/* SC_TH_END:4.3.24:fc0ffc30 */ ਦੋ ਜਥੇਬੰਦੀਆਂ ਦੀ ਏਕਤਾ ਕਾਨਫ਼ਰੰਸ ਨਾਲ ਕਿਸਾਨ ਲਹਿਰ ਨੂੰ ਮਿਲੇਗਾ ਉਤਸ਼ਾਹ – Sangrami Lehar
Now Reading
ਦੋ ਜਥੇਬੰਦੀਆਂ ਦੀ ਏਕਤਾ ਕਾਨਫ਼ਰੰਸ ਨਾਲ ਕਿਸਾਨ ਲਹਿਰ ਨੂੰ ਮਿਲੇਗਾ ਉਤਸ਼ਾਹ

ਦੋ ਜਥੇਬੰਦੀਆਂ ਦੀ ਏਕਤਾ ਕਾਨਫ਼ਰੰਸ ਨਾਲ ਕਿਸਾਨ ਲਹਿਰ ਨੂੰ ਮਿਲੇਗਾ ਉਤਸ਼ਾਹ

ਫਿਲੌਰ: ਜਮਹੂਰੀ ਕਿਸਾਨ ਸਭਾ ਦੀ ਜ਼ਿਲ੍ਹਾ ਕਮੇਟੀ ਦੀ ਮੀਟਿੰਗ ਇਥੋਂ ਦੇ ਦਿੱਲੀ ਮੋਰਚੇ ਦੇ ਸ਼ਹੀਦਾਂ ਦੀ ਯਾਦਗਾਰ ਵਿਖੇ ਕੀਤੀ ਗਈ, ਜਿਸ ਨੂੰ ਸਭਾ ਦੇ ਸੂਬਾ ਜਨਰਲ ਸਕੱਤਰ ਕੁਲਵੰਤ ਸਿੰਘ ਸੰਧੂ ਨੇ ਸੰਬੋਧਨ ਕਰਦਿਆਂ ਕਿਹਾ ਕਿ ਜਮਹੂਰੀ ਕਿਸਾਨ ਸਭਾ ਅਤੇ ਪੰਜਾਬ ਕਿਸਾਨ ਯੂਨੀਅਨ ਦੀ ਏਕਤਾ ਹੋਣ ਜਾ ਰਹੀ ਹੈ। ਜਿਸ ਤਹਿਤ ਮਹਾਸਭਾ ਦੀ ਕੌਮੀ ਕਾਨਫ਼ਰੰਸ ਜਲੰਧਰ ਵਿਖੇ ਆਯੋਜਿਤ ਕੀਤੀ ਜਾਵੇਗੀ। ਸੰਧੂ ਨੇ ਕਿਹਾ ਕਿ ਏਕਤਾ ਹੋਣ ਨਾਲ ਕਿਸਾਨ ਲਹਿਰ ਨੂੰ ਭਰਵਾਂ ਹੁੰਗਾਰਾ ਮਿਲੇਗਾ ਅਤੇ ਇਸ ਨਾਲ ਲਾਜ਼ਮੀ ਚੰਗੇ ਨਤੀਜੇ ਮਿਲਣਗੇ। ਮਨੋਹਰ ਗਿੱਲ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਬਾਰੇ ਜ਼ਿਲ੍ਹਾ ਸਕੱਤਰ ਸੰਤੋਖ ਸਿੰਘ ਬਿਲਗਾ ਨੇ ਦੱਸਿਆ ਕਿ ਕੌਮੀ ਕਾਨਫ਼ਰੰਸ ਨੂੰ ਕਾਮਯਾਬ ਕਰਨ ਲਈ ਮੁਖ ਜ਼ਿੰਮੇਵਾਰੀ ਜ਼ਿਲ੍ਹਾ ਜਲੰਧਰ ਦੀ ਕਿਸਾਨ ਸਭਾ ਸਿਰ ਹੋਵੇਗੀ, ਜਿਸ ਤਹਿਤ ਸਤੰਬਰ ‘ਚ ਹੋਣ ਵਾਲੀ ਇਸ ਕਾਨਫ਼ਰੰਸ ਲਈ ਚੱਲਣ ਵਾਲੀਆਂ ਤਿਆਰੀਆਂ ਦੀ ਰੁਪ ਰੇਖਾ ਵੀ ਤੈਅ ਕਰ ਲਈ ਗਈ ਹੈ। ਇਸ ਮੀਟਿੰਗ ਵਿੱਚ ਜਮਹੂਰੀ ਕਿਸਾਨ ਸਭਾ ਦੇ ਸੂਬਾ ਕਮੇਟੀ ਮੈਂਬਰ ਜਸਵਿੰਦਰ ਸਿੰਘ ਢੇਸੀ, ਕੁਲਦੀਪ ਫਿਲੌਰ, ਮੇਜਰ ਖੁਰਲਾਪੁਰ, ਸਰਬਜੀਤ ਸੰਗੋਵਾਲ ਤੋਂ ਇਲਾਵਾ ਨਕੋਦਰ, ਸ਼ਾਹਕੋਟ, ਮਲਸੀਆ, ਮਹਿਤਪੁਰ ਅਤੇ ਜਲੰਧਰ ਤੋਂ ਵੀ ਕਿਸਾਨ ਨੁਮਾਇੰਦੇ ਇਸ ਮੀਟਿੰਗ ਦੌਰਾਨ ਹਾਜ਼ਰ ਸਨ।

Scroll To Top