
ਗੁਰਾਇਆ, 7 ਅਕਤੂਬਰ (ਸੰਗਰਾਮੀ ਲਹਿਰ ਬਿਊਰੋ)- ਸਿੰਘੂ ਬਾਰਡਰ ‘ਤੇ ਚਲਦੇ ਕਿਸਾਨ ਅੰਦੋਲਨ ਦੌਰਾਨ ਲੰਬਾ ਸਮਾਂ ਜ਼ਿੰਮੇਵਾਰੀ ਨਿਭਾਉਣ ਉਪਰੰਤ 25 ਸਤੰਬਰ ਨੂੰ ਕਿਸਾਨ ਲਹਿਰ ਦੇ ਲ਼ੇਖੇ ਲੱਗਣ ਵਾਲੇ ਪਲਵਿੰਦਰ ਸਿੰਘ ਭੂਰਾ ਦੇ ਸ਼ਰਧਾਂਜਲੀ ਸਮਾਗਮ ਨੂੰ ਸੰਬੋਧਨ ਕਰਦਿਆ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਕੌਮੀ ਜਨਰਲ ਸਕੱਤਰ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਇਹ ਕਿਸਾਨਾਂ ਦਾ ਨਹੀਂ ਸਗੋਂ ਇਨਸਾਨਾਂ ਦਾ ਅੰਦੋਲਨ ਹੈ, ਇਸ ਤਰਾਂ ਹੀ ਇਹ ਅੰਦੋਲਨ ਹੁਣ ਭਾਰਤ ਦਾ ਨਹੀਂ ਸਗੋਂ ਦੁਨੀਆ ਦਾ ਅੰਦੋਲਨ ਬਣ ਗਿਆ ਹੈ। ਇਹ ਸ਼ਰਧਾਂਜਲੀ ਸਮਾਗਮ ਦੁਸਾਂਝ ਕਲਾਂ ਚ ਅਯੋਜਿਤ ਕੀਤਾ ਗਿਆ।
ਪਾਸਲਾ ਨੇ ਕਿਹਾ ਕਿ ਇਸ ਅੰਦੋਲਨ ਨੇ ਨਵੀਂ ਚੇਤਨਾ ਪੈਦਾ ਕੀਤੀ ਹੈ ਅਤੇ ਇਹ ਚੇਤਨਾ ਮੁੜ ਰੇਤਾ, ਨਸ਼ੇ ਤੇ ਹੋਰ ਮਾੜੀਆਂ ਅਲਾਮਤਾਂ ਫੈਲਾਉਣ ਵਾਲੀਆਂ ਪਾਰਟੀਆਂ ਦੇ ਹੱਕ ‘ਚ ਨਹੀਂ ਭੁਗਤਣੀ ਚਾਹੀਦੀ। ਉਨ੍ਹਾਂ ਕਿਹਾ ਕਿ ਕੁੱਝ ਲੋਕ ਧਰਮਾਂ ਤੇ ਜਾਤਾਂ ਦੇ ਨਾਮ ‘ਤੇ ਵੋਟਾਂ ਮੰਗਦੇ ਨੇ ਪਰ ਕਿਸਾਨ ਅੰਦੋਲਨ ਨੇ ਸਾਰੇ ਧਰਮਾਂ ਦੀ ਏਕਤਾ ਕਰਕੇ ਦਿਖਾ ਦਿੱਤੀ ਹੈ। ਪਾਸਲਾ ਨੇ ਕਿਹਾ ਕਿ ਭੂਰਾ ਨੇ ਆਪਣੇ ਪਿੰਡ ਦੀਆਂ ਮਹਾਨ ਰਵਾਇਤਾਂ ਨੂੰ ਅੱਗੇ ਤੋਰਦਿਆਂ ਪਿੰਡ ਦਾ ਨਾਮ ਹੋਰ ਰੌਸ਼ਨ ਕੀਤਾ।
ਪਲਵਿੰਦਰ ਸਿੰਘ ਭੂਰਾ ਨੂੰ ਉਨ੍ਹਾਂ ਦੇ ਯੁਧ ਸਾਥੀ ਮਾ਼.ਸ਼ਿੰਗਾਰਾ ਸਿੰਘ ਦੁਸਾਂਝ ਤੋਂ ਇਲਾਵਾ ਮਾ. ਗਿਆਨ ਸਿੰਘ ਦੁਸਾਂਝ, ਉੱਘੇ ਲੇਖਕ ਸੁਸ਼ੀਲ ਦੁਸਾਂਝ, ਸਰਪੰਚ ਮੱਖਣ ਸਿੰਘ, ਜਸਵਿੰਦਰ ਸਿੰਘ ਢੇਸੀ, ਸੰਤੋਖ ਸਿੰਘ ਬਿਲਗਾ, ਪਰਮਜੀਤ ਰੰਧਾਵਾ, ਸ਼ਿਵ ਤਿਵਾੜੀ, ਡਾ. ਸਰਬਜੀਤ ਮੁਠੱਡਾ ਨੇ ਸ਼ਰਧਾਂਜਲੀਆਂ ਭੇਟ ਕੀਤੀਆਂ।
ਇਸ ਮੌਕੇ ਹਰਦੇਵ ਸਿੰਘ ਸੰਧੂ, ਕੁਲਦੀਪ ਫਿਲੌਰ, ਸਰਬਜੀਤ ਸੰਗੋਵਾਲ, ਜਰਨੈਲ ਫਿਲੌਰ, ਮੇਜਰ ਫਿਲੌਰ, ਪਰਮਜੀਤ ਬੋਪਾਰਾਏ, ਗੁਰਦੇਵ ਸਿੰਘ ਫੱਕੀ, ਮੇਹਰ ਸਿੰਘ, ਰਾਮ ਨਾਥ ਪੰਚ, ਸੁਖ ਰਾਮ, ਬਲਵਿੰਦਰ ਸਿੰਘ, ਜਗਦੀਸ਼ ਪੰਡਿਤ, ਬਨਾਰਸੀ ਘੁੜਕਾ, ਬਲਵਿੰਦਰ ਸਰਗੁੰਦੀ, ਕੁਲਦੀਪ ਕੌੜਾ, ਤੀਰਥ ਬਾਸੀ, ਪਲਵਿੰਦਰ ਸਿੰਘ ਦੁਸਾਂਝ, ਕੁਲਜੀਤ ਫਿਲੌਰ, ਕੁਲਜਿੰਦਰ ਤਲਵਣ, ਕੁਲਵੰਤ ਸਿੰਘ ਬੇਟ, ਸੁਰਿੰਦਰ ਸਿੰਘ ਕਾਦੀਆ, ਚਰਨਜੀਤ ਰੁੜਕਾ, ਬਲਬੀਰ ਸਿੰਘ ਦੁਸਾਂਝ, ਹਰਮੇਸ਼ ਵਿਰਦੀ, ਦੀਪਕ ਰਾਏ, ਨਿਰਮਲ ਕੁਮਾਰ ਪੰਚ, ਸੰਦੀਪ ਕੁਮਾਰ, ਨੰਬੜਦਾਰ ਹਰਜਿੰਦਰ ਸਿੰਘ, ਗੁਰਪ੍ਰੀਤ ਸਿੰਘ, ਸੁਖਜੀਤ ਸਿੰਘ, ਸੋਢੀ ਸਿੰਘ, ਨਛੱਤਰ ਸਿੰਘ ਨੋਨੀ ਆਦਿ ਹਾਜ਼ਰ ਸਨ।