Now Reading
ਅਗਲੇਰੇ ਸੰਘਰਸ਼ ਦੇ ਐਕਸ਼ਨਾਂ ਨੂੰ ਕਾਮਯਾਬ ਕਰਨ ਲਈ ਲਗਾਈਆਂ ਡਿਊਟੀਆਂ

ਅਗਲੇਰੇ ਸੰਘਰਸ਼ ਦੇ ਐਕਸ਼ਨਾਂ ਨੂੰ ਕਾਮਯਾਬ ਕਰਨ ਲਈ ਲਗਾਈਆਂ ਡਿਊਟੀਆਂ

ਫਤਿਹਾਬਾਦ, 13 ਅਕਤੂਬਰ (ਸੰਗਾਰਮੀ ਲਹਿਰ ਬਿਊਰੋ)- ਜਮਹੂਰੀ ਕਿਸਾਨ ਸਭਾ ਦੀ ਇੱਕ ਮੀਟਿੰਗ ਬਾਬਾ ਸਾਧੂ ਸਿੰਘ ਦੀ ਸਮਾਧ ’ਤੇ ਦਾਰਾ ਸਿੰਘ ਮੁੰਡਾਪਿੰਡ ਦੀ ਪ੍ਰਧਾਨਗੀ ਹੇਠ ਹੋਈ। ਇਸ ਸਮੇਂ ਜਮਹੂਰੀ ਕਿਸਾਨ ਸਭਾ ਦੇ ਸਰਗਰਮ ਵਰਕਰ ਹਾਜ਼ਰ ਹੋਏ ਜੋ ਸੁਯੰਕਤ ਮੋਰਚੇ ਵੱਲੋਂ 15 ਅਕਤੂਬਰ ਨੂੰ ਦੁਸਹਿਰੇ ਵਾਲੇ ਦਿਨ ਮੋਦੀ ਸਰਕਾਰ ਦੇ ਪੁਤਲੇ ਸਾੜੇ ਜਾਣੇ ਹਨ ਅਤੇ 18 ਅਕਤੂਬਰ ਨੂੰ ਰੇਲਾਂ ਰੋਕੀਆਂ ਜਾਣਗੀਆਂ। ਆਗੂਆਂ ਨੇ ਦੱਸਿਆ ਕਿ ਇਸ ਸੰਬੰਧੀ ਵੱਖ ਵੱਖ ਆਗੂਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ। ਕਾਲੇ ਬਿੱਲ ਰੱਦ ਕਰਵਾਉਣ ਵਾਸਤੇ ਦਿੱਲੀ ਬਾਰਡਰਾਂ ’ਤੇ ਚੱਲ ਰਹੇ ਸੰਘਰਸ਼ ਲਈ ਲਗਾਤਾਰ 10 ਦਿਨਾਂ ਬਾਅਦ ਕਿਸਾਨਾਂ ਨੂੰ ਭੇਜਣ ਦੀਆਂ ਵੱਖ-ਵੱਖ ਡਿਊਟੀਆਂ ਲਗਾਈਆਂ ਗਈਆਂ। ਇਸ ਸਮੇਂ ਮਨਜੀਤ ਸਿੰਘ ਬੱਗੂ ਕੋਟ ਮੁਹੰਮਦ ਖ਼ਾਨ, ਰੇਸ਼ਮ ਸਿੰਘ ਫੇਲੋਕੇ, ਸੁਲੱਖਣ ਸਿੰਘ, ਜੰਗ ਬਹਾਦਰ ਸਿੰਘ, ਨਰਿੰਦਰ ਸਿੰਘ ਤੁੜ, ਅਨੋਖ ਸਿੰਘ ਕਾਹਲਵਾ, ਸੁਖਵੰਤ ਸਿੰਘ ਦੋਧੀ ਛਾਪੜੀ ਸਾਹਿਬ, ਦਿਆਲ ਸਿੰਘ, ਬੂਟਾ ਸਿੰਘ ਵੇਈਪੁਈ ਆਦਿ ਆਗੂ ਹਾਜ਼ਰ ਸਨ।

Scroll To Top