Now Reading
‘ਏ.ਐਲ.ਸੀ ਲੇਬਰ ਦਫ਼ਤਰ ਬਚਾਓ ਮੋਰਚਾ’ ਵੱਲੋਂ 8 ਦਸੰਬਰ ਨੂੰ ਡੀਸੀ ਦਫ਼ਤਰ ਅੱਗੇ ਧਰਨਾ ਲਾਉਣ ਦਾ ਐਲਾਨ

‘ਏ.ਐਲ.ਸੀ ਲੇਬਰ ਦਫ਼ਤਰ ਬਚਾਓ ਮੋਰਚਾ’ ਵੱਲੋਂ 8 ਦਸੰਬਰ ਨੂੰ ਡੀਸੀ ਦਫ਼ਤਰ ਅੱਗੇ ਧਰਨਾ ਲਾਉਣ ਦਾ ਐਲਾਨ

ਗੁਰਦਾਸਪੁਰ : ਅੱਜ ਏ.ਐਲ.ਸੀ ਲੇਬਰ ਦਫ਼ਤਰ ਬਚਾਓ ਮੋਰਚਾ ਦੀ ਮੀਟਿੰਗ ਸਥਾਨਕ ਸ਼ਹੀਦ ਕਾਮਰੇਡ ਅਮਰੀਕ ਸਿੰਘ ਯਾਦਗਾਰ ਹਾਲ ਵਿਖੇ ਏਟਕ ਦੇ ਆਗੂ ਸੁਭਾਸ਼ ਕੈਰੇ ਦੀ ਪ੍ਰਧਾਨਗੀ ਹੇਠ ਹੋਈ।

ਮੀਟਿੰਗ ਦੌਰਾਨ ਮੋਰਚੇ ਦੇ ਆਗੂਆਂ ਨੇ ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਦੱਸਿਆ ਕਿਰਤ ਵਿਭਾਗ ਵੱਲੋਂ ਸਹਾਇਕ ਕਿਰਤ ਕਮਿਸ਼ਨਰ ਦਾ ਦਫ਼ਤਰ ਗੁਰਦਾਸਪੁਰ ਤੋਂ ਬਟਾਲਾ ਵਿਖੇ ਤਬਦੀਲ ਕੀਤਾ ਗਿਆ ਹੈ। ਇਸ ਦਫਤਰ ਨੂੰ ਗੁਰਦਾਸਪੁਰ ਰੱਖਣ ਲਈ 16 ਨਵੰਬਰ ਨੂੰ ਡੀਸੀ ਗੁਰਦਾਸਪੁਰ ਨੂੰ ਮੰਗ ਪੱਤਰ ਸੌਂਪਿਆ ਗਿਆ ਸੀ ਪਰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕੋਈ ਵਿਚਾਰ ਨਹੀਂ ਕੀਤਾ ਗਿਆ। ਇਸ ਦੇ ਰੋਸ ਵਜੋਂ ਮੀਟਿੰਗ ਦੌਰਾਨ ਮੋਰਚੇ ਵੱਲੋਂ 8 ਦਸੰਬਰ ਨੂੰ ਡੀਸੀ ਦਫਤਰ ਸਾਹਮਣੇ ਧਰਨਾ ਲਾਉਣ ਦਾ ਫੈਸਲਾ ਲਿਆ ਗਿਆ ਹੈ। ਮੋਰਚੇ ਦੇ ਆਗੂਆਂ ਦੱਸਿਆ ਕਿ ਸਹਾਇਕ ਕਿਰਤ ਕਮਿਸ਼ਨਰ ਦਾ ਦਫਤਰ ਬਟਾਲਾ ਜਾਣ ਨਾਲ ਗੁਰਦਾਸਪੁਰ ਦੇ ਮਜ਼ਦੂਰਾਂ ਦੀ ਖੱਜਲ ਖ਼ੁਆਰੀ ਵਧ ਗਈ ਹੈ। ਇਸ ਤੋਂ ਪਹਿਲਾਂ ਹਰ ਬੁੱਧਵਾਰ ਸਹਾਇਕ ਕਿਰਤ ਕਮਿਸ਼ਨਰ ਵੱਲੋਂ ਮਜ਼ਦੂਰਾਂ ਨਾਲ ਸਬੰਧਤ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਜਾਂਦਾ ਰਿਹਾ ਹੈ।

ਆਗੂਆਂ ਅੱਗੇ ਦੱਸਿਆ ਕਿ ਬਟਾਲਾ ਵਿਖੇ ਪਹਿਲਾਂ ਹੀ ਏ.ਐਲ.ਸੀ ਦਫਤਰ ਮੌਜੂਦ ਹੈ ਉਨ੍ਹਾਂ ਦੱਸਿਆ ਕਿ ਅਸਲ ਵਿੱਚ ਕਿਰਤ ਵਿਭਾਗ ਏ.ਐਲ.ਸੀ ਦੀ ਅਸਾਮੀ ਨੂੰ ਖਤਮ ਕਰਨ ਦੀ ਕੋਝੀ ਚਾਲ ਚੱਲ ਰਿਹਾ ਹੈ ਜੋ ਬਰਦਾਸ਼ਤਯੋਗ ਨਹੀਂ ਹੈ। ਮੋਰਚੇ ਦੇ ਆਗੂਆਂ ਨੇ ਇਸ ਫੈਸਲੇ ਦਾ ਸਖਤੀ ਨਾਲ ਵਿਰੋਧ ਕਰਦਿਆਂ 8 ਦਸੰਬਰ ਨੂੰ ਡੀਸੀ ਦਫਤਰ ਵਿਖੇ ਵਿਸ਼ਾਲ ਧਰਨੇ ਦਾ ਐਲਾਨ ਕੀਤਾ ਹੈ। ਆਗੂਆਂ ਕਿਹਾ ਕਿ ਇਹ ਸੰਘਰਸ਼ ਏਐਲਸੀ ਦਫਤਰ ਗੁਰਦਾਸਪੁਰ ਵਿਖੇ ਆਉਣ ਤੱਕ ਜਾਰੀ ਰਹੇਗਾ।

See Also

ਇਸ ਮੌਕੇ (ਇਫਟੂ) ਦੇ ਸੂਬਾਈ ਆਗੂ ਜੋਗਿੰਦਰ ਪਾਲ ਪਨਿਆੜ, ਸੁਖਦੇਵ ਰਾਜ ਬਹਿਰਾਮਪੁਰ, ਜੋਗਿੰਦਰ ਪਾਲ ਘੁਰਾਲਾ,(ਸੀ.ਟੀ.ਯੂ) ਦੇ ਧਿਆਨ ਸਿੰਘ ਠਾਕੁਰ, ਸੂਬਾਈ ਆਗੂ ਸ਼ਿਵ ਕੁਮਾਰ, ਜਸਵੰਤ ਸਿੰਘ ਬੁੱਟਰ, (ਏਟਕ) ਦੇ ਸੋਹਨ ਲਾਲ ਅਤੇ (ਏਕਟੂ) ਦੇ ਸਾਥੀ ਸੋਬੀ ਮਸੀਹ ਹਾਜ਼ਰ ਸਨ।

Scroll To Top