Now Reading
ਪੱਕੇ ਮੋਰਚੇ ‘ਚ ਉਤਸ਼ਾਹ ਪੂਰਬਕ ਮਨਾਇਆ ਸ਼ਹੀਦ ਇ ਆਜ਼ਮ ਦਾ ਜਨਮ ਦਿਹਾੜਾ

ਪੱਕੇ ਮੋਰਚੇ ‘ਚ ਉਤਸ਼ਾਹ ਪੂਰਬਕ ਮਨਾਇਆ ਸ਼ਹੀਦ ਇ ਆਜ਼ਮ ਦਾ ਜਨਮ ਦਿਹਾੜਾ



ਬਠਿੰਡਾ: ਸ਼ਹੀਦ-ਇ-ਆਜ਼ਮ ਭਗਤ ਸਿੰਘ ਦਾ ਜਨਮ ਦਿਹਾੜਾ, ਸਥਾਨਕ ਡਾਕਟਰ ਬੀ.ਆਰ. ਅੰਬੇਦਕਰ ਪਾਰਕ ‘ਚ, ਬਠਿੰਡਾ ਸ਼ਹਿਰ ਦਾ ਮੌਜੂਦਾ ਬੱਸ ਅੱਡਾ ਇਥੋਂ ਘੱਟੋ-ਘੱਟ 6 ਮੀਲ ਦੂਰ ਉਜਾੜ ਬੀਆਬਾਨ ‘ਚ ਲਿਜਾਏ ਜਾਣ ਖਿਲਾਫ਼ ‘ਬੱਸ ਸਟੈਂਡ ਬਚਾਓ ਸੰਘਰਸ਼ ਕਮੇਟੀ’ ਦੀ ਅਗਵਾਈ ਹੇਠ,158 ਦਿਨਾਂ ਤੋਂ ਜਾਰੀ ਪੱਕੇ ਮੋਰਚੇ ਵਿਚ ਉਤਸ਼ਾਹ ਪੂਰਬਕ ਮਨਾਇਆ ਗਿਆ।
ਇਸ ਮੌਕੇ ਮਿਉਂਸਪਲ ਕੌਂਸਲਰ ਸੰਦੀਪ ਕੁਮਾਰ ਬੌਬੀ ਦੀ ਪ੍ਰਧਾਨਗੀ ਹੇਠ ਹੋਈ ਇਕੱਤਰਤਾ ਨੂੰ ‘ਜਨਤਕ ਜੱਥੇਬੰਦੀਆਂ ਦਾ ਸਾਂਝਾ ਮੰਚ’ (ਜੇਪੀਐਮਓ) ਦੇ ਸੂਬਾਈ ਕੋਆਰਡੀਨੇਟਰ ਸਾਥੀ ਮਹੀਪਾਲ ਤੋਂ ਇਲਾਵਾ ਪ੍ਰਿਤਪਾਲ ਸਿੰਘ ਤੇ ਸੁਖਦੇਵ ਸਿੰਘ ਨੇ ਵੀ ਸੰਬੋਧਨ ਕੀਤਾ। ਬੁਲਾਰਿਆਂ ਨੇ ਭਗਤ ਸਿੰਘ ਦੇ ਨਾਂ ‘ਤੇ ਪੰਜਾਬੀਆਂ ਨੂੰ ਠੱਗਣ ਵਾਲੀ ਸੂਬੇ ਦੀ ਭਗਵੰਤ ਮਾਨ ਸਰਕਾਰ ਦੇ ਲਾਰਿਆਂ ਤੇ ਵਾਅਦਾ ਖਿਲਾਫੀਆਂ ਵਿਰੁੱਧ ਖਟਕੜ ਕਲਾਂ ਵਿਖੇ ਪੱਕਾ ਮੋਰਚਾ ਲਾਉਣ ਜਾ ਰਹੀ ‘ਸ਼ਹੀਦ ਭਗਤ ਸਿੰਘ ਨੌਜਵਾਨ ਸਭਾ’ ਦੇ ਸੂਬਾਈ ਆਗੂਆਂ ਦੇ ਘਰਾਂ ‘ਚ ਪੁਲਸ ਦੀ ਛਾਪੇਮਾਰੀ ਦੀ ਜ਼ੋਰਦਾਰ ਨਿਖੇਧੀ ਕੀਤੀ ਹੈ। ਉਨ੍ਹਾਂ ਲੱਦਾਖ ਦੇ ਲੋਕਾਂ ਲਈ ਜੂਝ ਰਹੇ ਨਾਮਵਰ ਬੁੱਧੀਜੀਵੀ ਸੋਨਮ ਵਾਂਗਚੁੰਗ ਨੂੰ ਫੌਰੀ ਰਿਹਾ ਕਰਨ ਅਤੇ ਲੱਦਾਖੀ ਲੋਕਾਂ ਦੀਆਂ ਜਾਇਜ ਮੰਗਾਂ ਤੁਰੰਤ ਮੰਨੇ ਜਾਣ ਦੀ ਵੀ ਮੰਗ ਕੀਤੀ ਹੈ। ਰਾਜੀਵ ਕੁਮਾਰ ਡੈਜੀ, ਹਰਵਿੰਦਰ ਸਿੰਘ, ਰਵਿੰਦਰ ਕੁਮਾਰ, ਬਲਵਿੰਦਰ ਸਿੰਘ, ਅੰਮ੍ਰਿਤਪਾਲ, ਸੁਖਚੈਨ ਸਿੰਘ, ਮਲਕੀਤ ਸਿੰਘ ਨੇ ਵੀ ਵਿਚਾਰ ਰੱਖੇ। ਮੰਚ ਸੰਚਾਲਕ ਦੇ ਫਰਜ ਪ੍ਰਕਾਸ਼ ਸਿੰਘ ਨੰਦਗੜ੍ਹ ਨੇ ਨਿਭਾਏ। ਪਲਸ ਮੰਚ ਦੇ ਸਿਰਮੌਰ ਆਗੂ ਮੰਦਰ ਸਿੰਘ ਜੱਸੀ ਨੇ ਕਵੀਸ਼ਰੀ ਦਾ ਰੰਗ ਬੰਨਿਆ। ਸਰਵ ਸੰਮਤੀ ਨਾਲ ਪ੍ਰਵਾਨ ਕੀਤੇ ਇਕ ਮਤੇ ਰਾਹੀਂ ਲੋਕਾਂ ਦੀ ਜਾਇਜ ਮੰਗ ਦੇ ਵਿਰੋਧ ‘ਚ ਖੜ੍ਹੇ ਬਠਿੰਡਾ ਸ਼ਹਿਰੀ ਦੇ ਵਿਧਾਇਕ ਦਾ ਸਮਾਜਿਕ ਬਾਈਕਾਟ ਕਰਨ ਦਾ ਫੈਸਲਾ ਲਿਆ ਗਿਆ ਹੈ।

Scroll To Top