
ਰੂਪਨਗਰ: ਵੱਖ ਵੱਖ ਟਰੇਡ ਯੂਨੀਅਨਾਂ ਅਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਕੇਂਦਰੀ ਟਰੇਡ ਯੂਨੀਅਨਾਂ ਦੇ ਸੱਦੇ ਤੇ ਚਾਰ ਲੇਬਰ ਕੋਡਾਂ ਨੂੰ ਰੱਦ ਕਰਵਾਉਣ ਅਤੇ ਮੋਦੀ ਸਰਕਾਰ ਦੀਆਂ ਮਜ਼ਦੂਰ ਮਾਰੂ ਨੀਤੀਆਂ ਖ਼ਿਲਾਫ਼ ਮਹਾਰਾਜਾ ਰਣਜੀਤ ਸਿੰਘ ਬਾਗ ਵਿੱਚ ਰੋਹ ਭਰਪੂਰ ਰੈਲੀ ਕੀਤੀ ਗਈ ਜਿਸ ਦੀ ਪ੍ਰਧਾਨਗੀ ਰਣਜੀਤ ਕੌਰ, ਚੰਦਰ ਕਾਂਤਾ, ਪਵਨ ਕੁਮਾਰ ਚੱਕ ਕਰਮਾਂ, ਰੁਪਿੰਦਰ ਸਿੰਘ ਰੁਪਾ, ਜਰਨੈਲ ਸਿੰਘ ਪਟਵਾਰੀ, ਰਣਜੀਤ ਸਿੰਘ ਗਿੱਲ ਨੇ ਕੀਤੀ।
ਇਸ ਮੌਕੇ ਬੁਲਾਰਿਆਂ ਨੇ ਕੇਂਦਰ ਸਰਕਾਰ ਨੂੰ ਮਜ਼ਦੂਰ, ਮੁਲਾਜ਼ਮ ਅਤੇ ਕਿਸਾਨ ਵਿਰੋਧੀ ਨੀਤੀਆਂ ਖਿਲਾਫ ਖ਼ਬਰਦਾਰ ਕਰਦਿਆਂ ਕਿਹਾ ਕਿ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਕਾਰਨ ਅੱਜ ਦੇਸ਼ ਦੇ 25 ਕਰੋੜ ਲੋਕ ਸੜਕਾਂ ਤੇ ਆ ਕੇ ਸਰਕਾਰ ਦਾ ਸਿਆਪਾ ਕਰ ਰਹੇ ਹਨ।ਸਰਕਾਰ ਸਰਕਾਰੀ ਅਦਾਰਿਆਂ ਨੂੰ ਕੌਡੀਆਂ ਦੇ ਭਾਅ ਆਪਣੇ ਚਹੇਤਿਆਂ ਨੂੰ ਵੰਡ ਰਹੀ ਹੈ ਅਤੇ ਨਿਜੀਕਰਨ ਅੰਨੇ ਵਾਹ ਲਾਗੂ ਕਰ ਰਹੀ ਹੈ। ਸਰਕਾਰ ਮਿਹਨਤਕਸ਼ ਆਵਾਮ ਵਿਰੁੱਧ ਨੀਤੀਆਂ ਘੜਨੀਆਂ ਬੰਦ ਕਰੇ ਅਤੇ ਕਾਰਪੋਰੇਟ ਘਰਾਣਿਆਂ ਅਤੇ ਪੂੰਜੀਪਤੀਆਂ ਨੂੰ ਮੁਨਾਫੇ ਪਹੁੰਚਾਉਣੇ ਬੰਦ ਕਰੇ ਨਹੀਂ ਤਾਂ ਮਿਹਨਤ ਕਸ਼ ਆਵਾਮ ਅਤੇ ਇਨਸਾਫ ਪਸੰਦ ਲੋਕ ਇਹਨਾਂ ਨੀਤੀਆਂ ਖਿਲਾਫ ਸੜਕਾਂ ਤੇ ਆ ਕੇ ਸਰਕਾਰ ਦਾ ਚੱਕਾ ਜਾਮ ਕਰਨਗੇ ਜਿਸ ਦੀ ਸਾਰੀ ਜਿੰਮੇਵਾਰੀ ਸਰਕਾਰ ਦੀ ਹੋਵੇਗੀ। ਸਰਕਾਰ ਲੋਕ ਭਲਾਈ ਲਈ ਜਰੂਰਤ ਅਨੁਸਾਰ ਫੰਡ ਮੁਹਈਆ ਕਰਾਵੇ ਨਾ ਕਿ ਕਾਰਪੋਰੇਟ ਅਤੇ ਪੂੰਜੀਪਤੀਆਂ ਦੀ ਚੌਕੀਦਾਰ ਬਣ ਕੇ ਉਹਨਾਂ ਦੇ ਮੁਨਾਫੇ ਵਧਾਵੇ। ਸਰਕਾਰ ਸਾਰੇ ਮਹਿਕਮਿਆਂ ਵਿੱਚ ਖਾਲੀ ਅਸਾਮੀਆਂ ਸਥਾਈ ਰੂਪ ਵਿੱਚ ਭਰਤੀ ਕਰੇ,ਸਾਰੇ ਸਕੀਮ ਵਰਕਰਾਂ ਨੂੰ ਪੱਕੇ ਕਰੇ,ਮਨਰੇਗਾ ਮਜ਼ਦੂਰਾਂ ਦੀ ਦਿਹਾੜੀ ਵਿੱਚ ਵਾਧਾ ਕਰੇ ਅਤੇ 200 ਦਿਨ ਦਾ ਕੰਮ ਦੇਵੇ,ਸਭ ਲਈ ਪੈਨਸ਼ਨ ਅਤੇ ਸਿੱਖਿਆ,ਸਿਹਤ ਸੇਵਾਵਾਂ ਮੁੱਹਈਆ ਕਰਾਵੇ।
ਬੁਲਾਰਿਆਂ ਵਿੱਚ ਸੁਰਜਿੰਦਰ ਕੌਰ, ਸੀਮਾ ਆਸ਼ਾ ਵਰਕਰ ਯੂਨੀਅਨ, ਜਗਦੀਸ਼ ਲਾਲ, ਅਸ਼ੋਕ ਕੁਮਾਰ ਤਰਕਸ਼ੀਲ ਆਗੂ, ਰਜਿੰਦਰ ਸਿੰਘ ਪੀ ਐਸ ਈ ਬੀ, ਮਹਿੰਦਰ ਸਿੰਘ, ਰਾਮ ਕੁਮਾਰ, ਹਰਜਿੰਦਰ ਸਿੰਘ, ਗੁਰਬਿੰਦਰ ਸਿੰਘ, ਦਵਿੰਦਰ ਸਿੰਘ ਜੀ ਟੁ ਯੁ, ਅੰਜੂ ਬਾਲਾ ਜ਼ਿਲ੍ਹਾ ਪ੍ਰਧਾਨ ਆਂਗਨਵਾੜੀ ਮੁਲਾਜ਼ਮ ਯੂਨੀਅਨ, ਹਰਬੰਸ ਸਿੰਘ ਖਿਜਰਾਬਾਦ, ਰੁਪਿੰਦਰ ਸਿੰਘ ਰੂਪਾ, ਜਰਨੈਲ ਸਿੰਘ ਪਟਵਾਰੀ, ਸੁਖਵੀਰ ਸਿੰਘ ਸੁੱਖਾ, ਗਗਨ ਰਾਣਾ ਖਰੜ, ਸੁਖਵੀਰ ਸਿੰਘ ਸੁੱਖਾ ਕਿਸਾਨ ਆਗੂ, ਕਿਸਾਨ ਆਗੂ ਕਾਮਰੇਡ ਪਵਨ ਕੁਮਾਰ ਸਰਪੰਚ ਚੱਕ ਕਰਮਾਂ, ਸਾਥੀ ਦਲੀਪ ਸਿੰਘ ਘਨੌਲਾ ਖੇਤ ਮਜ਼ਦੂਰ ਯੂਨੀਅਨ ਆਗੂ,ਜਗਦੀਸ਼ ਸਿੰਘ ਅਟਾਰੀ ਆਗੂ ਚੌਕੀਦਾਰ ਯੂਨੀਅਨ, ਸਾਥੀ ਕੁਲਦੀਪ ਸਿੰਘ ਜੇਈ ਸਰਪੰਚ ਘਨੌਲੀ, ਤਰਲੋਚਨ ਸਿੰਘ ਹੁਸੈਨਪੁਰ, ਭਗਤ ਸਿੰਘ ਬਿੱਕੋਂ, ਦੇਵਰਾਜ ਬੜਾ ਪਿੰਡ ਮਨਿੰਦਰ ਸਿੰਘ ਮੌਂਟੀ ਆਦਿ ਸ਼ਾਮਲ ਸਨ। ਸਟੇਜ ਸਕੱਤਰ ਦੀ ਜਿੰਮੇਵਾਰੀ ਕਾਮਰੇਡ ਸੁਖਦੇਵ ਸਿੰਘ ਸੁਰਤਾਪਰੀ ਨੇ ਨਿਭਾਈ ਅਤੇ ਆਏ ਹੋਏ ਸਾਥੀਆਂ ਦਾ ਹੜਤਾਲ ਅਤੇ ਇਸ ਰੋਸ ਰੈਲੀ ਨੂੰ ਕਾਮਯਾਬ ਕਰਨ ਲਈ ਧੰਨਵਾਦ ਕਾਮਰੇਡ ਗੁਰਦੇਵ ਸਿੰਘ ਬਾਗੀ ਨੇ ਕੀਤਾ।