Now Reading
ਸਾਥੀ ਪਾਸਲਾ ਨੇ ਹੜ੍ਹ ਪੀੜਤਾਂ ਨੂੰ ਸਹਾਇਤਾ ਰਾਸ਼ੀ ਵੰਡੀ

ਸਾਥੀ ਪਾਸਲਾ ਨੇ ਹੜ੍ਹ ਪੀੜਤਾਂ ਨੂੰ ਸਹਾਇਤਾ ਰਾਸ਼ੀ ਵੰਡੀ


ਫਤਿਆਬਾਦ: ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐੱਮਪੀਆਈ) ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਵਲੋਂ ਬੀਤੇ ਕਲ੍ਹ ਤਰਨਤਾਰਨ ਜਿਲ੍ਹੇ ਦੇ ਮੁੰਡਾਪਿੰਡ ਤੇ ਗੁੱਜਰਪੁਰ ਪਿੰਡਾਂ ਦੇ ਦਰਜਨਾਂ ਹੜ੍ਹ ਪੀੜਤ ਪਰਿਵਾਰਾਂ ਨੂੰ 2 ਲੱਖ 40 ਹਜ਼ਾਰ ਰੁਪਏ ਨਗਦ ਸਹਾਇਤਾ ਵੰਡੀ ਗਈ
ਇਸ ਮੌਕੇ ਪਾਰਟੀ ਦੀ ਤਰਨਤਾਰਨ ਜਿਲ੍ਹਾ ਕਮੇਟੀ ਦੇ ਆਗੂ ਸਾਥੀ ਮਨਜੀਤ ਸਿੰਘ ਬੱਗੂ, ਦਾਰਾ ਸਿੰਘ ਮੁੰਡਾ ਪਿੰਡ, ਰੇਸ਼ਮ ਸਿੰਘ ਫੈਲੋਕੇ, ਹਰਦੀਪ ਸਿੰਘ, ਸਰਵਨ ਸਿੰਘ, ਦਰਸ਼ਨ ਸਿੰਘ ਗੁੱਜਰਪੁਰ ਅਤੇ ਦਰਸ਼ਨ ਸਿੰਘ ਮੁੰਡਾਪਿੰਡ ਵੀ ਮੌਜੂਦ ਸਨ।
ਦੱਸਣ ਯੋਗ ਹੈ ਕਿ ਕੈਨੇਡਾ, ਇੰਗਲੈਂਡ ਆਦਿ ਦੇਸ਼ਾਂ ‘ਚ ਵੱਸਦੇ ਭਾਰਤੀਆਂ ਵਲੋਂ ਸਾਥੀ ਅਵਤਾਰ ਸਿੰਘ ਬੈਂਸ ਤੇ ਝਲਮਣ ਸਿੰਘ ਬੈਂਸ ਵਾਸੀ ਭੱਜਲ ਜ਼ਿਲ੍ਹਾ ਹੁਸ਼ਿਆਰਪੁਰ ਰਾਹੀਂ ਹੜ੍ਹ ਪੀੜਤਾਂ ਦੇ ਮੁੜ ਵਸੇਬੇ ਲਈ ਆਰਐੱਮਪੀਆਈ ਦੀ ਕੇਂਦਰੀ ਕਮੇਟੀ ਕੋਲ 5 ਲੱਖ ਰੁਪਏ ਭੇਜੇ ਗਏ ਹਨ। ਸਾਥੀ ਪਾਸਲਾ ਨੇ ਦੱਸਿਆ ਹੈ ਕਿ ਹੜ੍ਹ ਪੀੜਤ ਹਾਲੇ ਵੀ ਬੇਸ਼ੁਮਾਰ ਮੁਸੀਬਤਾਂ ਨਾਲ ਜੂਝ ਰਹੇ ਹਨ ਅਤੇ ਸਰਕਾਰਾਂ ਫੋਕੀ ਮਸ਼ਹੂਰੀ ਰਾਹੀਂ ਡੰਗ ਟਪਾਈ ਕਰੀ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਹੈ ਕਿ ਬਾਕੀ ਰਹਿੰਦੇ ਤਕਰੀਬਨ ਢਾਈ ਲੱਖ ਰੁਪਏ ਛੇਤੀ ਹੀ ਅਜਨਾਲਾ ਖੇਤਰ ਦੇ ਹੜ੍ਹ ਪੀੜਤਾਂ ‘ਚ ਤਕਸੀਮ ਕੀਤੇ ਜਾਣਗੇ।

Scroll To Top