
ਗੁਰਦਾਸਪੁਰ, 10 ਜੁਲਾਈ (ਸੰਗਰਾਮੀ ਲਹਿਰ ਬਿਊਰੋ)- ਸਥਾਨਕ ਰੇਲਵੇ ਸਟੇਸ਼ਨ ‘ਚ ਚਲਦੇ ਮੋਰਚੇ ਦੌਰਾਨ ਅੱਜ 200ਵੇਂ ਜਥੇ ਨੇ ਭੁੱਖ ਹੜਤਾਲ ਰੱਖੀ, ਜਿਸ ‘ਚ ਸਾਬਕਾ ਸੈਨਿਕਾਂ ਨੇ ਭਾਗ ਲਿਆ। ਅੱਜ ਸੂਬੇਦਾਰ ਦਲਬੀਰ ਸਿੰਘ ਡੁੱਗਰੀ, ਕੁਲਬੀਰ ਸਿੰਘ ਗੁਰਾਇਆ, ਸੂਬੇਦਾਰ ਪ੍ਰੀਤਮ ਸਿੰਘ ਡੁੱਗਰੀ, ਪੇਟੀ ਅਫ਼ਸਰ ਸੁਰਜਣ ਨੇ ਭੁੱਖ ਹੜਤਾਲ ‘ਚ ਸ਼ਮੂਲੀਅਤ ਕੀਤੀ।
ਇਸ ਮੌਕੇ ਆਗੂਆਂ ਨੇ 25 ਨਵੰਬਰ ਨੂੰ ਪਾਣੀ ਦੀਆਂ ਬੁਝਾੜਾਂ ਕਾਰਨ ਸਲੇਮਪੁਰ ਅਫਗਾਨਾ ਦੇ ਕਿਸਾਨ ਪ੍ਰਤਾਪ ਸਿੰਘ ਨਮੂਨੀਏ ਦਾ ਸ਼ਿਕਾਰ ਹੋ ਗਏ ਸਨ। ਜਿਨ੍ਹਾਂ ਦਾ ਇਲਾਜ਼ ਅਮ੍ਰਿਤਸਰ ਅਤੇ ਲੁਧਿਆਣਾ ਤੋਂ ਚਲਦਾ ਰਿਹਾ ਪਰ ਉਨ੍ਹਾਂ ਦਾ 2 ਜੁਲਾਈ ਨੂੰ ਦੇਹਾਂਤ ਹੋ ਗਿਆ ਸੀ। ਅੱਜ ਉਨ੍ਹਾਂ ਨੂੰ ਮੋਰਚੇ ‘ਤੇ ਸ਼ਰਧਾਂਜ਼ਲੀਆਂ ਭੇਂਟ ਕੀਤੀਆਂ। ਆਗੂਆਂ ਨੇ ਦੱਸਿਆ 11 ਜੁਲਾਈ ਨੂੰ ਉਨ੍ਹਾ ਦੇ ਪਿੰਡ ਸ਼ਰਧਾਂਜ਼ਲੀ ਸਮਾਗਮ ਆਯੋਜਿਤ ਕੀਤਾ ਜਾ ਰਿਹਾ ਹੈ।