Now Reading
ਰਈਆ ਵਿਖੇ ਮਈ ਦਿਵਸ ਮਨਾਇਆ

ਰਈਆ ਵਿਖੇ ਮਈ ਦਿਵਸ ਮਨਾਇਆ

ਰਈਆ: ਅੱਜ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵਲੋਂ ਸਥਾਨਕ ਦਫ਼ਤਰ ਵਿਖੇ ਪਲਵਿੰਦਰ ਸਿੰਘ ਮਹਿਸਮਪੁਰ ਦੀ ਪ੍ਰਧਾਨਗੀ ਹੇਠ ਮਜ਼ਦੂਰਾਂ ਦਾ ਲਾਲ ਝੰਡਾ ਲਹਿਰਾ ਕੇ ਮਈ ਦਿਵਸ ਮਨਾਇਆ ਗਿਆ।

ਇਸ ਮੌਕੇ ਪਾਰਟੀ ਦੇ ਕੇਂਦਰੀ ਕਮੇਟੀ ਮੈਂਬਰ ਗੁਰਨਾਮ ਸਿੰਘ ਦਾਊਦ, ਅਮਰੀਕ ਸਿੰਘ, ਗੁਰਨਾਮ ਸਿੰਘ ਭਿੰਡਰ, ਸਵਿੰਦਰ ਸਿੰਘ ਖਹਿਰਾ ਨੇ ਮਈ ਦਿਵਸ ਦੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਸ ਮੌਕੇ ਉਹਨਾਂ ਨੇ ਕਿਹਾ ਕਿ ਅੰਤਰਰਾਸ਼ਟਰੀ ਪੱਧਰ ਤੇ ਮਜ਼ਦੂਰਾਂ ਦੇ ਹਾਲਾਤ ਅੱਜ ਵੀ ਬਹੁਤ ਖਤਰਨਾਕ ਦੌਰ ਵਿੱਚੋਂ ਗੁਜਰ ਰਹੇ ਹਨ ਅੰਤਰਰਾਸ਼ਟਰੀ ਰਾਜਨੀਤੀ ਵੀ ਮਜ਼ਦੂਰਾਂ ਦੇ ਖ਼ਿਲਾਫ਼ ਤੇ ਮਨੁੱਖੀ ਕਦਰਾਂ ਕੀਮਤਾਂ ਦੇ ਖ਼ਿਲਾਫ਼ ਫ਼ੈਸਲੇ ਲੈ ਰਹੀ ਹੈ। ਉਹਨਾਂ ਕਿਹਾ ਕਿ ਸ਼ਿਕਾਗੋ ਸ਼ਹਿਰ ਦੇ ਅੰਦਰ ਮਜ਼ਦੂਰਾਂ ਨੇ ਆਪਣੀ ਜ਼ਿੰਦਗੀ ਲਈ ਬਹੁਤ ਸਾਰਾ ਸੰਘਰਸ਼ ਕੀਤਾ, ਮਜ਼ਦੂਰਾਂ ਦੇ ਕੰਮ ਦਾ ਸਮਾ ਤੇ ਕੰਮ ਸਮੇਂ ਸਹੂਲਤਾਂ ਲਈ ਲੰਬੀ ਲੜਾਈ ਲੜੀ ਤੇ ਬਹੁਤ ਸਾਰੇ ਆਗੂ ਸ਼ਹੀਦ ਹੋਏ ਤੇ ਸੰਘਰਸ਼ ਜਿੱਤਿਆ ਗਿਆ। ਜਿਸ ਤਹਿਤ ਮਜ਼ਦੂਰਾਂ ਦੀ ਦਿਹਾੜੀ ਅੱਠ ਘੰਟੇ ਕੀਤੀ ਗਈ ਤੇ ਬਣਦੀਆਂ ਸਹੂਲਤਾਂ ਤੈਅ ਕੀਤੀਆਂ ਗਈਆਂ।

