Now Reading
ਉਘੇ ਕਮਿਊਨਿਸਟ ਆਗੂਆਂ ਅਤੇ ਸ਼ਹੀਦਾਂ ਨੂੰੂ ਸਮਰਪਿਤ ਸ਼ਰਧਾਂਜਲੀ ਸਮਾਗਮ

ਉਘੇ ਕਮਿਊਨਿਸਟ ਆਗੂਆਂ ਅਤੇ ਸ਼ਹੀਦਾਂ ਨੂੰੂ ਸਮਰਪਿਤ ਸ਼ਰਧਾਂਜਲੀ ਸਮਾਗਮ

ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਵੱਲੋਂ  ਕਾਮਰੇਡ ਦਲੀਪ ਸਿੰਘ ਟਪਿਆਲਾ ਦੀ 26ਵੀਂ ਬਰਸੀ ਮੌਕੇ ਕਾਮਰੇਡ ਦਲੀਪ ਸਿੰਘ ਟਪਿਆਲਾ ਅਤੇ ੳੇਹਨਾ ਦੇ ਯੁੱਧ ਸਾਥੀਆਂ ਕਾ.ਫੌਜਾ ਸਿੰਘ ਭੁੱਲਰ, ਕਾ.ਹਜਾਰਾ ਸਿੰਘ ਜੱਸੜ, ਕਾ.ਚੰਨਣ ਸਿੰਘ ਭਿੱਟੇਵੱਡ, ਕਾ.ਸੁਰਜਨ ਸਿੰਘ ਚੋਗਾਵਾ, ਗੁਰਦਿਆਲ ਸਿੰਘ ਟਪਿਆਲਾ, ਰਾਜੇਸ਼ਵਰ ਸਿੰਘ ਚਮਿਆਰੀ, ਰਤਨ ਸਿੰਘ ਚੋਗਾਵਾ ਅਤੇ ਦਿਹਾਤੀ ਮਜਦੂਰ ਲਹਿਰ ਦੇ ਸ਼ਹੀਦ ਸੁਖਦੇਵ ਸਿੰਘ ਸੁੱਖਾ ਅਤੇ ਹੋਰ ਦੇਸ਼ ਭਗਤਾਂ ਅਤੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਅਰਪਤ ਕੀਤੀਆਂ ਗਈਆਂ। ਉਨ੍ਹਾਂ ਵਲੋਂ ਪਾਈਆਂ ਇਨਕਲਾਬੀ ਸੰਘਰਸ਼ੀ ਪੈੜਾ ਤੇ ਚੱਲਣ ਦਾ ਅਹਿਦ ਕੀਤਾ ਗਿਆ।
ਦਲੀਪ ਸਿੰਘ ਟਪਿਆਲਾ ਦੇ ਜੱਦੀ ਪਿੰਡ ਵਿੱਚ ਵਿਸ਼ਾਲ ਰਾਜਸੀ ਪਰਿਵਰਤਨ ਰੈਲੀ ਕੀਤੀ ਗਈ ਜਿਸ ਵਿੱਚ ਜੁੜੇ ਹਜਾਰਾਂ ਲੋਕਾਂ ਨੇ ਆਪਣੀਆ ਹਰ ਤਰਾਂ ਦੀਆ ਦੁੱਖ ਤਕਲੀਫਾਂ ਤੋਂ ਸਦੀਵੀ ਛੁਟਕਾਰਾ ਪਾਉਣ ਲਈ ਇਸ ਦੇ ਅਸਲ ਕਾਰਨਾਂ ਪੂੰਜੀਵਾਦੀ ਤੇ ਜਗੀਰੂ ਲੁੱਟ ਘਸੁੱਟ ਪ੍ਰਤੀ ਜਾਗਰੂਕ ਹੋਣ ਤੇ ਜੱਥੇਬੰਦਕ ਸਮਰਥਾ ਨਾਲ ਲੋਕ ਪੱਖੀ ਤਬਦੀਲੀ ਲਿਆਉਣ ਲਈ ਬੱਝਵੇਂ ਤੇ ਤਿੱਖੇ ਸੰਘਰਸ਼ਾਂ ਦੇ ਰਾਹ ਚੱਲਣ ਦਾ ਅਹਿਦ ਕੀਤਾ। ਵਿਰਸਾ ਸਿੰਘ ਟਪਿਆਲਾ, ਸ਼ੀਤਲ ਸਿੰਘ ਤਲਵੰਡੀ, ਬਲਬੀਰ ਸਿੰਘ ਕੱਕੜ, ਸੁਰਜੀਤ ਸਿੰਘ ਦੁਧਰਾਏ, ਅਜੀਤ ਕੋਰ ਕੋਟ ਰਜਾਦਾ, ਅਮਰਜੀਤ ਸਿੰਘ ਭੀਲੋਵਾਲ, ਅਜੈਬ ਸਿੰਘ ਸੰਧੂ ‘ਤੇ ਅਧਾਰਤ ਪ੍ਰਧਾਨਗੀ ਮੰਡਲ ਦੀ ਪ੍ਰਧਾਨਗੀ ਹੇਠ ਹੋਈ ਇਸ ਵਿਸ਼ਾਲ ਪਰਿਵਰਤਨ ਰੈਲੀ ਨੂੰ ਪਾਰਟੀ ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਨੇ ਸੰਬੋਧਨ ਕਰਦਿਆਂ ਕਾ.ਦਲੀਪ ਸਿੰਘ ਟਪਿਆਲਾ ਸਮੇਤ ਹੋਰਨਾ ਦੇਸ਼ ਭਗਤਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕੀ ਬਰਤਾਨਵੀ ਸਾਮਰਾਜ ਖਿਲਾਫ ਅਜਾਦੀ ਦੀ ਲੜਾਈ ਲੜਦਿਆਂ ਇਹਨਾ ਦੇਸ਼ ਭਗਤਾ ਨੇ ਧਰਮ ਨਿਰਪੱਖਤਾ ਤੇ ਬਰਾਬਰੀ ‘ਤੇ ਅਧਾਰਤ ਇੱਕ ਸਿਹਤਮੰਦ ਲੋਕ ਰਾਜ ਦੇ ਸੁਪਨੇ ਦੇਖੇ ਸਨ ਪਰ ਮੋਦੀ ਸਰਕਾਰ ਸਾਮਰਾਜੀ ਦੇਸ਼ਾਂ ਨਾਲ ਸਾਂਝ ਪਾ ਕੇ ਦੇਸ਼ ਦੇ ਪੂਰੇ ਅਰਥਚਾਰੇ ਨੂੰ ਬਹੁ-ਕੌਮੀ ਕਾਰਪੋਰੇਸਨਾਂ ਹਵਾਲੇ ਕਰ ਰਹੀ ਹੈ। ਜਿਸ ਕਾਰਨ ਮਹਿੰਗਾਈ ਨੇ ਲੋਕਾ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ, ਬੇਰੁਜਗਾਰੀ ਨੇ ਜਵਾਨੀ ਦਾ ਸਾਹ ਸੂਤਿਆ ਹੋਇਆ ਹੈ, ਵਿੱਦਿਆ ਸਿਹਤ ਤੇ ਹੋਰ ਸਮਾਜਿਕ ਸੇਵਾਵਾ ਗਰੀਬਾਂ ਕੋਲੋਂ ਖੁਸ ਗਈਆ ਹਨ। ਪਾਸਲਾ ਨੇ ਅੱਗੇ ਕਿਹਾ ਕਿ ਦੇਸ਼ ਵਿੱਚ ਹਰ ਪਾਸੇ ਭਰਿਸ਼ਟਾਚਾਰ ਤੇ ਰਿਸ਼ਵਤਖੋਰੀ ਦਾ ਬੋਲਬਾਲਾ ਹੈ।
