ਤਰਨ ਤਾਰਨ : ਜਮਹੂਰੀ ਕਿਸਾਨ ਸਭਾ ਵੱਲੋਂ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਸ਼ੁਰੂ ਕੀਤੇ ਅੰਦੋਲਨ ਦੀ ਲੜੀ ਤਹਿਤ ਅੱਜ ਵਰਕਰਾਂ ਨੇ ਪਾਵਰਕੌਮ ਦੇ ਉੱਪ ਮੰਡਲ ਸਰਾਏ ਅਮਾਨਤ ਖਾਂ ਦੇ ਦਫ਼ਤਰ ਅੱਗੇ ਰੋਸ ਧਰਨਾ ਦਿੱਤਾ। ਧਰਨਾਕਾਰੀਆਂ ਦੀ ਅਗਵਾਈ ਜਥੇਬੰਦੀ ਦੇ ਆਗੂ ਹਰਦੀਪ ਸਿੰਘ ਰਸੂਲਪੁਰ, ਮੰਗਲ ਸਿੰਘ ਸਾਂਘਨਾ ਅਤੇ ਲੱਖਾ ਸਿੰਘ ਨੇ ਕੀਤੀ। ਇਸ ਧਰਨੇ ਨੂੰ ਜਸਬੀਰ ਸਿੰਘ ਗੰਡੀਵਿੰਡ, ਚਰਨਜੀਤ ਸਿੰਘ ਬਾਠ, ਗੁਰਵਿੰਦਰ ਸਿੰਘ ਦੋਦੇ, ਸੰਦੀਪ ਸਿੰਘ ਰਸੂਲਪੁਰ ਨੇ ਸੰਬੋਧਨ ਕੀਤਾ। ਆਗੂਆਂ ਨੇ ਪੇਂਡੂ ਖੇਤਰ ਲਈ ਬਿਜਲੀ ‘ਤੇ ਲਗਾਏ 2 ਫ਼ੀਸਦੀ ਟੈਕਸ ਵਾਪਸ ਲੈਣ ਤੋਂ ਇਲਾਵਾ ਝੋਨੇ ਦੇ ਸੀਜਨ ਲਈ 16 ਘੰਟੇ ਬਿਜਲੀ ਦੇਣ ਦੀ ਮੰਗ ਕੀਤੀ। ਇਸ ਮੌਕੇ ਕਿਸਾਨਾਂ ਨੇ ਸਰਕਾਰ ਅਤੇ ਪਾਵਰਕੌਮ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ।