਲੀਸ ਸਮੇਤ ਰੋਕਾਂ ਲਾਈਆਂ ਹੋਈਆਂ ਸਨ। ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਕੀਤੇ ਇਸ ਵਿਰੋਧ ਵੇਲੇ ਗੁਰਦੀਪ ਸਿੰਘ ਖੁਣਖੁਣ, ਕਾਮਰੇਡ ਗੁਰਮੇਸ਼ ਸਿੰਘ, ਗੁਰਨਾਮ ਸਿੰਘ ਸਿੰਗੜੀਵਾਲ, ਕਮਲਜੀਤ ਸਿੰਘ ਰਾਜਪੁਰਾ ਭਾਈਆ, ਸਤਨਾਮ ਸਿੰਘ ਰਾਏ ਅਤੇ ਕੁਲਜਿੰਦਰ ਸਿੰਘ ਘੁੰਮਣ ਨੇ ਅਗਵਾਈ ਕੀਤੀ। ਮੁਜ਼ਾਹਰਾਕਾਰੀ ਜ਼ੋਰਦਾਰ ਨਾਅਰੇ ਮਾਰਦੇ ਹੋਏ ਮੋਦੀ ਸਰਕਾਰ-ਮੁਰਦਾਬਾਦ, ਸੋਮ ਪ੍ਰਕਾਸ਼ ਵਾਪਿਸ ਜਾਓ, ਕਾਲੇ ਕਾਨੂੰਨ ਰੱਦ-ਕਰੋ ਦੇ ਨਆਰੇ ਲਾ ਰਹੇ ਸਨ। ਇਸ ਮੌਕੇ ਸਰਵ ਸਾਥੀ ਰਣਧੀਰ ਸਿੰਘ ਅਸਲਪੁਰ, ਹਰਪ੍ਰੀਤ ਸਿੰਘ ਲਾਲੀ, ਉਂਕਾਰ ਸਿੰਘ ਧਾਮੀ, ਮਨਜੀਤ ਸਿੰਘ ਨੰਬਰਦਾਰ, ਗੁਰਬਖਸ਼ ਸਿੰਘ ਸੂਸ, ਸ਼ਾਮ ਸਿੰਘ ਮੋਨਾ ਕਲਾਂ, ਗੁਰਬਖ਼ਸ਼ ਸਿੰਘ, ਸ਼ਾਮ ਸਿੰਘ ਮੋਨਾ ਕਲਾਂ, ਜੱਗਾ ਸਿੰਘ, ਜਸਪਾਲ ਸਿੰਘ, ਬਿੱਲਾ ਢੱਕੋਵਾਲ, ਸਤਪਾਲ ਸਿੰਘ ਕਾਹਰੀ, ਕਰਮਜੀਤ ਸਿੰਘ ਪੁਰਹੀਰਾਂ, ਮਲਕੀਤ ਸਿੰਘ ਸਲੇਮਪੁਰ, ਮਹਿੰਦਰ ਕੁਮਾਰ ਸ਼ੇਰਗੜ੍ਹ, ਪ੍ਰਦੁੱਮਣ ਸਿੰਘ ਬਜਵਾੜਾ ਆਦਿ ਮੌਜੂਦ ਸਨ।