
ਡੇਹਲੋਂ, 30 ਸਤੰਬਰ (ਸੰਗਰਾਮੀ ਲਹਿਰ ਬਿਊਰੋ)- ਸੰਯੁਕਤ ਕਿਸਾਨ ਮੋਰਚੇ ਤੇ ਜਮਹੂਰੀ ਕਿਸਾਨ ਸਭਾ ਪੰਜਾਬ ਵੱਲੋਂ ਲਗਾਏ ਮੋਰਚੇ ਦੌਰਾਨ ਅਡਾਨੀਆਂ ਦੀ ਖੁਸ਼ਕ ਬੰਦਰਗਾਹ ਕਿਲ੍ਹਾ ਰਾਏਪੁਰ ਵਿਖੇ ਖੜ੍ਹੀ ਇਹ ਕਾਲੀ ਸਕਾਰਪੀਓ ਗੱਡੀ ਸੁਰਜੀਤ ਸਿੰਘ ਸੀਲੋ ਖੁਰਦ ਦੀ ਨਿੱਜੀ ਗੱਡੀ ਹੈ। ਪਰ ਜਿਸ ਦਿਨ ਦਾ ਕਿਰਤੀ ਕਿਸਾਨਾਂ ਦਾ ਕਾਲੇ ਕਾਨੂੰਨਾਂ ਵਿਰੁੱਧ ਅੰਦੋਲਨ ਸ਼ੁਰੂ ਹੋਇਆ ਹੈ, ਉਸ ਦਿਨ ਤੋਂ ਹੀ ਅੰਦੋਲਨ ਦਾ ਹਿੱਸਾ ਬਣੀ ਹੋਈ ਹੈ। 26 ਨਵੰਬਰ ਨੂੰ ਜਦੋਂ ਨਾਕੇ ਤੋੜ ਕੇ ਦਿੱਲੀ ਵੱਲ ਨੂੰ ਵਧਿਆ ਜਾ ਰਿਹਾ ਸੀ ਉਸ ਸਮੇਂ ਮੂਹਰਲੀਆ ਸਫਾ ਵਿੱਚ ਇਹ ਗੱਡੀ ਅੱਗੇ ਸੀ।
ਦਿੱਲੀ ਦੇ ਬਾਹਡਰਾ ਤੇ ਇਸ ਗੱਡੀ ਨੇ ਕਈ ਚੱਕਰ ਲਗਾਏ ਅਤੇ ਹੁਣ ਜਦੋਂ ਦਾ 1 ਜਨਵਰੀ ਤੋਂ ਅਡਾਨੀਆਂ ਦੀ ਖੁਸ਼ਕ ਬੰਦਰਗਾਹ ਕਿਲ੍ਹਾ ਰਾਏਪੁਰ ਵਿਖੇ ਮੋਰਚਾ ਲੱਗਿਆ ਹੈ ਉਸ ਦਿਨ ਤੋਂ ਇਸ ਮੋਰਚੇ ਤੇ ਆਪਣੀ ਡਿਊਟੀ ਕਰ ਰਹੀ ਹੈ। ਜਦੋਂ ਇਲਾਕੇ ਦੇ ਕਿਸੇ ਪਿੰਡ ਵਿੱਚੋ ਇਹ ਗੱਡੀ ਲੰਘਦੀ ਹੈ ਤਾਂ ਸਭ ਨੂੰ ਪਤਾ ਹੁੰਦਾ ਹੈ ਕਿ ਖੁਸ਼ਕ ਬੰਦਰਗਾਹ ਦੇ ਮੋਰਚੇ ਦੀ ਗੱਡੀ ਜਾ ਰਹੀ ਹੈ। ਸੁਰਜੀਤ ਸਿੰਘ ਸੀਲੋ ਨੇ ਕਿਹਾ ਕਿ ਜਿੰਨਾ ਚਿਰ ਮੋਰਚਾ ਚੱਲੇਗਾ ਉੱਨਾਂ ਚਿਰ ਗੱਡੀ ਨਿੱਜੀ ਕੰਮ ਲਈ ਘਰ ਨਹੀਂ ਲੈਕੇ ਜਾਣਗੇ। ਇਹ ਗੱਡੀ ਮੋਰਚੇ ਦਾ ਸ਼ਿਗਾਰ ਹੈ ਅਤੇ ਉਨ੍ਹਾਂ ਦਾ ਅਤੇ ਸਮੁੱਚੇ ਪਰਿਵਾਰ ਦੀ ਕਿਸਾਨ ਲਹਿਰ ਰਿਣੀ ਹੈ।