
ਡੇਹਲੋਂ 13 ਜੂਨ (ਸੰਗਰਾਮੀ ਲਹਿਰ ਬਿਊਰੋ)- ਕਾਲੇ ਕਾਨੂੰਨਾਂ, ਕਾਰਪੋਰੇਟ ਘਰਾਣਿਆਂ ਤੇ ਮੋਦੀ ਸਰਕਾਰ ਵਿਰੁੱਧ ਅਡਾਨੀਆਂ ਦੀ ਖੁਸ਼ਕ ਬੰਦਰਗਾਹ ਕਿਲ੍ਹਾ ਰਾਏਪੁਰ ਵਿਖੇ ਸੰਯੁਕਤ ਕਿਸਾਨ ਮੋਰਚੇ ਤੇ ਜਮਹੂਰੀ ਕਿਸਾਨ ਸਭਾ ਪੰਜਾਬ ਵੱਲੋਂ ਜਾਰੀ ਲਗਾਤਾਰ ਧਰਨੇ ਦੀ ਪ੍ਰਧਾਨਗੀ ਕੁਲਜੀਤ ਕੌਰ ਗਰੇਵਾਲ, ਜਸਪ੍ਰੀਤ ਕੌਰ ਤੇ ਮਹਿੰਦਰ ਕੌਰ ਨੇ ਕੀਤੀ।
ਇਸ ਮੌਕੇ ਸੰਬੋਧਨ ਕਰਦਿਆਂ ਜਨਵਾਦੀ ਇਸਤਰੀ ਸਭਾ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਪਰਮਜੀਤ ਕੌਰ ਕਿਲ੍ਹਾ ਰਾਏਪੁਰ ਨੇ ਆਖਿਆ ਕਿ ਮੋਦੀ ਸਰਕਾਰ ਤੇ ਕਾਰਪੋਰੇਟ ਘਰਾਣੇ ਔਰਤਾਂ ਨੂੰ ਇਕ ਵਸਤੂ ਬਣਾ ਕੇ ਰੱਖਣਾ ਚਾਹੁੰਦੇ ਹਨ। ਜਿਸ ਕਰਕੇ ਔਰਤਾਂ ਦੀ ਜ਼ਿੰਦਗੀ ਹਰ ਸਮੇਂ ਮੁਸ਼ਕਲ ਵਿੱਚ ਰਹਿੰਦੀ ਹੈ। ਉਹਨਾਂ ਆਖਿਆ ਕਿ ਜੇ ਇਹ ਕਾਲੇ ਕਾਨੂੰਨ ਲਾਗੂ ਹੋ ਗਏ ਤਾਂ ਔਰਤਾਂ ਦਾ ਕਾਰਪੋਰੇਟ ਘਰਾਣੇ ਹੋਰ ਸ਼ੋਸ਼ਣ ਕਰਨਗੇ ਪਰ ਮੋਦੀ ਸਰਕਾਰ ਤੇ ਕਾਰਪੋਰੇਟ ਘਰਾਣਿਆਂ ਦੀ ਇਹ ਮਨਸ਼ਾ ਪੂਰੀ ਨਹੀਂ ਹੋਣ ਦਿੱਚੀ ਜਾਵੇਗੀ। ਉਹਨਾ ਕਿਰਤੀ ਕਿਸਾਨਾਂ ਨੂੰ ਅਪੀਲ ਕੀਤੀ ਕਿ ਦਿੱਲੀ ਦੇ ਬਾਰਡਰਾਂ ਅਤੇ ਚੱਲ ਰਹੇ ਮੋਰਚਿਆਂ ਤੇ ਭਰਵੀਂ ਹਾਜਰੀ ਲਗਵਾਉਣ।
ਇਸ ਮੌਕੇ ਹੋਰਨਾ ਤੋਂ ਇਲਾਵਾ ਜਨਵਾਦੀ ਇਸਤਰੀ ਸਭਾ ਪੰਜਾਬ ਦੇ ਅਮਨਦੀਪ ਕੌਰ, ਸੁਖਵਿੰਦਰ ਕੌਰ, ਜਮਹੂਰੀ ਕਿਸਾਨ ਸਭਾ ਪੰਜਾਬ ਦੇ ਜਗਤਾਰ ਸਿੰਘ ਚਕੋਹੀ, ਸੁਰਜੀਤ ਸਿੰਘ ਸੀਲੋ, ਅਮਰੀਕ ਸਿੰਘ ਜੜਤੌਲੀ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਦੇ ਜ਼ਿਲ੍ਹਾ ਸਕੱਤਰ ਹਰਨੇਕ ਸਿੰਘ ਗੁੱਜਰਵਾਲ, ਮਨਜੀਤ ਸਿੰਘ ਗੁੱਜਰਵਾਲ, ਬਲਵਿੰਦਰ ਸਿੰਘ ਜੱਗਾਂ, ਗੁਰਮੀਤ ਸਿੰਘ, ਨੱਛਤਰ ਸਿੰਘ, ਬਿਕਰ ਸਿੰਘ, ਪਾਲ ਸਿੰਘ, ਕਰਨੈਲ ਸਿੰਘ, ਦਵਿੰਦਰ ਸਿੰਘ ਕਿਲ੍ਹਾ ਰਾਏਪੁਰ, ਗੁਰਉਪਦੇਸ਼ ਸਿੰਘ, ਗੁਰਮੀਤ ਸਿੰਘ ਪੰਮੀ, ਬਲਜੀਤ ਸਿੰਘ ਘੰਗਰਾਣਾ, ਭਗਵੰਤ ਸਿੰਘ, ਬਲਵਿੰਦਰ ਸਿੰਘ, ਗੁਰਦੇਵ ਸਿੰਘ, ਦਵਿੰਦਰ ਸਿੰਘ ਬੱਲੋਵਾਲ, ਸ਼ਿੰਦਰਪਾਲ ਸਿੰਘ, ਸ਼ਾਹਦੀਪ ਯਾਦਵ, ਸੈਡੀ ਜੜਤੌਲੀ, ਚਤਰ ਸਿੰਘ, ਸੋਹਣ ਸਿੰਘ, ਸਵਰਨਜੀਤ ਸਿੰਘ ਕਾਕਾ, ਜਤਿੰਦਰ ਸਿੰਘ, ਹਰਬਿਲਾਸ ਸਿੰਘ ਆਦਿ ਹਾਜ਼ਰ ਸਨ।