Now Reading
ਮਨਰੇਗਾ ਵਰਕਰਾਂ ਨੇ ਪਿੰਡ ਭੁੱਲਰ ‘ਚ ਕੀਤੀ ਮੀਟਿੰਗ

ਮਨਰੇਗਾ ਵਰਕਰਾਂ ਨੇ ਪਿੰਡ ਭੁੱਲਰ ‘ਚ ਕੀਤੀ ਮੀਟਿੰਗ

ਤਰਨ ਤਾਰਨ: ਮਨਰੇਗਾ ਵਰਕਰਾਂ ਦੇ ਭਖਦੇ ਮਸਲਿਆਂ ਨੂੰ ਲੈ ਕੇ 6 ਜੁਲਾਈ ਨੂੰ ਮਾਝਾ ਦੁਆਬਾ ਜੋਨ ਦੀ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ‘ਚ ਕੀਤੀ ਜਾਣ ਵਾਲੀ ਕਨਵੈਨਸ਼ਨ ‘ਚ ਪਹੁੰਚਣ ਦਾ ਫੈਸਲਾ ਕੀਤਾ ਗਿਆ। ਪਿੰਡ ਭੁੱਲਰ ‘ਚ ਕੀਤੀ ਮੀਟਿੰਗ ਦੀ ਪ੍ਰਧਾਨਗੀ ਕੁਲਦੀਪ ਸਿੰਘ ਭੁੱਲਰ ਨੇ ਕੀਤੀ। ਮੀਟਿੰਗ ਵਿੱਚ ਮਨਰੇਗਾ ਵਰਕਰਾਂ ਦੀਆਂ ਮੰਗਾਂ ‘ਤੇ ਗੰਭੀਰਤਾ ਨਾਲ ਵਿਚਾਰ ਚਰਚਾ ਕੀਤੀ ਗਈ।
ਇਸ ਮੌਕੇ ਮਨਰੇਗਾ ਵਰਕਰ ਯੂਨੀਅਨ ਦੇ ਜ਼ਿਲ੍ਹਾ ਸਕੱਤਰ ਬਲਦੇਵ ਸਿੰਘ ਪੰਡੋਰੀ, ਨਰਿੰਦਰ ਸਿੰਘ ਰਟੋਲ, ਕਰਮ ਸਿੰਘ ਪੰਡੋਰੀ ਨੇ ਕਿਹਾ ਕਿ ਮਨਰੇਗਾ ਕਾਨੂੰਨ ਤਹਿਤ ਦਿਹਾਤੀ ਮਜ਼ਦੂਰਾਂ ਦੇ ਸਾਰੇ ਪਰਿਵਾਰ ਨੂੰ ਸਾਰਾ ਸਾਲ ਕੰਮ ਦਿੱਤਾ ਜਾਵੇ ਅਤੇ ਦਿਹਾੜੀ ਘੱਟੋ ਘੱਟ 700 ਰੁਪਏ ਦਿੱਤੀ ਜਾਵੇ, ਕਸਬਿਆਂ ਤੇ ਸ਼ਹਿਰਾਂ ਵਿੱਚ ਵੀ ਇਹ ਕਾਨੂੰਨ ਲਾਗੂ ਕਰਕੇ ਇਥੇ ਰਹਿੰਦੇ ਮਜ਼ਦੂਰਾਂ ਨੂੰ ਵੀ ਕੰਮ ਦੇਣ ਦਾ ਪ੍ਰਬੰਧ ਕੀਤਾ ਜਾਵੇ।. ਸਰਕਾਰ ਵੱਲੋਂ ਸਮਾਜਿਕ ਸੁਰੱਖਿਆ ਕਾਨੂੰਨ ਅਨੁਸਾਰ ਸਾਰੀਆਂ ਸਕੀਮਾਂ ਅਧੀਨ ਮਿਲਦੀਆਂ ਸਹੂਲਤਾਂ ਚਾਲੂ ਕੀਤੀਆਂ ਜਾਣ ਅਤੇ ਚੋਣਾਂ ਸਮੇਂ ਕੀਤੇ ਵਾਅਦੇ,ਗਰੰਟੀਆਂ ਅਨੁਸਾਰ ਬੁਢਾਪਾ, ਵਿਧਵਾ, ਅੰਗਹੀਣ ਤੇ ਆਸ਼ਰਿਤ ਪੈਨਸ਼ਨ 2500 ਰੁਪਏ ਮਹੀਨਾ ਤੁਰੰਤ ਚਾਲੂ ਕੀਤੀ ਜਾਵੇ। ਪਰ ਇਹ ਪੈਨਸ਼ਨ ਲੋੜਾਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਘੱਟੋ-ਘੱਟ 5000 ਰੁਪਏ ਕੀਤੀ ਜਾਵੇ। ਉਮਰ ਦੀ ਹੱਦ ਮਰਦ ਲਈ 58 ਸਾਲ ਅਤੇ ਔਰਤ ਲਈ 55 ਸਾਲ ਕੀਤੀ ਜਾਵੇ।ਚੋਣਾਂ ਸਮੇਂ ਕੀਤੇ ਵਾਅਦੇ ਅਤੇ ਗਰੰਟੀਆਂ ਦੀ ਪੂਰਤੀ ਲਈ ਹਰ ਔਰਤ ਨੂੰ ਪ੍ਰਤੀ ਮਹੀਨਾ 1100 ਰੁਪਏ ਤੁਰੰਤ ਦੇਣ ਦਾ ਫੌਰੀ ਪ੍ਰਬੰਧ ਕੀਤਾ ਜਾਵੇ ਅਤੇ ਸਰਕਾਰ ਬਣਨ ਤੋਂ ਲੈ ਕੇ ਹੁਣ ਤੱਕ ਦਾ ਸਾਰਾ ਬਕਾਇਆ ਤੁਰੰਤ ਜਾਰੀ ਕੀਤਾ ਜਾਵੇ। ਪਬਲਿਕ ਵੰਡ ਪ੍ਰਣਾਲੀ ਮਜਬੂਤ ਕਰਕੇ ਸਾਰੇ ਲੋੜਵੰਦ ਲੋਕਾਂ ਨੂੰ ਰਾਸ਼ਣ ਮੁਹੱਈਆ ਕਰਾਇਆ ਜਾਵੇ। ਬਲਾਕਾ ਚ ਮਨਰੇਗਾ ਸਕੀਮ ਚ ਫੈਲਿਆ ਭ੍ਰਿਸ਼ਟਾਚਾਰ ਬੰਦ ਕੀਤਾ ਜਾਵੇ ਅਤੇ ਮਨਰੇਗਾ ਸਕੀਮ ਨੂੰ ਪਾਰਦਰਸ਼ੀ ਢੰਗ ਨਾਲ ਚਲਾਇਆ ਜਾਵੇ। ਰਹਿੰਦੇ ਵਰਕਰਾਂ ਦੇ ਪੈਸੇ ਤੁਰੰਤ ਪਾਏ ਜਾਣ। ਸਾਰੇ ਲੋਕਾਂ ਲਈ ਪੀਣ ਵਾਲੇ ਸਾਫ ਪਾਣੀ ਦਾ ਮੁਫਤ ਪ੍ਰਬੰਧ ਕੀਤਾ ਜਾਵੇ ਅਤੇ ਲੋੜ ਮੁਤਾਬਿਕ ਸਪਲਾਈ ਦਿੱਤੀ ਜਾਵੇ। ਸਰਕਾਰੀ ਸਕੂਲਾਂ ਵਿੱਚ ਲੋੜ ਮੁਤਾਬਿਕ ਟੀਚਰ ਰੈਗੂਲਰ ਭਰਤੀ ਕੀਤੇ ਜਾਣ ਅਤੇ ਸਾਰੇ ਲੋਕਾਂ ਨੂੰ ਸਰਕਾਰੀ ਤੌਰ ਤੇ ਬਰਾਬਰ ਵਿਦਿਆ ਮੁਫਤ ਦਿੱਤੀ ਜਾਵੇ ਅਤੇ ਨਵੀਂ ਵਿੱਦਿਆ ਨੀਤੀ ਰੱਦ ਕੀਤੀ ਜਾਵੇ।
ਪਹਿਲਾਂ ਬਣੇ ਸਰਕਾਰੀ ਹਸਪਤਾਲਾਂ ਦੀ ਹਾਲਤ ਵਿੱਚ ਸੁਧਾਰ ਕੀਤਾ ਜਾਵੇ,
