Now Reading
ਆਰਐਮਪੀਆਈ ਆਗੂ ਸਾਥੀ ਸਾਧਾ ਸਿੰਘ ਵਿਰਕ, ਵਜੀਦਕੇ ਖੁਰਦ ਦਾ ਦੁੱਖਦਾਈ ਵਿਛੋੜਾ

ਆਰਐਮਪੀਆਈ ਆਗੂ ਸਾਥੀ ਸਾਧਾ ਸਿੰਘ ਵਿਰਕ, ਵਜੀਦਕੇ ਖੁਰਦ ਦਾ ਦੁੱਖਦਾਈ ਵਿਛੋੜਾ

ਬਰਨਾਲਾ, 11 ਜੂਨ (ਸੰਗਰਾਮੀ ਲਹਿਰ ਬਿਊਰੋ)- ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐਮਪੀਆਈ) ਦੀ ਬਰਨਾਲਾ ਜ਼ਿਲ੍ਹਾ ਕਮੇਟੀ ਦੇ ਮੈਂਬਰ ਸਾਥੀ ਸਾਧਾ ਸਿੰਘ ਵਿਰਕ, ਵਜੀਦਕੇ ਖੁਰਦ ਦਾ ਦੇਹਾਂਤ ਹੋ ਗਿਆ। ਉਹ ਪਿਛਲੇ ਕੁੱਝ ਦਿਨਾਂ ਤੋਂ ਗੰਭੀਰ ਬਿਮਾਰ ਚੱਲੇ ਆ ਰਹੇ ਸਨ। ਕਿੱਤੇ ਵਜੋਂ ਅਧਿਆਪਕ ਰਹੇ ਸਾਥੀ ਸਾਧਾ ਸਿੰਘ ਵਿਰਕ ਨੇ ਗੌਰਮਿੰਟ ਟੀਚਰਜ਼ ਯੂਨੀਅਨ ਦੇ ਸੀਨੀਅਰ ਆਗੂ ਵਜੋਂ ਅਨੇਕਾਂ ਸ਼ਾਨਦਾਰ ਘੋਲਾਂ ‘ਚ ਮਿਸਾਲੀ ਯੋਗਦਾਨ ਪਾਇਆ। ਸੇਵਾ ਮੁਕਤੀ ਉਪਰੰਤ ਉਨ੍ਹਾਂ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਜ਼ਿਲ੍ਹਾ ਸਕੱਤਰ ਵਜੋਂ ਨਾ ਭੁੱਲਣ ਯੋਗ ਸੇਵਾਵਾਂ ਦਿੱਤੀਆਂ। ਉਹ ਇੱਕ ਬੇਖੌਫ ਅਤੇ ਬੇਬਾਕ ਲੋਕ ਆਗੂ ਵਜੋਂ ਬੇਹਦ ਸਤਿਕਾਰੇ ਜਾਂਦੇ ਸਨ।

ਪਾਰਟੀ ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ, ਕੇਂਦਰੀ ਸਟੈਂਡਿੰਗ ਕਮੇਟੀ ਦੇ ਮੈਂਬਰ ਸਾਥੀ ਹਰਕੰਵਲ ਸਿੰਘ, ਪੰਜਾਬ ਰਾਜ ਕਮੇਟੀ ਦੇ ਪ੍ਰਧਾਨ ਤੇ ਐਕਟਿੰਗ ਸਕੱਤਰ ਸਾਥੀ ਰਤਨ ਸਿੰਘ ਰੰਧਾਵਾ ਤੇ ਪਰਗਟ ਸਿੰਘ ਜਾਮਾਰਾਏ, ਕੇਂਦਰੀ ਕਮੇਟੀ ਦੇ ਮੈਂਬਰ ਸਾਥੀ ਮਹੀਪਾਲ, ਸੂਬਾ ਸਕੱਤਰੇਤ ਦੇ ਮੈਂਬਰ ਸਾਥੀ ਪ੍ਰੋਫੈਸਰ ਜੈਪਾਲ ਸਿੰਘ, ਜਮਹੂਰੀ ਕਿਸਾਨ ਸਭਾ ਪੰਜਾਬ ਦੇ ਜਨਰਲ ਸਕੱਤਰ ਸਾਥੀ ਕੁਲਵੰਤ ਸਿੰਘ ਸੰਧੂ, ਜਨਵਾਦੀ ਇਸਤਰੀ ਸਭਾ ਪੰਜਾਬ ਦੇ ਪ੍ਰਧਾਨ ਸਾਥੀ ਸੁਰਿੰਦਰ ਕੌਰ, ਪਾਰਟੀ ਦੀ ਬਰਨਾਲਾ ਜ਼ਿਲ੍ਹਾ ਕਮੇਟੀ ਦੇ ਪ੍ਰਧਾਨ ਤੇ ਸਕੱਤਰ ਸਾਥੀ ਅਮਰਜੀਤ ਸਿੰਘ ਕੁੱਕੂ ਤੇ ਮਲਕੀਤ ਸਿੰਘ ਵਜੀਦਕੇ ਕਲਾਂ, ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈਡਰੇਸ਼ਨ ਦੇ ਸੂਬਾਈ ਸੀਨੀਅਰ ਮੀਤ ਪ੍ਰਧਾਨ ਕਰਮਜੀਤ ਸਿੰਘ ਬੀਹਲਾ, ਦਿਹਾਤੀ ਮਜ਼ਦੂਰ ਸਭਾ ਪੰਜਾਬ ਦੇ ਸੂਬਾਈ ਆਗੂ ਸਾਥੀ ਭੋਲਾ ਸਿੰਘ ਕਲਾਲ ਮਾਜਰਾ, ਸੀਪੀਆਈ ਦੇ ਸੀਨੀਅਰ ਆਗੂ ਸਾਥੀ ਪ੍ਰੀਤਮ ਸਿੰਘ ਦਰਦੀ, ਸੀਟੀਯੂ ਪੰਜਾਬ ਦੀ ਸੂਬਾਈ ਸਕੱਤਰ ਸਾਥੀ ਪਰਮਜੀਤ ਕੌਰ ਗੁੰਮਟੀ, ਪੰਜਾਬ ਨਿਰਮਾਣ ਮਜਦੂਰ ਯੂਨੀਅਨ ਦੇ ਸੂਬਾਈ ਸਕੱਤਰ ਸਾਥੀ ਗੁਰਦੀਪ ਸਿੰਘ ਕਲਸੀ ਰਾਏਕੋਟ ਨੇ ਉਨ੍ਹਾਂ ਦੇ ਅਸਹਿ ਵਿਛੋੜੇ ‘ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪਰਿਵਾਰ ਨਾਲ ਸੰਵੇਦਨਾਵਾਂ ਸਾਂਝੀਆਂ ਕੀਤੀਆਂ।

ਸਾਥੀ ਸਾਧਾ ਸਿੰਘ ਵਿਰਕ ਦਾ ਅੰਤਮ ਸੰਸਕਾਰ ਅੱਜ 11 ਵਜੇ ਉਨ੍ਹਾਂ ਦੇ ਪਿੰਡ ਵਜੀਦਕੇ ਖੁਰਦ ਵਿਖੇ ਹੋਵੇਗਾ।

Scroll To Top