Now Reading
ਔਰਤਾਂ ਦੀ ਕਿਸਾਨ ਸੰਸਦ ‘ਚ ਸ਼ਾਮਲ ਹੋਣ ਲਈ ਜਥਾ ਹੋਇਆ ਰਵਾਨਾ

ਔਰਤਾਂ ਦੀ ਕਿਸਾਨ ਸੰਸਦ ‘ਚ ਸ਼ਾਮਲ ਹੋਣ ਲਈ ਜਥਾ ਹੋਇਆ ਰਵਾਨਾ

ਡੇਹਲੋਂ, 25 ਜੁਲਾਈ (ਸੰਗਰਾਮੀ ਲਹਿਰ ਬਿਊਰੋ)- ਦਿੱਲੀ ਦੇ ਜੰਤਰ-ਮੰਤਰ ਵਿਖੇ ਚੱਲ ਰਹੀ ਕਿਸਾਨ ਸੰਸਦ ‘ਚ ਸ਼ਾਮਲ ਹੋਣ ਲਈ ਅਡਾਨੀਆਂ ਦੀ ਖੁਸ਼ਕ ਬੰਦਰਗਾਹ ਕਿਲ੍ਹਾ ਰਾਏਪੁਰ ਜਿੱਥੇ ਸੰਯੁਕਤ ਕਿਸਾਨ ਮੋਰਚੇ ਤੇ ਜਮਹੂਰੀ ਕਿਸਾਨ ਸਭਾ ਪੰਜਾਬ ਵੱਲੋਂ ਪੱਕਾ ਮੋਰਚਾ ਚੱਲ ਰਿਹਾ ਹੈ ਤੋਂ ਅੱਜ ਔਰਤਾਂ ਦਾ ਜਥਾ ਰਵਾਨਾ ਹੋਇਆ।
ਜਥੇ ਦੀ ਅਗਵਾਈ ਜਨਵਾਦੀ ਇਸਤਰੀ ਸਭਾ ਪੰਜਾਬ ਦੇ ਜ਼ਿਲ੍ਹਾ ਸਕੱਤਰ ਪ੍ਰੋਫੈਸਰ ਪਰਮਜੀਤ ਕੌਰ, ਡਾ. ਗਗਨਦੀਪ ਕੌਰ ਤੇ ਕੁਲਜੀਤ ਕੌਰ ਗਰੇਵਾਲ ਨੇ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਜਨਵਾਦੀ ਇਸਤਰੀ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਪ੍ਰੋਫੈਸਰ ਸੁਰਿੰਦਰ ਕੌਰ ਤੇ ਜ਼ਿਲ੍ਹਾ ਪ੍ਰਧਾਨ ਪਰਮਜੀਤ ਕੌਰ ਨੇ ਕਿਹਾ ਜਦੋਂ ਦਿੱਲੀ ਦੇ ਬਾਰਡਰਾਂ ‘ਤੇ ਬੈਠਿਆ ਕਿਸਾਨਾਂ ਨੂੰ ਅੱਠ ਮਹੀਨੇ ਹੋ ਗਏ ਹਨ ਤੇ ਮੋਦੀ ਸਰਕਾਰ ਕਾਰਪੋਰੇਟ ਘਰਾਣਿਆਂ ਦੇ ਦਬਾਅ ਹੇਠ ਕਾਲੇ ਕਾਲੇ ਕਾਨੂੰਨ ਲਾਗੂ ਕਰਨਾ ਚਾਹੁੰਦੀ ਹੈ। ਉਹਨਾਂ ਕਿਹਾ ਕਿ ਲੋਕਾਂ ਤੋਂ ਉੱਪਰ ਕੋਈ ਸੰਸਦ ਨਹੀਂ ਹੁੰਦੀ। ਜਿਸ ਕਰਕੇ ਲੋਕਾਂ ਨੇ ਆਪਣੀ ਸੰਸਦ ਕਰਕੇ ਇਹ ਕਾਲੇ ਕਾਨੂੰਨ ਰੱਦ ਕਰ ਦਿੱਤੇ ਹਨ। ਹੁਣ ਮੋਦੀ ਸਰਕਾਰ ਨੂੰ ਵੀ ਪਾਰਲੀਮੈਂਟ ਵਿੱਚ ਕਾਲੇ ਕਾਨੂੰਨ ਰੱਦ ਕਰਨ ਦਾ ਐਲਾਨ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਕਾਨੂੰਨ ਰੱਦ ਕਰਵਾਏ ਬਿਨਾ ਅੰਦੋਲਨ ਖਤਮ ਨਹੀਂ ਹੋਵੇਗਾ।
