
ਬਠਿੰਡਾ: ਭਾਰਤੀ ਇੰਨਕਲਾਬੀ ਮਾਰਕਸਵਾਦੀ ਪਾਰਟੀ ਵਲੋਂ ਡਿਪਟੀ ਕਮਿਸ਼ਨਰ ਬਠਿੰਡਾ ਦਫ਼ਤਰ ਵਿਖੇ ਰੋਸ ਪ੍ਰਦਰਸ਼ਨ ਕਰਕੇ ਮੰਗ ਪੱਤਰ ਦਿੱਤਾ ਗਿਆ। ਜਿਸ ਵਿਚ ਮੰਗ ਕੀਤੀ ਗਈ ਕਿ ਹੜ੍ਹ ਕਾਰਨ ਜਿਸ ਜਿਸ ਪ੍ਰੀਵਾਰ ਦੇ ਜੀਅ ਦੀ ਮੌਤ ਹੋ ਗਈ ਹੈ, ਉਸ ਪ੍ਰੀਵਾਰ ਨੂੰ 25 ਲੱਖ ਦਿੱਤਾ ਜਾਵੇ ਅਤੇ ਪ੍ਰੀਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ, ਜਿਨਾਂ ਦੇ ਘਰ ਰੁੜ ਗਏ ਉਨ੍ਹਾਂ ਨੂੰ ਪ੍ਰਤੀ ਘਰ 10 ਲੱਖ ਦਿੱਤਾ ਜਾਵੇ।
ਇਸ ਤੋਂ ਇਲਾਵਾ ਜਿਨ੍ਹਾਂ ਮਜ਼ਦੂਰ ਪ੍ਰੀਵਾਰਾਂ ਜ਼ਿਆਦਾ ਬਾਰਿਸ਼ਾਂ ਕਾਰਨ ਘਰ ਡਿੱਗ ਗੲਏ ਹਨ ਜਾਂ ਡਿੱਗਣ ਵਾਲੇ ਹਨ ਉਨ੍ਹਾਂ ਨੂੰ ਵੀ ਤੁਰੰਤ ਮੁਆਵਜ਼ਾ ਦਿੱਤਾ ਜਾਵੇ।
ਅੱਜ ਦੇ ਧਰਨੇ ਨੂੰ ਜ਼ਿਲ੍ਹਾ ਸਕੱਤਰ ਲਾਲ਼ ਚੰਦ, ਵਿੱਤ ਸਕੱਤਰ ਪ੍ਰਕਾਸ਼ ਸਿੰਘ, ਜ਼ਿਲ੍ਹਾ ਆਗੂ ਜਗਸੀਰ ਸਿੰਘ ਅਤੇ ਪ੍ਰਧਾਨ ਸੰਪੂਰਨ ਸਿੰਘ ਨੇ ਸੰਬੋਧਨ ਕੀਤਾ। ਧਰਨੇ ਦੀ ਸਮਾਪਤੀ ਸਮੇਂ ਜ਼ਿਲਾ ਪ੍ਰਧਾਨ ਗੁਰਮੀਤ ਸਿੰਘ ਨੇ ਧਰਨੇ ਚਸ਼ਾਮਲ ਹੋਏ ਸਮੂਹ ਸਾਥੀਆ ਦਾ ਧੰਨਵਾਦ ਕੀਤਾ ਗਿਆ।