Now Reading
ਹਵਾਈ ਅੱਡਾ ਹਲਵਾਰਾ ਵਿਖੇ ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਵਲੋਂ ਲਗਾਈ ਗਈ ਛਬੀਲ

ਹਵਾਈ ਅੱਡਾ ਹਲਵਾਰਾ ਵਿਖੇ ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਵਲੋਂ ਲਗਾਈ ਗਈ ਛਬੀਲ


ਸੁਧਾਰ: ਅੱਜ ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਇਕਾਈ ਏਅਰ ਫੋਰਸ ਹਲਵਾਰਾ ਵਲੋਂ ਪ੍ਰਧਾਨ ਗੁਰਪ੍ਰੀਤ ਸਿੰਘ ਦੀ ਅਗਵਾਈ ਵਿੱਚ ਇਥੇ ਛਬੀਲ ਲਗਾਈ ਗਈ। ਅੱਤ ਦੀ ਪੈ ਰਹੀ ਗਰਮੀ ਮੌਕੇ ਰਾਹੀਆਂ ਨੂੰ ਠੰਡਾ ਮਿੱਠਾ ਜਲ ਛਕਾ ਕੇ ਉਹਨਾਂ ਨੂੰ ਗਰਮੀ ਤੋਂ ਰਾਹਤ ਦਿਵਾਉਣ ਦਾ ਉਪਰਾਲਾ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਤੌਰ ‘ਤੇ ਪੁੱਜੇ ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਦੇ ਸੂਬਾ ਜੁਾਇੰਟ ਸਕੱਤਰ ਗੁਰਦੀਪ ਸਿੰਘ ਕਲਸੀ ਅਤੇ ਤਹਿਸੀਲ ਰਾਏਕੋਟ ਦੇ ਪ੍ਰਧਾਨ ਗੁਰਦੀਪ ਸਿੰਘ ਮਿੱਠੇਵਾਲ ਨੇ ਆਖਿਆ ਕਿ ਇਹ ਯੂਨੀਅਨ ਵਲੋਂ ਲਗਾਈ ਗਈ ਛਬੀਲ ਜਿੱਥੇ ਰਾਹੀਆਂ ਲਈ ਗਰਮੀ ਤੋਂ ਰਾਹਤ ਪ੍ਰਦਾਨ ਕਰਦੀ ਹੈ, ਉੱਥੇ ਪੰਜਾਬ ਦੇ ਅਮੀਰ ਸੱਭਿਆਚਾਰ ਨੂੰ ਹੋਰ ਬੜਾਵਾਂ ਦਿੰਦੀ ਹੈ। ਉਹਨਾਂ ਕਿਹਾ ਕਿ ਕੁੱਝ ਲੋਕਾਂ ਵੱਲੋ ਧਰਮਾਂ, ਜਾਤਾਂ, ਗੋਤਾਂ ਤੇ ਇਲਾਕਿਆਂ ਦੇ ਨਾਮ ਉੱਪਰ ਫੁੱਟ ਪੈਂਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਉਸ ਸਮੇਂ ਅਜਿਹੀਆਂ ਲਗਾਈਆਂ ਗਈਆਂ ਛਬੀਲਾਂ ਆਪਸੀ ਪਿਆਰ, ਮੁਹੱਬਤ, ਇੱਕ ਦੂਜੇ ਨੂੰ ਸਮਝਣ ਦੇ ਵਿੱਚ ਸਹਾਈ ਹੁੰਦੀਆਂ ਹਨ। ਆਗੂਆਂ ਨੇ ਇਸ ਛਬੀਲ ਤੋਂ ਫਿਰਕੂ ਨਫ਼ਰਤ ਨੂੰ ਦੂਰ ਸੁੱਟਣ ਦਾ ਸੁਨੇਹਾ ਵੀ ਦਿੱਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਪ੍ਰੀਤ ਸਿੰਘ ਸੁਧਾਰ, ਮਲਵਿੰਦਰ ਸਿੰਘ, ਅਜੇ, ਲਵਲੀ ਰਾਏਕੋਟ, ਨਿਹਾਲ ਸਿੰਘ ਰਾਏਕੋਟ ਆਦਿ ਹਾਜ਼ਰ ਸਨ।

Scroll To Top