ਸਾਰੇ ਮਜ਼ਦੂਰਾਂ ਅਤੇ ਹੋਰ ਲੋੜਵੰਦਾਂ ਦੇ ਹਰ ਤਰ੍ਹਾਂ ਦੇ ਕਰਜ਼ੇ ਮੁਆਫ ਕੀਤੇ ਜਾਣ ਅਤੇ ਮਾਈਕਰੋ ਫਾਈਨਾਂਸ ਕੰਪਨੀਆਂ ਦੀ ਲੁੱਟ ਤੋਂ ਬਚਾਉਣ ਲਈ ਬੈਂਕਾਂ ਰਾਹੀਂ ਬਿਨਾਂ ਵਿਆਜ਼ ਕਰਜ਼ਾ ਦਿੱਤਾ ਜਾਵੇ । ਸਾਰੇ ਬੇ-ਘਰੇ ਲੋਕਾਂ ਨੂੰ ਸ਼ਹਿਰੀ ਖੇਤਰ ਵਿੱਚ 5-5 ਮਰਲੇ ਅਤੇ ਪੇਂਡੂ ਖੇਤਰ ਵਿਚ 10-10 ਮਰਲੇ ਦੇ ਰਿਹਾਇਸ਼ੀ ਪਲਾਟ ਦੇ ਕੇ ਮਕਾਨ ਬਣਾਉਣ ਲਈ ਘੱਟੋ ਘੱਟ 5 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਜਾਵੇ ਅਤੇ ਲਾਲ ਲਕੀਰ ਅੰਦਰ ਰਹਿ ਰਹੇ ਮਜਦੂਰਾਂ ਨੂੰ ਮਾਲਕੀ ਹੱਕ ਦੇ ਬਿਨਾ ਫੀਸ ਰਜਿਸਟਰੀਆ ਕੀਤੀਆਂ ਜਾਣ । ਕਿਉਕਿ ਮਜਦੂਰਾਂ ਨੂੰ ਜਮਾਨਤ ਦੇਣ ਲਈ ਲੋਕਾਂ ਦੇ ਤਰਲੇ ਕੱਢਣੇ ਪੈਦੇ ਹਨ ਅਤੇ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈਦਾ ਹੈ।
ਇਨ੍ਹਾਂ ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਮਜ਼ਦੂਰਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਤਿੱਖਾ ਸ਼ੰਘਰਸ਼ ਕੀਤਾ ਜਾਵੇਗਾ।
ਇਸ ਮੌਕੇ ਕੁਲਦੀਪ ਸਿੰਘ ਰਟੋਲ, ਮੰਗਲ ਸਿੰਘ ਰਟੋਲ, ਤਰਸੇਮ ਸਿੰਘ ਸਾਬਕਾ ਸਰਪੰਚ ਮਨਜੀਤ ਸਿੰਘ ਮੈਂਬਰ ਮਨਜੀਤ ਕੌਰ ਮੈਂਬਰ ਪਰਮਜੀਤ ਕੌਰ ਮੈਂਬਰ ਕੁਲਦੀਪ ਸਿੰਘ ਮੈਂਬਰ ਕੁਲਜੀਤ ਕੌਰ ਸਾਬਕਾ ਮੈਂਬਰ ਅਮਰਜੀਤ ਕੌਰ ਜਸਵਿੰਦਰ ਕੌਰ ਪਰਮਜੀਤ ਸਿੰਘ ਅਮਰਜੀਤ ਕੌਰ ਮੇਜਰ ਸਿੰਘ ਜਸਬੀਰ ਸਿੰਘ ਆਦਿ ਹਾਜ਼ਰ ਸਨ।

Scroll To Top