ਜੋਧਾਂ : ਕੇਂਦਰ ਦੀ ਮੋਦੀ ਸਰਕਾਰ ਦੇ ਰਾਜ ਅੰਦਰ ਸੈਕੂਲਰ, ਘੱਟ ਗਿਣਤੀਆਂ, ਦਲਿਤਾਂ, ਪੱਤਰਕਾਰਾਂ, ਅਗਾਂਹਵਧੂ ਤੇ ਉਸਾਰੂ ਸੋਚ ਰੱਖਣ ਵਾਲੇ ਵਿਅਕਤੀਆਂ ‘ਤੇ ਹੋ ਰਹੇ ਹਮਲਿਆਂ ਖਿਲਾਫ ਇਨਕਲਾਬੀ ਜਥੇਬੰਦੀਆਂ ਜਿਨ੍ਹਾਂ ‘ਚ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਜਿਲਾ ਲੁਧਿਆਣਾ, ਪੰਜਾਬ ਸਟੂਡੈਂਟਸ ਫੈਡਰੇਸ਼ਨ, ਜਮਹੂਰੀ ਕਿਸਾਨ ਸਭਾ ਪੰਜਾਬ, ਜਨਵਾਦੀ ਇਸਤਰੀ ਸਭਾ ਪੰਜਾਬ (ਏਰੀਆ ਜੋਧਾਂ) ਵੱਲੋਂ ਰੋਹ ਭਰਪੂਰ ਪ੍ਰਦਰਸ਼ਨ ਕੀਤਾ ਗਿਆ ਤੇ ਕੇਂਦਰ ਦੀ ਮੋਦੀ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕਰਦਿਆਂ ਜਥੇਬੰਦੀਆਂ ਦੇ ਕਾਰਕੁੰਨਾਂ ਨੇ ਆਰ.ਐੱਸ.ਐੱਸ. ਤੇ ਮੋਦੀ ਸਰਕਾਰ ਦਾ ਪੁਤਲਾ ਫੂਕਿਆ। ਇਸ ਮੌਕੇ ‘ਤੇ ਬੋਲਦਿਆਂ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਜਿਲਾ ਸਕੱਤਰ ਹਰਨੇਕ ਸਿੰਘ ਗੁੱਜਰਵਾਲ, ਜਿਲਾ ਕਮੇਟੀ ਮੈਂਬਰ ਸਿਕੰਦਰ ਮਨਸੂਰੰ, ਰਾਣਾ ਲਤਾਲਾ, ਪੀ.ਐੱਸ.ਐੱਫ ਏਰੀਆ ਜੋਧਾਂ ਦੇ ਪ੍ਰਧਾਨ ਨਵਪ੍ਰੀਤ ਗੁੱਜਰਵਾਲ, ਕਰਨ ਜੋਧਾਂ, ਜਮਹੂਰੀ ਕਿਸਾਨ ਸਭਾ ਦੇ ਆਗੂ ਅਮਰਜੀਤ ਸਹਿਜਾਦ, ਜਨਵਾਦੀ ਇਸਤਰੀ ਸਭਾ ਦੀ ਜਿਲਾ ਕਨਵੀਨਰ ਗੁਰਿੰਦਰ ਕੌਰ ਗਰੇਵਾਲ ਨੇ ਨੌਜਵਾਨ ਵਿਦਿਆਰਥੀ ਆਗੂ ਉਮਰ ਖਾਲਿਦ, ਮਜਦੂਰ ਆਗੂ ਤੇ ਸਮਾਜ ਸੇਵੀ ਸਵਾਮੀ ਅਗਨੀ ਵੇਸ਼ ਤੇ ਆਰ.ਐੱਸ.ਐੱਸ. ਦੇ ਗੁੰਡਿਆਂ ਵੱਲੋਂ ਕੀਤੇ ਗਏ ਹਮਲਿਆਂ ਦੀ ਨਿਖੇਧੀ ਕਰਦਿਆਂ ਧਰਮ ਨਿਰਪੱਖ ਜਮਹੂਰੀ ਤੇ ਅਗਾਂਹਵਧੂ ਤਾਕਤਾਂ ਦੀ ਵਿਸ਼ਾਲ ਏਕਤਾ ਤੇ ਤਿੱਖੇ ਸੰਘਰਸ਼ਾਂ ਦੀ ਲੋੜ ‘ਤੇ ਜ਼ੋਰ ਦਿੱਤਾ। ਇਸ ਮੌਕੇ ਤੇ ਜਨਵਾਦੀ ਇਸਤਰੀ ਸਭਾ ਯੂਨਿਟ ਲਤਾਲਾ ਦੀ ਪ੍ਰਧਾਨ ਰਾਜਬੀਰ ਕੌਰ, ਸਕੱਤਰ ਚਰਨਜੀਤ ਕੌਰ, ਯੂਨਿਟ ਜੋਧਾਂ ਦੀ ਮੀਤ ਪ੍ਰਧਾਨ ਬਲਜਿੰਦਰ ਕੌਰ, ਕੁਲਦੀਪ ਕੌਰ ਗੁੱਜਰਵਾਲ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਯੂਨਿਟ ਧੂਲਕੋਟ ਦੇ ਪ੍ਰਧਾਨ ਅਮਰੀਕ ਸਿੰਘ, ਕੁਲਦੀਪ ਕੀਮਾ ਮਨਸੂਰਾਂ, ਸੁਖਵਿੰਦਰ ਕਾਕਾ ਟੇਲਰ ਮਨਸੂਰਾਂ, ਜਤਿੰਦਰ ਚੋਪੜਾ ਮਨਸੂਰਾਂ, ਗੁਰਕੀਰਤ, ਡਾ. ਜਸਵਿੰਦਰ ਰਤਨਾ, ਜਸਵੀਰ ਸਿੰਘ ਬੂਟਾ ਗੁੱਜਰਵਾਲ, ਸਹਿਵਾਜ ਗੁੱਜਰਵਾਲ, ਬਲਜਿੰਦਰ ਬਿੰਦਰ ਜੋਧਾਂ, ਹਰਨੇਕ ਸਿੰਘ ਜੋਧਾਂ, ਇਕਬਾਲ ਸਿੰਘ ਲੋਹਟ ਬੱਦੀ, ਗੁਰਦੀਪ ਸਿੰਘ, ਸੀ.ਟੀ.ਯੂ ਆਗੂ ਮੱਘਰ ਸਿੰਘ ਖੰਡੂਰ, ਸੋਨੀ ਮਨਸੂਰਾਂ, ਬੂਟਾ ਮਨਸੂਰਾਂ, ਏ.ਕੇ. ਲੁਧਿਆਣਾ ਆਦਿ ਹਾਜ਼ਰ ਸਨ।