Now Reading
ਫਾਸ਼ੀ ਹਮਲਿਆਂ ਵਿਰੋਧੀ ਫਰੰਟ ਵਲੋਂ ਕਨਵੈਨਸ਼ਨ ਤੇ ਮੁਜ਼ਾਹਰਾ

ਫਾਸ਼ੀ ਹਮਲਿਆਂ ਵਿਰੋਧੀ ਫਰੰਟ ਵਲੋਂ ਕਨਵੈਨਸ਼ਨ ਤੇ ਮੁਜ਼ਾਹਰਾ


ਜਲੰਧਰ: ‘ਫਾਸ਼ੀ ਹਮਲਿਆਂ ਵਿਰੋਧੀ ਫਰੰਟ’ ਵੱਲੋਂ ਬਾਬਾ ਜਵਾਲਾ ਸਿੰਘ ਠੱਠੀਆਂ ਹਾਲ, ਦੇਸ਼ ਭਗਤ ਯਾਦਗਾਰ ਜਲੰਧਰ ਸਰਵ ਸਾਥੀ ਰਛਪਾਲ ਕੈਲੇ, ਰਤਨ ਸਿੰਘ ਰੰਧਾਵਾ, ਸ਼ਾਮ ਸਿੰਘ, ਕੁਲਵਿੰਦਰ ਸਿੰਘ ਵੜੈਚ, ਸੁਰਿੰਦਰ ਸਿੰਘ ਤੇ ਮੰਗਤ ਰਾਮ ਲੌਂਗੋਵਾਲ ਦੀ ਪ੍ਰਧਾਨਗੀ ਹੇਠ ਵਿਖੇ ਮਾਝਾ-ਦੋਆਬਾ ਜ਼ੋਨ ਦੀ ਭਰਵੀਂ ਕਨਵੈਨਸ਼ਨ ਸੱਦੀ ਗਈ। ਸੀਪੀਆਈ ਦੇ ਸੂਬਾ ਸਕੱਤਰ ਬੰਤ ਬਰਾੜ, ਆਰਐਮਪੀਆਈ ਦੇ ਜਨਰਲ ਸਕੱਤਰ ਮੰਗਤ ਰਾਮ ਪਾਸਲਾ, ਸੀਪੀਆਈ (ਐਮਐਲ) ਲਿਬਰੇਸ਼ਨ ਦੇ ਸੂਬਾ ਸਕੱਤਰ ਗੁਰਮੀਤ ਸਿੰਘ ਬਖਤਪੁਰ, ਸੀਪੀਆਈ (ਐਮਐਲ) ਨਿਊ ਡੈਮੋਕ੍ਰੇਸੀ ਦੇ ਸੂਬਾਈ ਆਗੂ ਅਜਮੇਰ ਸਿੰਘ ਸਮਰਾ, ਇਨਕਲਾਬੀ ਕੇਂਦਰ ਪੰਜਾਬ ਦੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਕਿਹਾ ਕਿ ਇਜ਼ਰਾਈਲ, ਅਮਰੀਕਾ ਤੇ ਪੱਛਮ ਦੇ ਅਮੀਰ ਦੇਸ਼ਾਂ ਦੀ ਮਦਦ ਨਾਲ ਫ਼ਲਸਤੀਨੀਆਂ ਦਾ ਨਸਲਘਾਤ ਕਰੀ ਜਾ ਰਿਹਾ ਹੈ। ਫ਼ਲਸਤੀਨੀਆਂ ਦੇ ਪ੍ਰਵਾਰਾਂ ਦੇ ਪ੍ਰਵਾਰ ਖ਼ਤਮ ਕਰ ਦਿੱਤੇ ਹਨ। ਮਰਨ ਵਾਲਿਆਂ ‘ਚ ਵਧੇਰੇ ਗਿਣਤੀ ਬੱਚੇ, ਔਰਤਾਂ ਤੇ ਬਜ਼ੁਰਗ ਹਨ। ਦੁਨੀਆਂ ਦੀ ਸਭ ਤੋਂ ਸੰਘਣੀ ਆਬਾਦੀ ਵਾਲੇ ਗਾਜ਼ਾ ਸ਼ਹਿਰ ਦਾ ਵੱਡਾ ਹਿੱਸਾ ਤਬਾਹ ਕਰ ਦਿੱਤਾ ਗਿਆ ਹੈ। ਇਮਾਰਤਾਂ ਢਹਿ ਢੇਰੀ ਹੋ ਕੇ ਮਲਬੇ ਬਨ ਗਈਆਂ ਹਨ। ਸਕੂਲ, ਹਸਪਤਾਲ ਮਿੱਟੀ ‘ਚ ਮਿਲਾ ਦਿੱਤੇ ਗਏ ਹਨ। ਮਲਬੇ ਦੀ ਸਫ਼ਾਈ ਚੋਂ ਵੀ ਕਾਰਪੋਰੇਟ ਕੰਪਨੀਆਂ, ਜਿਨਾਂ ਚੋਂ ਵਧੇਰੇ ਅਮਰੀਕਾ ਦੀਆਂ ਹਨ, ਵੱਡੇ ਮੁਨਾਫ਼ੇ ਕਮਾ ਰਹੀਆਂ ਹਨ। ਇਜਰਾਈਲ ਨੂੰ ਹਥਿਆਰ ਵੇਚਣ ਵਾਲੀਆਂ ਜ਼ਿਆਦਾਤਰ ਕੰਪਨੀਆਂ ਵੀ ਅਮਰੀਕਾ ਦੀਆਂ ਹੀ ਹਨ। ਫ਼ਲਸਤੀਨੀ ਲੋਕ ਜ਼ਖਮਾਂ ਦੀ ਤਾਬ ਨਾ ਝੱਲਦੇ ਹੋਏ ਅਤੇ ਭੁੱਖੇ-ਤਿਹਾਏ ਤੜਫ਼-ਤੜਫ਼ ਕੇ ਮਰ ਰਹੇ ਹਨ। ਲੱਖਾਂ ਫਲੀਸਤੀਨੀ ਬਾਸ਼ਿੰਦੇ ਹਿਜ਼ਰਤ ਕਰ ਗਏ ਹਨ। ਸਿਰਫ਼ ਮੁਨਾਫ਼ੇ ਨੂੰ ਮੁੱਖ ਰੱਖਦੇ ਸੰਸਾਰ ਸਰਮਾਏਦਾਰੀ ਪ੍ਰਬੰਧ ਦੇ ਮਾਲਕਾਂ ਨੇ ਆਵਾਜਾਈ ਸਾਧਨ ਬੇਹੱਦ ਮਹਿੰਗੇ ਕਰ ਦਿੱਤੇ ਹਨ।
ਇਸ ਹਾਲਾਤ ਦੇ ਮੱਦੇ ਨਜ਼ਰ ਕਨਵੈਨਸ਼ਨ ਵਲੋਂ ਪਾਸ ਕੀਤੇ ਮਤੇ ਰਾਹੀਂ ਮੰਗ ਕੀਤੀ ਗਈ ਹੈ ਕਿ ਗਾਜ਼ਾ ਚੋਂ ਇਜ਼ਰਾਈਲੀ ਫ਼ੌਜਾਂ ਤੁਰੰਤ ਵਾਪਸ ਜਾਣ, ਫਲਸਤੀਨ ਨੂੰ ਆਜ਼ਾਦ ਦੇਸ਼ ਤੲਲੀਮ ਕੀਤਾ ਜਾਵੇ, ਇਜ਼ਰਾਈਲ ਵੱਲੋਂ ਫਲਸਤੀਨ ਤੇ ਲਾਈਆਂ ਸਾਰੀਆਂ ਪਾਬੰਦੀਆਂ ਮਨਸੂਖ ਕੀਤਿ ਆਂ ਜਾਣ, ਫ਼ਲਸਤੀਨੀਆਂ ਨੂੰ ਖਾਧ-ਖੁਰਾਕ ਤੇ ਹੋਰ,ਰਾਹਤ ਸਮੱਗਰੀ ਪੁਚਾਏ ਜਾਣ ‘ਚ ਅੜਿੱਕੇ ਡਾਹੁਣੇ ਬੰਦ ਕੀਤੇ ਜਾਣ। ਇਕ ਵੱਖਰੇ ਮਤੇ ਰਾਹੀਂ ਮੱਧ ਭਾਰਤ ‘ਚ ਆਦਿਵਾਸੀਆਂ, ਮਾਉਵਾਦੀਆਂ ਤੇ ਨਕਸਲਾਈਟਾਂ ਦੇ ਝੂਠੇ ਮੁਕਾਬਲੇ ਬੰਦ ਕੀਤੇ ਜਾਣ ਅਤੇ ਕਾਰਪੋਰੇਟ ਘਰਾਣਿਆਂ ਨੂੰ ਜਲ, ਜੰਗਲ, ਜ਼ਮੀਨ ਲੁੱਟਣ ਦੀ ਖੁੱਲ੍ਹ ਬੰਦ ਕਰਨ ਦੀ ਮੰਗ ਕੀਤੀ ਗਈ।
ਨਾਲ ਹੀ ਹੜ੍ਹ-ਬਾਰਿਸ਼ਾਂ ਨਾਲ ਹੋਏ ਪੰਜਾਬ ਦੇ ਲੋਕਾਂ ਦੇ ਜਾਨੀ-ਮਾਲੀ ਤੇ ਹੋਰ ਨੁਕਸਾਨ ਦੀ ਫੌਰੀ ਤੇ ਪੂਰਤੀ ਕਰਨ ਦੀ ਮੰਗ ਕੀਤੀ ਗਈ। ਮੁਆਵਜ਼ਾ ਦੇਣ ਵੇਲੇ ਬੇਜ਼ਮੀਨੇ-ਸਾਧਨਹੀਣ ਮਜ਼ਦੂਰਾਂ ਦੇ ਹਿਤਾਂ ਨੂੰ ਪਹਿਲ ਦੇਣ ਦੀ ਵੀ ਮੰਗ ਕੀਤੀ ਗਈ। ਅੱਗੇ ਤੋਂ ਦਰਿਆਵਾਂ ਦੇ ਪਾਣੀ ਨੂੰ ਲੋਕਾਂ ਦੇ ਨੁਕਸਾਨ ਤੋਂ ਰੋਕਣ ਲਈ ਦੋਵੇਂ ਪਾਸੇ ਮਜ਼ਬੂਤ ਬੰਨ ਉਸਾਰੇ ਜਾਣ। ਚੌਥੇ ਮਤੇ ਵਿੱਚ ਲੇਹ ਲਦਾਖ਼ ਦੇ ਪੂਰਨ ਰਾਜ ਲਈ ਕਨਵੈਨਸ਼ਨ ਮਤਾ ਪਾਸ ਕਰਦੀ ਹੈ। ਸੋਨਮ ਵਾਂਗਚੁੱਕ ਦੀ ਤੁਰੰਤ ਰਿਹਾਈ ਕੀਤੀ ਜਾਵੇ। ਪੰਜਵਾਂ ਮਤਾ ਪਾਸ ਕੀਤਾ ਗਿਆ ਕਿ ਬਿਹਾਰ ਤੋਂ ਬਾਅਦ ਪੰਜਾਬ ਸਮੇਤ ਸਾਰੇ ਦੇਸ਼ ਵਿੱਚ ਐਸ ਆਈ ਆਰ (ਸਪੈਸ਼ਲ ਵੋਟ ਸੋਧ) ਦੀ ਮੁਹਿੰਮ ਬੰਦ ਕੀਤੀ ਜਾਵੇ। ਕਨਵੈਨਸ਼ਨ ਦੀ ਸਟੇਜ ਦਾ ਸੰਚਾਲਨ ਪਿਰਥੀਪਾਲ ਸਿੰਘ ਮਾੜੀਮੇਘਾ ਵੱਲੋਂ ਕੀਤਾ ਗਿਆ।
ਕਨਵੈਨਸ਼ਨ ਦੀ ਸਮਾਪਤੀ ਤੇ ਡੀ.ਸੀ. ਦਫ਼ਤਰ ਤੱਕ ਫ਼ਲਸਤੀਨੀਆਂ ਨਾਲ ਇੱਕਮੁੱਠਤਾ ਜ਼ਾਹਰ ਕਰਦਾ ਜੋਸ਼ ਭਰਪੂਰ ਮਾਰਚ ਵੀ ਕੀਤਾ ਗਿਆ।

Scroll To Top