ਉਹਨਾਂ ਕਿਹਾ ਕਿ ਅੱਜ ਅੰਤਰਰਾਸ਼ਟਰੀ ਪੱਧਰ ਤੇ ਅਮਰੀਕਾ ਵੱਲੋਂ ਪੂਰੀ ਦੁਨੀਆਂ ਚ ਜੰਗਾਂ ਦਾ ਮਾਹੌਲ ਬਣਾਇਆ ਜਾ ਰਿਹਾ ਹੈ ਜੋ ਕਿ ਬਹੁਤ ਹੀ ਖਤਰਨਾਕ ਹੈ, ਜਿਸ ਦੀ ਭੇਟ ਭਾਰਤ ਦੇ ਨਾਲ ਲੱਗਦੇ ਦੇਸ਼ ਵੀ ਚੜ ਰਹੇ ਹਨ। ਇਹਨਾਂ ਜੰਗਾਂ ਦੇ ਨਾਲ ਜਿੱਥੇ ਮਹਿੰਗਾਈ ਅੰਬਰਾਂ ਨੂੰ ਛੂ ਰਹੀ ਹੈ ਉੱਥੇ ਗਰੀਬਾਂ ਦਾ ਜੀਣਾ ਦੁਬਰ ਹੋ ਰਿਹਾ ਹੈ। ਇਸੇ ਤਹਿਤ ਉਹਨਾਂ ਕਿਹਾ ਕਿ ਅੱਜ ਵੀ ਭਾਰਤ ਦੇਸ਼ ਪੂਰੀ ਤਰ੍ਹਾਂ ਫੇਰ ਕਾਰਪੋਰੇਟ ਘਰਾਣਿਆਂ ਦੇ ਇਸ਼ਾਰਿਆਂ ਤੇ ਮਜ਼ਦੂਰਾਂ ਦੇ ਖਿਲਾਫ ਨਿੱਤ ਨਵੇਂ ਕਾਨੂੰਨ ਬਣਾ ਰਿਹਾ ਹੈ ਉਹਨਾਂ ਕਿਹਾ ਕਿ ਮਜ਼ਦੂਰਾਂ ਦੇ 44 ਲੇਬਰ ਐਕਟ ਰੱਦ ਕਰਕੇ ਚਾਰ ਨਵੇਂ ਕੋਡ ਤਹਿ ਕੀਤੇ ਗਏ ਜੋ ਕਿ ਮਜ਼ਦੂਰਾਂ ਦੀ ਦਿਹਾੜੀ ਫੇਰ 12 ਘੰਟੇ ਦਾ ਫਰਮਾਨ ਜਾਰੀ ਕੀਤਾ ਗਿਆ ਜੋ ਕਿ ਮਜ਼ਦੂਰਾਂ ਦੇ ਬਿਲਕੁਲ ਖਿਲਾਫ ਹੈ। ਸਾਥੀਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਦੁਨੀਆਂ ਭਰ ਦੀ ਮੰਡੀ ਵਿੱਚ ਮਜ਼ਦੂਰ ਪੂਰੀ ਤਰ੍ਹਾਂ ਕੰਗਾਲ ਹਾਲਤ ਵਿੱਚ ਵੇਖ ਰਿਹਾ ਹੈ। ਉਹਨਾਂ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਸਰਕਾਰ ਮਜ਼ਦੂਰਾਂ ਲਈ ਅੱਠ ਘੰਟੇ ਦਿਹਾੜੀ ਦਾ ਪ੍ਰਬੰਧ ਕਰੇ ਮਜ਼ਦੂਰਾਂ ਨੂੰ ਘੰਟਿਆਂ ਦੇ ਹਿਸਾਬ ਤੇ ਵੇਤਨ ਤੈਅ ਕੀਤਾ ਜਾਵੇ। ਮਜ਼ਦੂਰਾਂ ਦਾ ਰਹਿਣ ਸਹਿਣ ਦਾ ਪ੍ਰਬੰਧ, ਸਿਹਤ ਦਾ ਪ੍ਰਬੰਧ, ਖਾਣ ਦਾ ਪ੍ਰਬੰਧ ਕੀਤਾ ਜਾਵੇ। ਉਹਨਾਂ ਕਿਹਾ ਦੇਸ਼ ਅੰਦਰ ਕਿਸਾਨੀ ਦੇ ਹਾਲਾਤ ਦਿਨੋ ਦਿਨ ਹੇਠਾਂ ਵੱਲ ਜਾ ਰਹੇ ਹਨ ਕਿਉਂਕਿ ਦੇਸ਼ ਵਿੱਚ ਕਿਸਾਨਾਂ ਦੀਆਂ ਸਬਸਿਡੀਆਂ ਲਗਾਤਾਰ ਕੱਟੀਆਂ ਜਾ ਰਹੀਆਂ ਹਨ ਤੇ ਉਹਨਾਂ ਤੇ ਵਾਧੂ ਟੈਕਸਾਂ ਦੇ ਭਾਰ ਪਾਏ ਜਾ ਰਹੇ ਹਨ। ਫਸਲਾਂ ਦੀ ਖਰੀਦਦਾਰੀ ਸਰਕਾਰ ਪ੍ਰਾਈਵੇਟ ਸੈਕਟਰ ਤੇ ਸੁੱਟ ਰਹੀ ਹੈ ਜੋ ਕਿ ਕਿਸਾਨਾਂ ਦੀ ਆਮਦਨ ਤੈਅ ਕਰ ਰਹੇ ਹਨ। ਜੋ ਕਿ ਖੇਤੀ ਨੂੰ ਹੇਠਾਂ ਵੱਲ ਲਜਾਇਆ ਜਾ ਰਿਹਾ ਹੈ। ਇਸ ਲਈ ਉਹਨਾਂ ਕਿਹਾ ਕਿ ਅੱਜ ਕਿਸਾਨਾਂ ਮਜ਼ਦੂਰਾਂ ਨੂੰ ਇੱਕ ਵੱਡੀ ਲਹਿਰ ਲਾਮਬੰਦ ਕਰਨੀ ਚਾਹੀਦੀ ਹੈ ਜੋ ਦੇਸ਼ ਅੰਦਰ ਕਿਸਾਨਾਂ ਮਜ਼ਦੂਰਾਂ ਦੇ ਮਸਲਿਆਂ ਤੇ ਸੰਘਰਸ਼ ਕਰ ਸਕੇ। ਉਹਨਾਂ ਕਿਹਾ ਕਿ ਇਹੀ ਮਈ ਦਿਵਸ ਦੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਹੋਣਗੇ।ਇਸ ਮੌਕੇ ਸਟੇਜ ਸੰਚਾਲਨ ਸਾਥੀ ਨਿਰਮਲ ਸਿੰਘ ਭਿੰਡਰ ਨੇ ਕੀਤਾ।

See Also

ਹੋਰਨਾਂ ਤੋਂ ਇਲਾਵਾ ਪ੍ਰਗਟ ਸਿੰਘ ਟੌਗ, ਹਰਭਜਨ ਸਿੰਘ ਫੱਤੂਵਾਲ, ਰਛਪਾਲ ਸਿੰਘ ਬੁਟਾਰੀ, ਅਮਰਜੀਤ ਸਿੰਘ ਚੌਹਾਨ, ਹਰਪ੍ਰੀਤ ਸਿੰਘ ਬੁਟਾਰੀ ਆਦਿ ਸਾਥੀ ਹਾਜ਼ਰ ਸਨ।

Scroll To Top