ਵਿਸ਼ਾਲ ਇਕੱਠ ਵਿੱਚ ਬੋਲਦਿਆਂ ਪਾਰਟੀ ਦੇ ਕੇਂਦਰੀ ਕਮੇਟੀ ਮੈਬਰ ਤੇ ਦਿਹਾਤੀ ਮਜਦੂਰ ਸਭਾ ਦੇ ਸੂਬਾ ਜਨਰਲ ਸਕੱਤਰ ਸਾਥੀ ਗੁਰਨਾਮ ਸਿੰਘ ਦਾਊਦ ਨੇ ਕਿਹਾ ਕੀ ਚੋਣਾਂ ਸਮੇਂ ਕੈਪਟਨ ਸਰਕਾਰ ਨੇ ਬੇਜਮੀਨੇ ਗਰੀਬਾਂ, ਦਲਿਤਾਂ ਅਤੇ ਹੋਰ ਲੋੜਵੰਦਾਂ ਨੂੰ ਜੋ ਘਰ ਬਣਾਉਣ ਲਈ ਮੁਫਤ ਪਲਾਟ ਦੇਣ ਅਤੇ ਉਸਾਰੀ ਲਈ ਯੋਗ ਗ੍ਰਾਂਟ ਦੇਣ, ਬੁਢਾਪਾ ਪੈਨਸ਼ਨ 3 ਹਜਾਰ ਰੁਪਏ ਪ੍ਰਤੀ ਮਹੀਨਾ ਤੇ ਸ਼ਗਨ ਸਕੀਮ 51 ਹਜਾਰ ਰੁਪਏ ਕਰਨ ਆਦਿ ਬਾਰੇ ਜੋ ਵੀ ਵਾਅਦੇ ਕੀਤੇ ਸਨ ਪੂਰੇ ਨਹੀ ਕੀਤੇ। ਉਲਟਾ ਕਈ ਥਾਈਂ ਜੋ ਪਲਾਟ ਗਰੀਬਾਂ ਨੂੰ 1974-75 ਵਿੱਚ ਮਿਲੇ ਉਹ ਵੀ ਖੋਹੇ ਜਾ ਰਹੇ ਹਨ। ਜਿਸ ਦੀ ਤਾਜਾ ਮਿਸਾਲ ਇਸੇ ਪਿੰਡ ਟਪਿਆਲਾ ਦੀ ਹੈ ਜਿੱਥੇ ਖੇਤ ਮਜਦੂਰ ਸੁਖਦੇਵ ਸਿੰਘ ਸੁੱਖਾ ਨੂੰ ਭੌ-ਮਾਫੀਏ ਵੱਲੋ ਸ਼ਹੀਦ ਕਰ ਦਿੱਤਾ। ਇਸ ਪਰਿਵਰਤਨ ਰੈਲੀ ਵਿੱਚ ਹੋਰਨਾਂ ਤੋ ਇਲਾਵਾ ਪਾਰਟੀ ਦੇ ਕੇਦਰੀ ਕਮੇਟੀ ਮੈਬਰ ਰਘਬੀਰ ਸਿੰਘ ਪਕੀਵਾ, ਆਰ.ਐਮ.ਪੀ.ਆਈ. ਦੇ ਸੂਬਾ ਸਕੱਤਰੇਤ ਮੈਬਰ ਡਾ. ਸਤਨਾਮ ਸਿੰਘ ਅਜਨਾਲਾ, ਸੂਬਾ ਪ੍ਰਧਾਨ ਕਾ.ਰਤਨ ਸਿੰਘ ਰੰਧਾਵਾ, ਰੁਪਿੰਦਰ ਸਿੰਘ ਰੂਬੀ, ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਚੋਗਾਵਾ, ਸਹੀਦ ਭਗਤ ਸਿੰਘ ਨੋਜਵਾਨ ਸਭਾ ਦੇ ਪ੍ਰਧਾਨ ਕੁਲਵੰਤ ਸਿੰਘ ਮੱਲੂਨੰਗਲ, ਜਨਰਲ ਸਕੱਤਰ ਸਰਬਜੀਤ ਕੋਰ ਜਸਰਾਊਰ, ਮੌਜੂਦਾ ਸਰਪੰਚ ਰਜਿੰਦਰ ਕੌਰ, ਸਾਬਕਾ ਸਰਪੰਚ ਕੁਲਦੀਪ ਸਿੰਘ, ਸਾਹਿਬ ਸਿੰਘ ਠੱਠੀ, ਟਹਿਲ ਸਿੰਘ ਚੇਤਨਪੁਰਾ, ਸਵਿੰਦਰ ਸਿੰਘ ਸੂਫੀਆ, ਮੁਖਤਿਆਰ ਸਿੰਘ ਮੁਹਾਵਾ, ਇੰਦਰਜੀਤ ਸਿੰਘ ਸਰਪੰਚ ਅਨੈਤਪੁਰਾ ਅਤੇ ਹਜਾਰਾਂ ਦੀ ਗਿਣਤੀ ਵਿੱਚ ਆਰਐਮਪੀਆਈ ਦੇ ਕਾਰਕੁੰਨ ਇਸ ਵਿਸਾਲ ਪਰਿਵਰਤਨ ਰੈਲੀ ਵਿੱਚ ਹਾਜਰ ਸਨ।

Scroll To Top