ਇਸ ਮੌਕੇ ਹੋਰਨਾ ਤੋਂ ਇਲਾਵਾ ਕਰਮਜੀਤ ਕੌਰ, ਜਰਨੈਲ ਕੌਰ, ਪਰਮਜੀਤ ਕੌਰ, ਸੁਖਵਿੰਦਰ ਕੌਰ, ਰਜਿੰਦਰ ਕੌਰ, ਮਨਜੀਤ ਕੌਰ, ਜਮਹੂਰੀ ਕਿਸਾਨ ਸਭਾ ਪੰਜਾਬ ਦੇ ਪ੍ਰੋਫੈਸਰ ਜੈਪਾਲ ਸਿੰਘ, ਜਗਤਾਰ ਸਿੰਘ ਚਕੋਹੀ, ਬਲਦੇਵ ਸਿੰਘ ਧੂਰਕੋਟ, ਅਮਰੀਕ ਸਿੰਘ ਜੜਤੌਲੀ, ਸਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਦੇ ਜ਼ਿਲ੍ਹਾ ਸਕੱਤਰ ਹਰਨੇਕ ਸਿੰਘ ਗੁੱਜਰਵਾਲ, ਮਨਜੀਤ ਸਿੰਘ ਗੁੱਜਰਵਾਲ, ਗੁਰਮੀਤ ਸਿੰਘ, ਨੱਛਤਰ ਸਿੰਘ, ਕਰਨੈਲ ਸਿੰਘ, ਦਵਿੰਦਰ ਸਿੰਘ ਕਿਲ੍ਹਾ ਰਾਏਪੁਰ, ਗੁਰਮੀਤ ਸਿੰਘ ਪੰਮੀ, ਚਮਕੌਰ ਸਿੰਘ ਛਪਾਰ, ਗੁਰਉਪਦੇਸ ਸਿੰਘ ਘੁੰਗਰਾਣਾਂ, ਬਲਜੀਤ ਸਿੰਘ ਘੰਗਰਾਣਾ, ਬਲਵਿੰਦਰ ਸਿੰਘ ਜੱਗਾਂ, ਜਤਿੰਦਰ ਸਿੰਘ, ਭਗਵੰਤ ਸਿੰਘ, ਗੁਰਦੇਵ ਸਿੰਘ ਗੁੱਜਰਵਾਲ, ਗੁਲਜਾਰ ਸਿੰਘ, ਸਾਹਦੀਪ ਯਾਦਵ, ਦਵਿੰਦਰ ਸਿੰਘ ਬਲੋਵਾਲ, ਸ਼ਿੰਦਰਪਾਲ ਸਿੰਘ, ਸੈਡੀ ਜੜਤੌਲੀ, ਬੱਬੂ ਜੜਤੌਲੀ, ਚਤਰ ਸਿੰਘ, ਸੋਹਣ ਸਿੰਘ, ਗੁਰਚਰਨ ਸਿੰਘ, ਰਣਧੀਰ ਸਿੰਘ, ਭਜਨ ਸਿੰਘ, ਰਾਜਵੀਰ ਸਿੰਘ, ਜਤਿੰਦਰ ਸਿੰਘ, ਸੋਹਣ ਸਿੰਘ, ਗੁਰਚਰਨ ਸਿੰਘ, ਹਾਕਮ ਸਿੰਘ, ਸਵਰਨਜੀਤ ਸਿੰਘ ਕਾਕਾ, ਅਮਰਜੀਤ ਸਿੰਘ, ਮਨਜੀਤ ਸਿੰਘ ਸੰਕਰ, ਗੁਰਨਾਮ ਸਿੰਘ ਪਰਮਜੀਤ ਸਿੰਘ ਗੁੱਜਰਵਾਲ ਆਦਿ ਹਾਜ਼ਰ ਸਨ।

Scroll To Top