Now Reading
ਤੁੜ ਪਿੰਡ ‘ਚ ਸ਼ਹੀਦ ਭਗਤ ਸਿੰਘ ਨੂੰ ਕੀਤਾ ਯਾਦ

ਤੁੜ ਪਿੰਡ ‘ਚ ਸ਼ਹੀਦ ਭਗਤ ਸਿੰਘ ਨੂੰ ਕੀਤਾ ਯਾਦ


ਤਰਨ ਤਾਰਨ: ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਪਿੰਡ ਤੁੜ ਮਨਾਇਆ ਗਿਆ। ਇਹ ਸਮੇਂ ਪ੍ਰੈਸ ਨੋਟ ਜਾਰੀ ਕਰਦੇ ਹੋਏ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸੂਬਾ ਮੀਤ ਪ੍ਰਧਾਨ ਸੁਲੱਖਣ ਸਿੰਘ ਤੁੜ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਭਗਤ ਸਿੰਘ ਦਾ ਜਨਮ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਹੈ। ਜਨਮ ਦਿਨ ‘ਤੇ ਪ੍ਰਣ ਵੀ ਕੀਤਾ ਜਾਂਦਾ ਹੈ ਤੇ ਭਗਤ ਸਿੰਘ ਦੇ ਸੁਫਨਿਆਂ ਵਾਲਾ ਸਮਾਜ ਸਿਰਜਿਆ ਜਾ ਸਕੇ।
ਭਗਤ ਸਿੰਘ ਦੀ ਵਿਚਾਰਧਾਰਾ ਵਾਲਾ ਸਮਾਜ ਬਣ ਸਕੇ ਪਰ ਸਮੇਂ ਦੀਆਂ ਹਕੂਮਤਾਂ ਭਗਤ ਸਿੰਘ ਦੀ ਵਿਚਾਰ ਧਾਰਾ ਤੋਂ ਡਰ ਲੱਗਦਾ ਹੈ ਤਾਂ ਕਿ ਭਗਤ ਸਿੰਘ ਸਾਮਰਾਜਵਾਦ ਹੋ ਬਰਬਾਦ ਮੁਰਦਾਬਾਦ ਵੀ ਕਹਿੰਦਾ ਹੈ ਅੱਜ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦਾ ਫੈਸਲਾ ਸੀ ਕਿ ਖਟਕੜ ਕਲਾਂ ਭਗਤ ਸਿੰਘ ਦੇ ਬੁੱਤ ‘ਤੇ ਬੇਰੁਜ਼ਗਾਰ ਨੌਜਵਾਨ ਬੈਠਣਗੇ ਤੇ ਪੱਕਾ ਮੋਰਚਾ ਸ਼ੁਰੂ ਕੀਤਾ ਜਾਵੇਗਾ ਜਿਹੜਾ ਵਾਅਦਾ ਭਗਵੰਤ ਮਾਨ ਦੀ ਸਰਕਾਰ ਨੇ ਨੌਜਵਾਨਾਂ ਨਾਲ ਕੀਤਾ ਸੀ ਹਰਾ ਪਿਨ ਚਲਾ ਕੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦਾ ਉਹਨੂੰ ਯਾਦ ਕਰਵਾਇਆ ਜਾ ਸਕੇ ਪਰ ਸਰਕਾਰ ਦੀ ਮਾੜੀ ਹਰਕਤ ਉਦੋਂ ਵੇਖਣ ਵਿੱਚ ਆਈ ਨੌਜਵਾਨ ਸਭਾ ਦੇ ਆਗੂਆਂ ਨੂੰ ਘਰਾਂ ਵਿੱਚੋਂ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ ਡਰਾਉਣ ਧਮਕਾਉਣ ਦੀ ਕੋਸ਼ਿਸ਼ ਕੀਤੀ ਪਰ ਇਹ ਅਸਲੀ ਭਗਤ ਸਿੰਘ ਤੇ ਵਿਚਾਰਧਾਰਾ ਤੇ ਚੱਲਣ ਵਾਲੇ ਲੋਕ ਪੁਲਿਸ ਦੀਆਂ ਧਾੜਾਂ ਤੋਂ ਨਹੀਂ ਡਰਦੇ, ਭਗਤ ਸਿੰਘ ਦੇ ਬੁੱਤ ‘ਤੇ ਜਰੂਰ ਪਹੁੰਚਣਗੇ, ਆਪਣੀ ਗੱਲ ਸਰਕਾਰ ਤੱਕ ਪਹੁੰਚਾਉਣਗੇ।
ਇਸ ਸਮੇਂ ਹਾਜ਼ਰ ਦਲੇਰ ਸਿੰਘ ਤੁੜ, ਗੁਰਸੇਵਕ ਸਿੰਘ, ਹਰਪ੍ਰੀਤ ਸਿੰਘ, ਸੁਖਦੇਵ ਸਿੰਘ, ਗਰਜੰਟ ਸਿੰਘ, ਖੁਸ਼ਦੀਪ ਸਿੰਘ, ਪਾਲ ਸਿੰਘ, ਗੁਰਮੇਜ ਸਿੰਘ, ਹੁਸ਼ਿਆਰ ਸਿੰਘ ਵੀ ਹਾਜ਼ਰ ਸਨ।

Scroll To Top